ਪਾਲੀਵੁੱਡ 'ਚ ਆਪਣੇ ਅੰਦਾਜ਼ ਨਾਲ ਡਾਈਲੌਗ ਬੋਲਣ ਕਰਕੇ ਜਾਣੇ ਜਾਂਦੇ ਹਨ ਇਹ ਅਦਾਕਾਰ, ਤੁਹਾਡੀ ਨਜ਼ਰ 'ਚ ਕੌਣ ਹੈ ਹਿੱਟ  

Written by  Rupinder Kaler   |  May 16th 2019 04:54 PM  |  Updated: May 16th 2019 04:54 PM

ਪਾਲੀਵੁੱਡ 'ਚ ਆਪਣੇ ਅੰਦਾਜ਼ ਨਾਲ ਡਾਈਲੌਗ ਬੋਲਣ ਕਰਕੇ ਜਾਣੇ ਜਾਂਦੇ ਹਨ ਇਹ ਅਦਾਕਾਰ, ਤੁਹਾਡੀ ਨਜ਼ਰ 'ਚ ਕੌਣ ਹੈ ਹਿੱਟ  

ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਯੋਗਰਾਜ ਸਿੰਘ ਤੇ ਗੱਗੂ ਗਿੱਲ ਉਹ ਦੋ ਅਦਾਕਾਰ ਹਨ ਜਿਨ੍ਹਾਂ ਦੇ ਡਾਈਲੌਗ ਏਨੇਂ ਕੁ ਮਕਬੂਲ ਹੁੰਦੇ ਸਨ ਕਿ ਉਹ ਬੱਚੇ ਬੱਚੇ ਦੀ ਜ਼ੁਬਾਨ ਤੇ ਹੁੰਦੇ ਸਨ । ਇਹਨਾਂ ਅਦਾਕਾਰਾਂ ਦੇ ਡਾਈਲੌਗ ਬੋਲਣ ਦਾ ਅੰਦਾਜ਼ ਹਰ ਇੱਕ ਵਿੱਚ ਜੋਸ਼ ਭਰ ਦਿੰਦਾ ਸੀ । ਇਸ ਆਰਟੀਕਲ ਵਿੱਚ ਤੁਹਾਨੂੰ ਇਹਨਾਂ ਦੋਹਾਂ ਅਦਾਕਾਰਾਂ ਦੀ ਜ਼ਿੰਦਗੀ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ।

Guggu Gill Guggu Gill

ਪਾਲੀਵੁੱਡ ਵਿੱਚ ਗੱਗੂ ਗਿੱਲ ਉਹ ਨਾਂ ਹੈ ਜਿਸ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਬਿਹਤਰੀਨ ਫਿਲਮਾਂ ਦਿੱਤੀਆਂ ।ਉਹਨਾਂ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੈ । ਖਾਸ ਕਰਕੇ ਉਹਨਾਂ ਦੇ ਡਾਈਲੌਗ ਬੋਲਣ ਦੇ ਅੰਦਾਜ਼ ਦਾ । ਜੇਕਰ ਉਹਨਾਂ ਦੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਗੱਗੂ ਗਿੱਲ ਦਾ ਜਨਮ 13  ਫਰਵਰੀ ਨੂੰ ਮੁਕਤਸਰ ਸਾਹਿਬ ਦੇ ਪਿੰਡ ਮਾਹਣੀ ਖੇੜਾ ਵਿੱਚ ਸਰਦਾਰ ਸੁਰਜੀਤ ਸਿੰਘ ਦੇ ਘਰ ਹੋਇਆ ਸੀ । ਗੱਗੂ ਗਿੱਲ ਦੇ ਚਾਰ ਭੈਣ ਭਰਾ ਹਨ । ਉਹਨਾਂ ਦੇ ਸਭ ਤੋਂ ਵੱਡੇ ਭਰਾ ਦਾ ਨਾਂ ਭੁਪਿੰਦਰ ਗਿੱਲ, ਦਵਿੰਦਰ ਗਿੱਲ, ਰੁਪਿੰਦਰ ਗਿੱਲ ਹੈ । ਗੱਗੂ ਗਿੱਲ ਦੇ ਅਸਲ ਨਾਂ ਕੁਲਵਿੰਦਰ ਸਿੰਘ ਗਿੱਲ ਹੈ । ਪਰ ਉਹਨਾਂ ਦਾ ਫਿਲਮੀ ਨਾਂ ਗੱਗੂ ਗਿੱਲ ਹੈ ।

