ਅਭਿਸ਼ੇਕ ਬੱਚਨ ਆਪਣੀ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ । ਕੋਲਕਾਤਾ ‘ਚ ਉਨ੍ਹਾਂ ਦੀ ਫ਼ਿਲਮ ‘ਬੌਬ ਬਿਸਵਾਸ’ ਦੀ ਸ਼ੂਟਿੰਗ ਚੱਲ ਰਹੀ ਹੈ । ਫ਼ਿਲਮ ਦੇ ਸੈੱਟ ਤੋਂ ਅਭਿਸ਼ੇਕ ਬੱਚਨ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਇਹ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੋ ਜਾਵੇਗਾ ਕਿ ਇਹ ਅਭਿਸ਼ੇਕ ਬੱਚਨ ਹੀ ਹਨ । ਕਿਉਂਕਿ ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਦੀ ਲੁੱਕ ਪੂਰੀ ਤਰ੍ਹਾਂ ਬਦਲ ਚੁੱਕੀ ਹੈ ।
ਇਨ੍ਹਾਂ ਤਸਵੀਰਾਂ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਲਗਾਤਾਰ ਕਮੈਂਟਸ ਕਰਕੇ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ । ਬੌਬ ਬਿਸਵਾਸ ਸੁਜੋਏ ਘੋਸ਼ ਦੀ 2012 ‘ਚ ਆਈ ਹਿੱਟ ਫ਼ਿਲਮ ‘ਕਹਾਣੀ’ ਦਾ ਸਪਿਨ ਆਫ ਹੈ।
ਹੋਰ ਪੜ੍ਹੋ : ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਇਸ ਵਾਰ ਧੂਮ ਧਾਮ ਨਾਲ ਨਹੀਂ ਮਨਾਉਣਗੇ ਬੇਟੀ ਆਰਾਧਿਆ ਦਾ ਜਨਮ ਦਿਨ
ਫ਼ਿਲਮ ‘ਚ ਚਿਤਰਾਂਗਦਾ ਸਿੰਘ ਵੀ ਮੁੱਖ ਭੂਮਿਕਾ ‘ਚ ਹਨ ।ਚਿਤਰਾਂਗਦਾ ਸਿੰਘ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ।
ਜਿਸ ‘ਚ ਉਹ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਸ਼ੂਟਿੰਗ ਲਈ ਮੇਕਅਪ ਕਰਦੀ ਵਿਖਾਈ ਦੇ ਰਹੀ ਹੈ । ਇਕ ਫੈਨਸ ਪੇਜ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਗਿਆ ਹੈ ।
View this post on Instagram