ਅਮਿਤਾਬ ਬੱਚਨ ਦੇ ਇਸ ਹਮਸ਼ਕਲ ਨੂੰ ਵੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਵੀਡੀਓ ਵਾਇਰਲ

written by Shaminder | June 10, 2021

ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ ਦਾ ਹਮਸ਼ਕਲ ਸ਼ਸ਼ੀਕਾਂਤ ਪੇਡਵਾਲ ਏਨੀਂ ਦਿਨੀਂ ਖੂਬ ਚਰਚਾ ‘ਚ ਹੈ । ਉਸ ਨੂੰ ਵੇਖ ਕੇ ਤੁਹਾਨੂੰ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਇਹ ਅਮਿਤਾਬ ਬੱਚਨ ਹੀ ਨੇ ਜਾਂ ਫਿਰ ਕੋਈ ਹੋਰ । ਬਿਲਕੁਲ ਅਮਿਤਾਬ ਦੀ ਤਰ੍ਹਾਂ ਵਿਖਾਈ ਦੇਣ ਵਾਲੇ ਇਸ ਸ਼ਖਸ ਦੀ ਖੂਬ ਚਰਚਾ ਹੋ ਰਹੀ ਹੈ । ਉਹ ਏਨੀਂ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਾਫੀ ਸਰਗਰਮ ਹੈ ਅਤੇ ਲਗਾਤਾਰ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰ ਰਿਹਾ ਹੈ ।

shashi Image From shashikant_pedwal Instagram
ਹੋਰ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦੇ ਜੀਵਨ ‘ਤੇ ਬਣੀ ਫ਼ਿਲਮ ’ਤੇ ਰੋਕ ਲਗਾਉਣ ਤੋਂ ਹਾਈਕੋਰਟ ਨੇ ਕੀਤਾ ਇਨਕਾਰ 
Shashikant Image From shashikant_pedwal Instagram
ਸ਼ਸ਼ੀਕਾਂਤ ਪੇਡਵਾਲ ਹੂ-ਬ-ਹੂ ਅਮਿਤਾਭ ਬੱਚਨ ਤਰ੍ਹਾਂ ਦਿਖਾਈ ਦਿੰਦੇ ਹਨ। ਉਹ ਕੋਰੋਨਾ ਕਾਲ ’ਚ ਇਸ ਖ਼ਤਰਨਾਕ ਮਹਾਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਹਸਾ ਕੇ ਉਨ੍ਹਾਂ ’ਚ ਪਾਜ਼ੇਟਿਵ ਐਨਰਜੀ ਫੈਲਾਉਂਦੇ ਦਿਖਾਈ ਦੇ ਰਹੇ ਹਨ। ਉਹ ਲੋਕਾਂ ਨਾਲ ਵੀਡੀਓ ਕਾਲ ਦੇ ਰਾਹੀਂ ਗੱਲ ਕਰ ਕੇ ਉਨ੍ਹਾਂ ਦਾ ਮਨੋਰੰਜਨ ਕਰ ਰਹੇ ਹਨ। ਪੇਡਵਾਲ ਅਮਿਤਾਭ ਬੱਚਨ ਦੀਆਂ ਕਵਿਤਾਵਾਂ ਸੁਣਾਉਂਦੇ ਹੋਏ ਲੋਕਾਂ ਨੂੰ ਮੋਟੀਵੇਟ ਕਰਦੇ ਹਨ।
shashikant Image From shashikant_pedwal Instagram
ਸ਼ਸ਼ੀਕਾਂਤ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਉਨ੍ਹਾਂ ਦਾ ਅੰਦਾਜ਼ ਬਿੱਗ ਬੀ ਵਰਗਾ ਹੈ। ਉਨ੍ਹਾਂ ਦੇ ਬੋਲਣ ਦਾ ਤਰੀਕਾ ਤੇ ਹੇਅਰ ਸਟਾਈਲ ਵੀ ਐਕਟਰ ਨਾਲ ਮੇਲ ਖਾਦਾ ਹੈ। ਸ਼ਸ਼ੀਕਾਂਤ ਨੂੰ ਦੇਖ ਕੇ ਹਰ ਕੋਈ ਉਨ੍ਹਾਂ ਨੂੰ ਬਿਗ ਬੀ ਦੀ ਕਾਰਬਨ ਕਾਪੀ ਸਮਝਦਾ ਹੈ।

0 Comments
0

You may also like