https://www.youtube.com/watch?v=DXYoiOYKnio

ਗੱਗੂ ਗਿੱਲ ਦੇ ਦੋ ਬੇਟੇ ਹਨ ਜਿੰਨਾ ਦਾ ਨਾਂ ਗੁਰਅੰਮ੍ਰਿਤ ਗਿੱਲ ਹੈ । ਗੁਰਅੰਮ੍ਰਿਤ ਗਿੱਲ ਨੂੰ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਸਰਪੰਚ ਹੋਣ ਦਾ ਮਾਣ ਵੀ ਹਾਸਲ ਹੈ । ਗੁਰਅੰਮ੍ਰਿਤ ਮਹਿਜ 22  ਸਾਲਾਂ ਦਾ ਸੀ ਜਦੋਂ ਉਹ ਪਿੰਡ ਦਾ ਸਰਪੰਚ ਬਣਿਆ । ਗੱਗੂ ਗਿੱਲ ਦੇ ਸਭ ਤੋਂ ਛੋਟੇ ਬੇਟੇ ਦਾ ਨਾਂ ਗੁਰਜੋਤ ਗਿੱਲ ਹੈ । ਗੱਗੂ ਗਿੱਲ ਨੇ 1981  ਵਿੱਚ ਪੰਜਾਬੀ ਫਿਲਮ ਇੰਡਸਟਰੀ ਵਿੱਚ ਪੈਰ ਰੱਖਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਕਈ ਹਿੱਟ ਫਿਲਮਾਂ ਦੇ ਚੁੱਕੇ ਹਨ । ਗੱਗੂ ਗਿੱਲ ਦੇ ਫਿਲਮਾਂ ਵਿੱਚ ਆਉਣ ਪਿੱਛੇ ਇੱਕ ਕਹਾਣੀ ਹੈ ।

https://www.youtube.com/watch?v=zpjhZDgzxp0

ਗੱਗੂ ਗਿੱਲ ਦੇ ਪਰਿਵਾਰ ਦਾ ਫਿਲਮਾਂ ਨਾਲ ਕੋਈ ਵਾਸਤਾ ਨਹੀਂ ਸੀ ।ਪਰ ਗੱਗੂ ਗਿੱਲ ਦੇ ਭਰਾ ਦਵਿੰਦਰ ਗਿੱਲ ਦਾ ਦੋਸਤ ਬਲਦੇਵ ਗੋਸ਼ਾ ਫਿਲਮਾਂ ਵਿੱਚ ਕੰਮ ਕਰਦਾ ਸੀ । ਇਸ ਦੌਰਾਨ ਬਲਦੇਵ ਸਿੰਘ ਗੋਸ਼ਾ ਨੇ ਪਿੰਡ ਮਾਹਣੀ ਖੇੜਾ ਵਿੱਚ ਫਿਲਮ ਪੁੱਤ ਜੱਟਾਂ ਦੇ ਦੀ ਸ਼ੂਟਿੰਗ ਕੀਤੀ ਸੀ । ਇਸ ਸਭ ਦੇ ਚਲਦੇ ਗੱਗੂ ਗਿੱਲ ਨੇ ਬਲਦੇਵ ਨੂੰ ਸਿਫਾਰਸ਼ ਕੀਤੀ ਸੀ ਕਿ ਉਹ ਆਪਣੇ ਕੁੱਤੇ, ਉਹਨਾਂ ਦੀ ਫਿਲਮ ਵਿੱਚ ਦਿਖਾਉਣਾ ਚਾਹੁੰਦੇ ਹਨ ਤਾਂ ਫਿਲਮ ਦੇ ਡਾਇਰੈਕਟਰ ਨੇ ਗੱਗੂ ਗਿੱਲ ਨੂੰ ਇੱਕ ਡਾਈਲੌਗ ਦਿੱਤਾ । ਇਹ ਡਾਈਲੌਗ ਪੰਜਾਬ ਦੇ ਲੋਕਾਂ ਨੂੰ ਏਨਾ ਪਸੰਦ ਆਇਆ ਕਿ ਇਹ ਹਰ ਇੱਕ ਦੀ ਜ਼ੁਬਾਨ ‘ਤੇ ਚੜ ਗਿਆ। ਇਸ ਤੋਂ ਬਾਅਦ ਗੱਗੂ ਗਿੱਲ ਨੂੰ ਉਹਨਾਂ ਦੀ ਪਹਿਲੀ ਫਿਲਮ ਗੱਭਰੂ ਪੰਜਾਬ ਦੇ ਮਿਲੀ ਇਸ ਫਿਲਮ ਵਿੱਚ ਉੁਹ ਵਿਲੇਨ ਬਣੇ ਸਨ । ਇਸ ਫਿਲਮ ਵਿੱਚ ਗੁਰਦਾਸ ਮਾਨ ਹੀਰੋ ਸਨ । ਇਸ ਫਿਲਮ ਲਈ ਉਹਨਾਂ ਨੂੰ ਬੈਸਟ ਵਿਲੇਨ ਦਾ ਅਵਾਰਡ ਵੀ ਮਿਲਿਆ ਸੀ । ਇਸ ਤੋਂ ਬਾਅਦ ਉਹਨਾਂ ਦਾ ਫਿਲਮੀ ਸਫਰ ਸ਼ੁਰੂ ਹੋ ਗਿਆ । ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਫਿਲਮਾਂ ਕੀਤੀਆਂ, ਜਿਵੇਂ ਕੁਰਬਾਨੀ ਜੱਟ ਦੀ ਇਸ ਫਿਲਮ ਵਿੱਚ ਉਹਨਾਂ ਦੇ ਨਾਲ ਧਰਮਿੰਦਰ ਨੇ ਕੰਮ ਕੀਤਾ ਸੀ ।

