
ਐਲੋਵੇਰਾ (Aloe Vera) ਜਿਸ ਨੂੰ ਕਿ ਦੇਸੀ ਭਾਸ਼ਾ ‘ਚ ਕਵਾਰ ਗੰਦਲ ਵੀ ਆਖਿਆ ਜਾਂਦਾ ਹੈ ।ਸਿਹਤ ਦੇ ਲਈ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ । ਪਿਛਲੇ ਕੁਝ ਸਾਲਾਂ ਦੇ ਦੌਰਾਨ ਐਲੋਵੇਰਾ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਣ ਲੱਗਿਆ ਹੈ । ਐਲੋਵੇਰਾ ਦਾ ਇਸਤੇਮਾਲ ਕਰਕੇ ਨਾ ਸਿਰਫ ਤੁਸੀਂ ਵਧੀਆ ਵਾਲਾਂ ਦੀ ਚਮਕ ਨੂੰ ਵਧਾ ਸਕਦੇ ਹੋ ਬਲਕਿ ਇਹ ਕਈ ਬੀਮਾਰੀਆਂ ‘ਚ ਵੀ ਫਾਇਦੇਮੰਦ ਹੁੰਦਾ ਹੈ ।ਅੱਜ ਕੱਲ੍ਹ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ ਲਈ ਔਰਤਾਂ ਕਈ ਮਹਿੰਗੇ ਪ੍ਰੋਡਕਟ ਵਰਤਦੀਆਂ ਹਨ । ਜੋ ਸਿਹਤ ਦੇ ਲਈ ਵੀ ਘਾਤਕ ਸਾਬਿਤ ਹੋ ਸਕਦੇ ਹਨ ਅਤੇ ਇਹ ਕੈਮੀਕਲਯੁਕਤ ਪ੍ਰੋਡਕਟ ਚਮੜੀ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ । ਅਜਿਹੇ ‘ਚ ਤੁਸੀਂ ਐਲੋਵੇਰਾ ਦਾ ਇਸਤੇਮਾਲ ਕਰਕੇ ਚਮਕਦੀ ਸਕਿਨ ਪ੍ਰਾਪਤ ਕਰ ਸਕਦੇ ਹੋ ।

ਹੋਰ ਪੜ੍ਹੋ : ਨੀਰੂ ਬਾਜਵਾ ਦੇ ਪਤੀ ਨੇ ਵੈਲੇਂਟਾਈਨ ਡੇ ‘ਤੇ ਪਤਨੀ, ਮਾਂ ਅਤੇ ਧੀਆਂ ਨਾਲ ਜਤਾਇਆ ਪਿਆਰ, ਹਰ ਕੋਈ ਕਰ ਰਿਹਾ ਤਾਰੀਫ
ਇਹ ਗੱਲ ਤਾਂ ਸਾਰੇ ਹੀ ਜਾਣਦੇ ਹਾਂ ਕਿ ਐਲੋਵੇਰਾ ਚਿਹਰੇ ਦੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਐਲੋਵੇਰਾ ਚਮੜੀ ਦੀਆਂ ਕਈ ਸਮੱਸਿਆਵਾਂ ਲਈ ਬਹੁਤ ਚੰਗੀ ਅਤੇ ਕੁਦਰਤੀ ਦਾਤ ਹੈ। ਜੇਕਰ ਤੁਹਾਡੇ ਚਿਹਰੇ ਤੋਂ ਵਧਦੀ ਉਮਰ ਦੇ ਲੱਛਣ ਨਜ਼ਰ ਆਉਣ ਲੱਗੇ ਹਨ ਤਾਂ ਤੁਹਾਨੂੰ ਹੁਣ ਤੋਂ ਹੀ ਐਲੋਵੇਰਾ ਦੀ ਵਰਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।ਐਲੋਵੇਰਾ ਵਿਚ ਐਂਟੀ-ਮਾਈਕ੍ਰੋਬਲ ਗੁਣ ਪਾਇਆ ਜਾਂਦਾ ਹੈ।

ਇਸ ਦੀ ਇਹ ਖ਼ੂਬੀ ਹੈ ਕਿ ਇਹ ਕਿੱਲ-ਛਾਈਆਂ ਤੋਂ ਰਾਹਤ ਦਿਵਾਉਣ 'ਚ ਬਹੁਤ ਕਾਰਗਰ ਸਾਬਤ ਹੁੰਦਾ ਹੈ। ਇਸ ਲਈ ਐਲੋਵੇਰਾ ਦੀ ਵਰਤੋਂ ਨਾਲ ਤੁਹਾਡੇ ਚਿਹਰੇ 'ਤੇ ਕਿੱਲ-ਛਾਈਆਂ ਦੀ ਸਮੱਸਿਆ ਕਾਬੂ ਵਿਚ ਰਹੇਗੀ। ਦਾਗ਼-ਧੱਬਿਆਂ ਲਈ-ਜੇਕਰ ਤੁਹਾਡੇ ਚਿਹਰੇ 'ਤੇ ਦਾਗ਼ ਹੈ, ਤਾਂ ਐਲੋਵੇਰਾ ਦੀ ਰੋਜ਼ਾਨਾ ਵਰਤੋਂ ਤੁਹਾਡੇ ਲਈ ਫ਼ਾਇਦੇਮੰਦ ਰਹੇਗੀ। ਐਲੋਵੇਰਾ ਦਾ ਇਸਤੇਮਾਲ ਚਮੜੀ ਦੇ ਕਈ ਰੋਗਾਂ ਲਈ ਵੀ ਕੀਤਾ ਜਾਂਦਾ ਹੈ । ਸਰੀਰ ਦੇ ਕਿਸੇ ਵੀ ਹਿੱਸੇ ‘ਚ ਗੰਢਾਂ ਬਣਨ ਦੀ ਸ਼ਿਕਾਇਤ ‘ਚ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ।ਪਰ ਇਸ ਦਾ ਫਾਇਦਾ ਤਾਂ ਹੀ ਹੁੰਦਾ ਹੈ ਜੇ ਤੁਸੀਂ ਲਗਾਤਾਰ ਇਸ ਦਾ ਇਸਤੇਮਾਲ ਕਰੋ ।