ਫਲ ਵੇਚਣ ਵਾਲੀ ਇਸ ਔਰਤ ਦੀ ਚਲਾਕੀ ਦੇਖਕੇ ਤੁਸੀਂ ਵੀ ਰਹਿ ਜਾਓਗੇ ਦੰਗ

written by Rupinder Kaler | September 24, 2021

ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਫਲ ਵੇਚਣ ਵਾਲੀ ਅੰਟੀ ਦਾ ਵੀਡੀਓ ਖੂਬ ਵਾਇਰਲ (Aunty Ki Chalaki)ਹੋ ਰਿਹਾ ਹੈ । ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾ ਲੋਕ ਦੇਖ ਚੁੱਕੇ ਹਨ । ਕੁਝ ਸੈਕੇਂਡ ਦੀ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਔਰਤ ਲੋਕਾਂ ਨੂੰ ਠੱਗੀ ਲਗਾ ਰਹੀ ਹੈ ।

Pic Courtesy: Youtube

ਹੋਰ ਪੜ੍ਹੋ :

ਦਿਸ਼ਾ ਪਰਮਾਰ ਅਤੇ ਰਾਹੁਲ ਵੈਦਿਆ ਨੇ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ, ਪੂਲ ਪਾਰਟੀ ਕਰਦੇ ਆਏ ਨਜ਼ਰ

Pic Courtesy: Youtube

ਇਹ ਠੱਗੀ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਕਿ ਤੁਹਾਨੂੰ ਆਪਣੀਆਂ ਅੱਖਾਂ ਤੇ ਵੀ ਯਕੀਨ ਨਹੀਂ ਹੋਵੇਗਾ । ਇਸ ਵੀਡੀਓ ਵਿੱਚ ਇਹ ਔਰਤ ਫਲ ਵੇਚ (Fruit Seller Aunty) ਰਹੀ ਹੈ । ਇਸ ਦੌਰਾਨ ਇੱਕ ਗਾਹਕ ਫਲ ਛਾਂਟਣ ਲੱਗ ਜਾਂਦਾ ਹੈ । ਫਲ ਛਾਂਟਣ ਤੋਂ ਬਾਅਦ ਉਹ ਔਰਤ ਨੂੰ ਤੋਲਣ ਲਈ ਦੇ ਦਿੰਦਾ ਹੈ ।

ਪਰ ਇਹ ਔਰਤ ਫਲ ਵਾਲਾ ਲਿਫਾਫਾ ਇਸ ਚਲਾਕੀ ਨਾਲ ਖਰਾਬ ਫਲਾਂ ਨਾਲ ਬਦਲਦੀ ਹੈ ਕਿ ਗਾਹਕ ਨੂੰ ਪਤਾ ਨਹੀਂ ਲੱਗਦਾ ਕਿ ਉਸ ਨੂੰ ਖਰਾਬ ਫਲ ਤੋਲ ਦਿੱਤੇ ਗਏ ਹਨ । ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ ।

You may also like