ਤਾਂਬੇ ਦੇ ਬਰਤਨ ‘ਚ ਰੱਖਿਆ ਪਾਣੀ ਪੀਣ ਨਾਲ ਹੁੰਦੇ ਹਨ ਕਈ ਲਾਭ, ਜਾਣ ਕੇ ਹੋ ਜਾਓਗੇ ਹੈਰਾਨ

written by Shaminder | October 09, 2021 05:51pm

ਤਾਂਬੇ ਦੇ ਬਰਤਨ (copper vessel)ਬਹੁਤ ਹੀ ਲਾਹੇਵੰਦ ਮੰਨੇ ਜਾਂਦੇ ਹਨ । ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ । ਕਿਉਂਕਿ ਤਾਂਬੇ ਦੇ ਬਰਤਨ ‘ਚ ਰੱਖੇ ਪਾਣੀ ਪੀਣ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ । ਅੱਜ ਅਸੀਂ ਤੁਹਾਨੂੰ ਤਾਂਬੇ ਦੇ ਭਾਂਡੇ ‘ਚ ਪਾਣੀ ