ਇਸ ਬੱਚੇ ਦੀ ਵੀਡੀਓ ਵੇਖ ਕੇ ਤੁਹਾਨੂੰ ਵੀ ਯਾਦ ਆ ਜਾਏਗਾ ਆਪਣਾ ਬਚਪਨ, ਗਾਇਕ ਹਰਫ ਚੀਮਾ ਨੇ ਸਾਂਝਾ ਕੀਤਾ ਵੀਡੀਓ

written by Shaminder | August 25, 2021

ਗਾਇਕ ਹਰਫ ਚੀਮਾ  (Harf Cheema) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਇੱਕ ਬੱਚਾ ਸਕੂਲ (School Child)  ‘ਚ ਪੜ੍ਹਾਈ ਕਰ ਰਿਹਾ ਹੈ, ਪਰ ਉਹ ਆਪਣੀ ਟੀਚਰ ਨੂੰ ਕਹਿ ਰਿਹਾ ਹੈ ਕਿ ਮੈਡਮ ਮੈਂਨੂੰ ਘਰ ਭੇਜ ਦਿਓ, ਜਿਸ ‘ਤੇ ਟੀਚਰ ਕਹਿੰਦੀ ਹੈ ਕਿ ਮੈਂ ਨਹੀਂ ਭੇਜਣਾ, ਜਿਸ ਤੋਂ ਬਾਅਦ ਬੱਚਾ ਕਹਿੰਦਾ ਹੈ ਕਿ ਮੈਂ ਆਪਣਾ ਸਾਰਾ ਕੰਮ ਕਰ ਲੈਂਦਾ ਹਾਂ ਫਿਰ ਤਾਂ ਮੈਨੂੰ ਭੇਜ ਦਿਓਗੇ ਤਾਂ ਟੀਚਰ ਮਨਾ ਕਰ ਦਿੰਦੀ ਹੈ ।

Harf cheema ,,-min Image From Instagram

ਹੋਰ ਪੜ੍ਹੋ : ਦੇਸ਼ ਦਾ ਪਹਿਲਾ ਆਈ.ਏ.ਐੱਸ. ਅਫ਼ਸਰ ਜਿਹੜਾ ਬਣਿਆ ਓਲੰਪੀਅਨ, ਪੜੋ ਸੰਘਰਸ਼ ਦੀ ਕਹਾਣੀ

ਜਿਸ ‘ਤੇ ਬੱਚਾ ਕਹਿੰਦਾ ਹੈ ਕਿ ਫਿਰ ਉਸ ਨੂੰ ਕਿਸੇ ਹੋਰ ਟੀਚਰ ਕੋਲ ਭੇਜ ਦਿਓਗੇ, ਇਸ ‘ਤੇ ਵੀ ਟੀਚਰ ਮਨਾ ਕਰ ਦਿੰਦੀ ਹੈ । ਜਿਸ ਤੋਂ ਬਾਅਦ ਬੱਚਾ ਰੋਣ ਲੱਗ ਪੈਂਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਹੁਣ ਕੰਮ ਨਹੀਂ ਕਰਨਾ ।

 

View this post on Instagram

 

A post shared by Harf Cheema (ਹਰਫ) (@harfcheema)

ਸੋਸ਼ਲ ਮੀਡੀਆ ‘ਤੇ ਇਸ ਬੱਚੇ ਦਾ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਬੱਚੇ ਦੀ ਮਾਸੂਮੀਅਤ ਅਤੇ ਅੱਖਾਂ ‘ਚ ਹੰਝੂ ਵੇਖ ਕੇ ਹਰ ਕਿਸੇ ਦਾ ਦਿਲ ਪਸੀਜ ਜਾਂਦਾ ਹੈ ।

School child,-min

ਹਰਫ ਚੀਮਾ ਨੇ ਵੀ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਰੱਬ ਨੇ ਨੇੜੇ ਹੋ ਕੇ ਸੁਣਲੀ ਆਹ ਬੱਚੇ ਦੀ, ੨ ਸਾਲ ਵਾਗੂੰ ਹੋਗੇ ਹੁਣ ਘਰ ਬੈਠੇ । ਬਚਪਨ ਦਾ ਜੇ ਕੋਈ ਕਿੱਸਾ ਯਾਦ ਆਉਂਦਾ ਇਹਨੂੰ ਦੇਖਕੇ ਤਾਂ ਜ਼ਰੂਰ ਸਾਂਝਾ ਕਰੋ’।

 

0 Comments
0

You may also like