https://www.youtube.com/watch?v=N41nns7jzho

ਇਸ ਤੋਂ ਬਾਅਦ ਉਹਨਾਂ ਦੀ ਫਿਲਮ ਆਈ ਅਣਖ ਜੱਟਾਂ ਦੀ, ਬਦਲਾ ਜੱਟੀ ਦਾ, ਜੱਟ ਜਿਊਣਾ ਮੋੜ, ਜ਼ੈਲਦਾਰ, ਜੱਟ ਤੇ ਜ਼ਮੀਨ, ਬਾਗੀ ਸੂਰਮੇ, ਮਿਰਜ਼ਾ ਜੱਟ, ਵੈਰੀ, ਮੁਕੱਦਰ, ਟਰੱਕ ਡਰਾਇਵਰ, ਲਲਕਾਰਾ ਜੱਟੀ ਦਾ, ਜੰਗ ਦਾ ਮੈਦਾਨ, ਪ੍ਰਤਿੱਗਿਆ, ਜੱਟ ਬੁਆਏਜ਼, ਪੁੱਤ ਜੱਟਾਂ ਦੇ ਸਮੇਤ ਹੋਰ ਕਈ ਫਿਲਮਾਂ ਵਿੱਚ ਕੰਮ ਕੀਤਾ । ਗੱਗੂ ਗਿੱਲ ਹੁਣ ਤੱਕ 70  ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ । ਗੱਗੂ ਗਿੱਲ ਨੇ ਪੰਜਾਬ ਦੀਆਂ ਨਾਮਵਰ ਐਕਟਰੈੱਸਾਂ ਨਾਲ ਕੰਮ ਕੀਤਾ ਜਿਨ੍ਹਾਂ ਵਿੱਚ ਦਿਲਜੀਤ ਕੌਰ, ਉਪਾਸਨਾ ਸਿੰਘ, ਪ੍ਰੀਤੀ ਸੱਪਰੂ, ਮਨਜੀਤ ਕੁਲਾਰ, ਹੋਰ ਕਈ ਹੀਰੋਇਨਾਂ ਨਾਲ ਕੰਮ ਕੀਤਾ । ਗੱਗੂ ਗਿੱਲ ਨੂੰ ਉਹਨਾਂ ਦੀ ਅਦਾਕਾਰੀ ਲਈ ਕਈ ਅਵਾਰਡ ਵੀ ਮਿਲੇ ਹਨ । ਉਹਨਾਂ ਨੂੰ 1992  ਵਿੱਚ ਬੈਸਟ ਹੀਰੋ ਅਵਾਰਡ ਮਿਲਿਆ । ਇਸ ਤੋਂ ਇਲਾਵਾ ਉਹਨਾਂ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਵੀ ਮਿਲਿਆ । ਗੱਗੂ ਗਿੱਲ ਦੇ ਸ਼ੌਂਕਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਕੁੱਤੇ ਰੱਖਣ ਦਾ ਸ਼ੌਂਕ ਹੈ । ਇਸ ਤੋਂ ਇਲਾਵਾ ਉਹਨਾਂ ਨੂੰ ਘੋੜੀਆਂ ਰੱਖਣ ਦਾ ਵੀ ਬਹੁਤ ਸ਼ੌਂਕ ਹੈ ।

