ਯੋ-ਯੋ ਹਨੀ ਸਿੰਘ ਦੀ ਭੈਣ ਦੀ ਹੋਈ ਮੰਗਣੀ, ਸੋਸ਼ਲ ਮੀਡੀਆ ’ਤੇ ਤਸਵੀਰਾਂ ਤੇ ਵੀਡੀਓ ਵਾਇਰਲ

Written by  Rupinder Kaler   |  January 19th 2021 03:09 PM  |  Updated: January 19th 2021 03:09 PM

ਯੋ-ਯੋ ਹਨੀ ਸਿੰਘ ਦੀ ਭੈਣ ਦੀ ਹੋਈ ਮੰਗਣੀ, ਸੋਸ਼ਲ ਮੀਡੀਆ ’ਤੇ ਤਸਵੀਰਾਂ ਤੇ ਵੀਡੀਓ ਵਾਇਰਲ

ਰੈਪਰ ਯੋ-ਯੋ ਹਨੀ ਸਿੰਘ ਦੀ ਭੈਣ ਦੀ ਹਾਲ ਹੀ ਵਿੱਚ ਮੰਗਣੀ ਹੋਈ ਹੈ ਜਿਸ ਦੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਹਨੀ ਸਿੰਘ ਨੂੰ ਇਸ ਮੌਕੇ ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ  ਲਗਾਤਾਰ ਵਧਾਈ ਦਿੱਤੀ ਜਾ ਰਹੀ ਹੈ ।   ਹਨੀ ਸਿੰਘ ਨੇ ਖੁਦ ਵੀ ਆਪਣੀ ਭੈਣ ਦੀ ਮੰਗਣੀ ਦੀਆਂ ਵੀਡੀਓ ਸਾਂਝੀਆਂ ਕੀਤੀਆ ਹਨ ।

honey

ਹੋਰ ਪੜ੍ਹੋ :

ਦਿਲਪ੍ਰੀਤ ਢਿੱਲੋਂ ਦੇ ਪਿਤਾ ਹੋਏ ਲਾਪਤਾ, ਗਾਇਕ ਨੇ ਸੋਸ਼ਲ ਮੀਡੀਆ ‘ਤੇ ਮਦਦ ਲਈ ਕੀਤੀ ਅਪੀਲ

ਮਹਿਲਾ ਪੁਲਿਸ ਮੁਲਾਜ਼ਮ ਨੇ ਦਿਲਜੀਤ ਦੋਸਾਂਝ ਦੇ ਗਾਣੇ ਤੇ ਪਾਇਆ ਭੰਗੜਾ, ਲੱਖਾਂ ਲੋਕਾਂ ਨੇ ਦੇਖੀ ਵੀਡੀਓ

ਜਿਸ 'ਚ ਹਰ ਕੋਈ ਇਨਜੁਆਏ ਕਰਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਹਨੀ ਦੀ ਭੈਣ ਸਨੇਹਾ ਦੀ ਮੰਗਣੀ ਨਿਖਿਲ ਸ਼ਰਮਾ ਨਾਲ ਹੋਈ ਹੈ। ਦੋਵੇਂ ਹੀ ਇਸ ਗਲੈਮਰ ਦੁਨੀਆ ਤੋਂ ਦੂਰ ਹੀ ਰਹਿੰਦੇ ਹਨ। ਹਨੀ ਸਿੰਘ ਨੇ ਵੀ ਆਪਣੀ ਭੈਣ ਦੇ ਖਾਸ ਦਿਨ 'ਤੇ ਪ੍ਰਫ਼ਾਰਮ ਕੀਤਾ।

ਜਿਸ ਦੀਆਂ ਵੀਡੀਓਜ਼ ਉਨ੍ਹਾਂ ਦੇ ਦੋਸਤ ਨੇ ਸਾਂਝੀਆਂ ਕੀਤੀਆਂ। ਇਸ ਪਾਰਟੀ ਵਿੱਚ ਮਿਲਿੰਦ ਗਾਬਾ ਸਮੇਤ ਪਾਲੀਵੁੱਡ ਤੇ ਬਾਲੀਵੁੱਡ ਦੇ ਕਈ ਸਿਤਾਰੇ ਮੌਜੂਦ ਰਹੇ । ਉਨ੍ਹਾਂ ਨੇ ਵੀ ਆਪਣੇ ਸੋਸ਼ਲ ਮੀਡੀਆ 'ਤੇ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਹਨ । ਇਸ ਵੀਡੀਓ ਤੇ ਲੋਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network