ਤੁਸੀਂ ਵੀ ਦਿਖਾਓ ਆਪਣੇ ਸੁਰਾਂ ਦਾ ਜਾਦੂ, ਵਾਇਸ ਆਫ਼ ਪੰਜਾਬ ਸੀਜ਼ਨ-11 ਲਈ ਭੇਜੋ ਆਪਣੀ ਐਂਟਰੀ

written by Lajwinder kaur | October 04, 2020

ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ’ ਜੋ ਕਿ ਇੱਕ ਵਾਰ ਫਿਰ ਤੋਂ ਆ ਰਿਹਾ ਹੈ ਨਵੇਂ ਅੰਦਾਜ਼ ਦੇ ਨਾਲ । ‘ਵਾਇਸ ਆਫ਼ ਪੰਜਾਬ ਸੀਜ਼ਨ 11’ ਲਈ ਆਨਲਾਈਨ ਆਡੀਸ਼ਨਾਂ ਲਈ ਐਂਟਰੀ ਸ਼ੁਰੂ ਹੋ ਚੁੱਕੀ ਹੈ । ਤੁਸੀਂ ਵੀ ਆਪਣੇ ਗਾਇਕੀ ਵਾਲੇ ਸੁਫ਼ਨੇ ਨੂੰ ਸਾਕਾਰ ਕਰਨਾ ਚਾਹੁੰਦੇ ਹੋ ਅਤੇ ਗਾਇਕੀ ਦੇ ਖੇਤਰ ‘ਚ ਆਪਣਾ ਨਾਮ ਚਮਕਾਉਣਾ ਚਾਹੁੰਦੇ ਹੋ ਤਾਂ ਇਹ ਮੌਕਾ ਤੁਹਾਡੇ ਲਈ ਹੈ । 

ਹੋਰ ਪੜ੍ਹੋ : ਯੋਗਰਾਜ ਸਿੰਘ ਨੇ ਸ਼ਹੀਦ ਬਾਬਾ ਦੀਪ ਸਿੰਘ ਅੱਗੇ ਕਿਸਾਨਾਂ ਦੀ ਕਾਮਯਾਬੀ ਤੇ ਖੁਸ਼ਹਾਲੀ ਦੇ ਲਈ ਕੀਤੀ ਅਰਦਾਸ, ਕਿਸਾਨ ਵੀਰਾਂ ਨੂੰ ਹੌਸਲਾ ਰੱਖਣ ਦੇ ਲਈ ਕਿਹਾ

ਐਂਟਰੀ ਭੇਜਣ ਵਾਲੇ ਪ੍ਰਤੀਭਾਗੀ ਦੀ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ । ਐਂਟਰੀ ਭੇਜਣ ਲਈ ਤੁਹਾਡੇ ਕੋਲ ਏਜਪਰੂਫ ਦੇ ਡਾਕੂਮੈਂਟ ਹੋਣੇ ਚਾਹੀਦੇ ਹਨ ।

ਮੋਬਾਇਲ ‘ਤੇ ਆਪਣੇ ਗਾਣੇ ਦਾ ਦੋ ਮਿੰਟ ਦਾ ਐੱਚ ਡੀ ਵੀਡੀਓ ਤੇ ਡਾਕੂਮੈਂਟ ਦੀ ਤਸਵੀਰ ਖਿੱਚ ਕੇ ਇਸ ਵਟਸਐੱਪ ਨੰਬਰ ‘9811757373’ ’ਤੇ ਭੇਜ ਦਿਓ ।

roshan prince vop11

 

ਇਸ ਤੋਂ ਇਲਾਵਾ ਤੁਸੀਂ ਆਪਣੀ ਐਂਟਰੀ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਦੇ ਮਸੈਂਜਰ ਬਾਕਸ ’ਤੇ ਵੀ ਭੇਜ ਸਕਦੇ ਹੋ ਜਾਂ ਫਿਰ ਭੇਜ ਸਕਦੇ ਹੋ ‘ਪੀਟੀਸੀ ਪਲੇਅ’ ਐਪ ‘ਤੇ ਵੀ । ਹੁਣ ਦੇਰ ਕਿਸ ਗੱਲ ਦੀ ਤਿਆਰ ਹੋ ਜਾਓ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਲਈ ।

You may also like