yograj singh yograj singh

ਯੋਗਰਾਜ ਸਿੰਘ ਇੱਕ ਅਜਿਹੇ ਅਦਾਕਾਰ ਹਨ,ਜੋ ਵੇਖਣ ਨੂੰ ਤਾਂ ਸਖਤ ਸੁਭਾਅ ਦੇ ਲੱਗਦੇ ਨੇ । ਪਰ ਅੰਦਰੋਂ ਬਹੁਤ ਹੈ ਨਰਮ ਅਤੇ ਸਾਫ ਅਤੇ ਸਪੱਸ਼ਟ ਗੱਲਾਂ ਕਹਿਣ ਵਾਲੀ ਸ਼ਖ਼ਸੀਅਤ ਹਨ । ਆਪਣੇ ਕੰਮ ਦੀ ਪੂਜਾ ਕਰਨ ਵਾਲੇ ਯੋਗਰਾਜ ਸਿੰਘ ਆਪਣੀ ਜ਼ਿੰਦਗੀ ਦੀ ਹਰ ਪ੍ਰਾਪਤੀ  ਦਾ ਸਿਹਰਾ ਉਹ ਪ੍ਰਮਾਤਮਾ ਨੂੰ ਦਿੰਦੇ ਹਨ । ਯੋਗਰਾਜ ਸਿੰਘ ਕਈ ਖ਼ੂਬੀਆਂ ਦੇ ਮਾਲਕ ਹਨ । ਉਹ ਜਿੱਥੇ ਅਦਾਕਾਰੀ ‘ਚ ਆਪਣਾ ਜਲਵਾ ਪੂਰੀ ਦੁਨੀਆ ਨੂੰ ਵਿਖਾ ਚੁੱਕਿਆ ਹੈ,ਉੱਥੇ ਹੀ ਕ੍ਰਿਕੇਟ ਦਾ ਵੀ ਵੱਡਾ ਫੈਨ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕਈ ਉਤਰਾਅ ਚੜਾਅ ਵੇਖੇ ਹਨ । ਫ਼ਿਲਮਾਂ ‘ਚ ਆਉਣ ਦਾ ਸਬੱਬ ਉਦੋਂ ਬਣਿਆ ਜਦੋਂ ਇੱਕ ਵਾਰ ਮਰਹੂਮ ਐਕਟਰ ਵਰਿੰਦਰ ਸਿੰਘ ਗੱਡੀ ਠੀਕ ਕਰਵਾਉਣ ਲਈ ਇੱਕ ਵਰਕਸ਼ਾਪ ‘ਤੇ ਆਏ ਸੀ,ਉਸ ਸਮੇਂ ਯੋਗਰਾਜ ਸਿੰਘ ਵੀ ਉਸ ਵਰਕਸ਼ਾਪ ‘ਚ ਬੈਠੇ ਸਨ ।

