ਕੂੜਾ ਚੁੱਕਣ ਵਾਲੀ ਇਸ ਔਰਤ ਦੀ ਅੰਗਰੇਜ਼ੀ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਲੱਖਾਂ ਲੋਕਾਂ ਨੇ ਪਸੰਦ ਕੀਤੀ ਵੀਡੀਓ

written by Rupinder Kaler | August 18, 2021

Bengaluru ਦੀ ਰਹਿਣ ਵਾਲੀ ਇੱਕ ਔਰਤ (garbage picker woman) ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਜਿਸ ਔਰਤ ਦੀ ਵੀਡੀਓ ਵਾਇਰਲ ਹੋ ਰਹੀ ਹੈ, ਉਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਕੂੜਾ ਚੁੱਕਣ ਦਾ ਕੰਮ ਕਰਦੀ ਹੈ । ਪਰ ਇਹ ਔਰਤ ਏਨੀਂ ਫਰਾਟੇਦਾਰ ਅੰਗਰੇਜ਼ੀ ਬੋਲਦੀ ਹੈ, ਜਿਸ ਨੂੰ ਸੁਣਕੇ ਤੁਸੀਂ ਵੀ ਦੰਗ ਰਹਿ ਜਾਓਗੇ ।

ਹੋਰ ਪੜ੍ਹੋ :

ਅਫਗਾਨਿਸਤਾਨ ‘ਚ ਤਾਲਿਬਾਨੀਆਂ ਦੇ ਕਬਜ਼ੇ ਤੇ ਬੋਲ ਕੇ ਬੁਰੀ ਫਸੀ ਸਵਰਾ ਭਾਸਕਰ, ਲੋਕ ਕਰਨ ਲੱਗੇ ਗ੍ਰਿਫਤਾਰੀ ਦੀ ਮੰਗ

 

View this post on Instagram

 

A post shared by Shachina Heggar (@itmeshachinaheggar)

ਇਸ ਵੀਡੀਓ ਨੂੰ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਗਿਆ ਹੈ । ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਆਪਣੇ ਲਾਈਕ ਦਿੱਤੇ ਹਨ । ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ । ਵੀਡੀਓ ਵਿੱਚ ਔਰਤ (garbage picker woman)  ਅੰਗਰੇਜ਼ੀ ਵਿੱਚ ਗੱਲਬਾਤ ਕਰਦੇ ਹੋਏ ਕਹਿ ਰਹੀ ਹੈ ਕਿ ਉਹ 7 ਸਾਲ ਜਪਾਨ ਵਿੱਚ ਕੰਮ ਕਰ ਚੁੱਕੀ ਹੈ ।

 

View this post on Instagram

 

A post shared by Shachina Heggar (@itmeshachinaheggar)

ਉਹ 7 ਸਾਲਾਂ ਬਾਅਦ ਭਾਰਤ ਵਾਪਿਸ ਆਈ ਹੈ । ਆਪਣੀ ਗੱਲ ਰੱਖਦੇ ਹੋਏ ਔਰਤ ਇੱਕ ਗਾਣਾ ਵੀ ਗਾਉਂਦੀ ਹੈ । ਕੁਝ ਲੋਕ ਕਹਿ ਰਹੇ ਹਨ ਕਿ ਇਸ ਔਰਤ ਦਾ ਵੀਡੀਓ ਰਿਕਾਰਡ ਕਰਕੇ ਬਹੁਤ ਚੰਗਾ ਕੰਮ ਕੀਤਾ ਹੈ ।

0 Comments
0

You may also like