ਸ਼ਾਹਰੁਖ ਖ਼ਾਨ ਦੇ ਹਮਸ਼ਕਲ ਨੂੰ ਵੇਖ ਕੇ ਤੁਸੀਂ ਵੀ ਖਾ ਜਾਓਗੇ ਧੋਖਾ, ਪਛਾਣ ਕਰਨਾ ਬੇਹੱਦ ਮੁਸ਼ਕਿਲ

written by Shaminder | June 04, 2021

ਅਕਸਰ ਬਾਲੀਵੁੱਡ ਦੇ ਸਿਤਾਰਿਆਂ ਦੇ ਹਮਸ਼ਕਲਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ । ਅਦਾਕਾਰ ਸ਼ਾਹਰੁਖ ਖ਼ਾਨ ਦੇ ਇੱਕ ਹਮਸ਼ਕਲ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਤੁਹਾਨੂੰ ਇਹ ਪਛਾਣ ਕਰਨਾ ਮੁਸ਼ਕਿਲ ਹੋ ਜਾਵੇਗਾ ਕਿ ਇਹ ਸ਼ਾਹਰੁਖ ਖ਼ਾਨ ਹਨ ਜਾਂ ਫਿਰ ਕੋਈ ਹੋਰ । ਸ਼ਾਹਰੁਖ ਦਾ ਇਹ ਹਮਸ਼ਕਲ ਅਦਾਕਾਰ ਵਾਂਗ ਹੀ ਕੱਪੜੇ ਪਾਉਂਦਾ ਹੈ ਤੇ ਉਸੇ ਤਰ੍ਹਾਂ ਦੀ ਐਕਟਿੰਗ ਕਰਦਾ ਹੈ ।

shahrukhkhan Image From Shahrukh Khan's Instagram
ਹੋਰ ਪੜ੍ਹੋ : ਅਪ੍ਰੇਸ਼ਨ ਬਲੂ ਸਟਾਰ ’ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਜਾਵੇਗੀ ਡਾਕੂਮੈਂਟਰੀ ਫ਼ਿਲਮ 
Ibrahim Image From ibrahim__qadri's Instagram
ਸ਼ਾਹਰੁਖ ਦੇ ਇਸ ਹਮਸ਼ਕਲ ਦਾ ਨਾਂਅ ਇਬਰਾਹੀਮ ਕਾਦਰੀ ਹੈ । ਉਹ ਸੋਸ਼ਲ ਮੀਡੀਆ ‘ਤੇ ਅਕਸਰ ਸ਼ਾਹਰੁਖ ਦੇ ਸਟਾਈਲ ‘ਚ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦਾ ਰਹਿੰਦਾ ਹੈ ।ਸੋਸ਼ਲ ਮੀਡੀਆ ‘ਤੇ ਸ਼ਾਹਰੁਖ ਦੇ ਇਸ ਹਮਸ਼ਕਲ ਦੀਆਂ ਤਸਵੀਰਾਂ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ ।
Ibrahim Image From ibrahim__qadri's Instagram
ਇਬਰਾਹਿਮ ਸਿਰਫ਼ ਚਿਹਰੇ ਨਾਲ ਹੀ ਨਹੀਂ ਬਲਕਿ ਉਸ ਦਾ ਸਟਾਈਲ ਅਤੇ ਕੱਦ ਸ਼ਾਹਰੁਖ ਖਾਨ ਨਾਲ ਬਿਲਕੁਲ ਮੇਲ ਖਾਂਦਾ ਹੈ। ਇਸ ਦੇ ਨਾਲ ਹੀ, ਇਬਰਾਹਿਮ ਦੀ ਡਰੈਸਿੰਗ ਸੈਂਸ ਵੀ ਇਕ ਸੁਪਰਸਟਾਰ ਦੀ ਤਰ੍ਹਾਂ ਹੈ।
 
View this post on Instagram
 

A post shared by Ibrahim qadri (@ibrahim__qadri)

ਇਬਰਾਹਿਮ ਕਾਦਰੀ ਆਪਣੀ ਵਧ ਰਹੀ ਫੈਨ ਫਾਲੋਇੰਗ ਨੂੰ ਦੇਖਦੇ ਹੋਏ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦਾ ਹੈ। ਉਹ ਸੋਸ਼ਲ ਮੀਡੀਆ 'ਤੇ ਹਰ ਰੋਜ਼ ਆਪਣੀਆਂ ਤਾਜ਼ਾ ਤਸਵੀਰਾਂ ਅਤੇ ਵੀਡਿਓ ਸਾਂਝੇ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਦਾ ਹੈ।  

0 Comments
0

You may also like