https://www.youtube.com/watch?v=n9mVnt9chQ8

ਉਨ੍ਹਾਂ ਨੇ ਯੋਗਰਾਜ ਸਿੰਘ ਨੂੰ ਫ਼ਿਲਮਾਂ ‘ਚ ਕੰਮ ਕਰਨ ਲਈ ਪ੍ਰੇਰਿਆ। ਪਰ ਯੋਗਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਐਕਟਿੰਗ ਦੀ ਏਬੀਸੀ ਤੱਕ ਨਹੀਂ ਆਉਂਦੀ,ਪਰ ਵਰਿੰਦਰ ਨਹੀਂ ਮੰਨੇ ਉਨ੍ਹਾਂ ਨੇ ਯੋਗਰਾਜ ਸਿੰਘ ਦੀ ਮਾਤਾ ਨਾਲ ਇਸ ਬਾਰੇ ਗੱਲਬਾਤ ਕੀਤੀ ਅਤੇ ਆਖਿਰਕਾਰ ਯੋਗਰਾਜ ਸਿੰਘ ਫ਼ਿਲਮਾਂ ‘ਚ ਕੰਮ ਕਰਨ ਲਈ ਰਾਜ਼ੀ ਹੋ ਗਏ । ਯੋਗਰਾਜ ਸਿੰਘ ਪੁਰਾਣੇ ਦੌਰ ਦੀ ਗੱਲ ਕਰਦੇ ਹੋਏ ਕਹਿੰਦੇ ਨੇ ਪੁਰਾਣਾ ਦੌਰ ਬਹੁਤ ਫ੍ਰਸਟਡ ਸੀ  । ਯੋਗਰਾਜ ਸਿੰਘ ਮੁਸਤਫ਼ਾ ਕੁਰੈਸ਼ੀ ਨੂੰ ਆਪਣਾ ਗੁਰੁ ਮੰਨਦੇ ਨੇ।ਮਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਬਹੁਤ ਬੁਰਾ ਦੌਰ ਵੇਖਿਆ ।

https://www.youtube.com/watch?v=DSSbX3ulMkQ

ਪੰਦਰਾਂ ਸਾਲ ਉਨ੍ਹਾਂ ਨੇ ਬੁਰਾ ਦੌਰ ਹੰਡਾਇਆ ਅਤੇ ਘਰੇ ਬੈਠਿਆਂ ਹੀ ਉਨ੍ਹਾਂ ਨੂੰ ਭਾਗ ਮਿਲਖਾ ਭਾਗ ‘ਚ ਮੌਕਾ ਮਿਲ ਗਿਆ ਅਤੇ ਮੁੜ ਤੋਂ ਉਹ ਫ਼ਿਲਮਾਂ ‘ਚ ਸਰਗਰਮ ਹੋ ਗਏ । ਯੋਗਰਾਜ ਸਿੰਘ ਦਾ ਕਹਿਣਾ ਹੈ ਕਿ ਉਸ ਬੁਰੇ ਦੌਰ ‘ਚ ਪ੍ਰਮਾਤਮਾ ਨੇ ਹੀ ਸਿਰਫ ਉਨ੍ਹਾਂ ਦਾ ਸਾਥ ਦਿੱਤਾ । ਉਸ ਗੁਰੁ ਦੀ ਵਡਿਆਈ ਹੈ ਅਤੇ ਗੁਰੁ ਨੇ ਹੀ ਬੁਰੇ ਵਕਤ ‘ਚ ਉਨ੍ਹਾਂ ਦਾ ਸਾਥ ਦਿੱਤਾ । ਯੋਗਰਾਜ ਸਿੰਘ ਨੇ ਅਜੋਕੇ ਸਮੇਂ ‘ਚ ਚੱਲ ਰਹੇ ਟਰੈਂਡ ਤੋਂ ਖੁਸ਼ ਨੇ । ਉਨ੍ਹਾਂ ਦਾ ਕਹਿਣਾ ਹੈ ਕਿ ਬਜ਼ੁਰਗ ਉਹੀ ਹੈ ਜੋ ਬੱਚਿਆਂ ਦੇ ਨਾਲ ਚੱਲੇ । ਉਹ ਪੰਜਾਬੀ ਸਿਨੇਮਾ ਦੀ ਤਾਰੀਫ ਕਰਦੇ ਨੇ ਕਿ ਗਾਇਕਾਂ ਵੱਲੋਂ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਦੁਨੀਆ ਤੱਕ ਪਹੁੰਚਾਉਣ ਦੇ ਹੰਭਲੇ ਦੀ ਵੀ ਉਹ ਤਾਰੀਫ ਕਰਦੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network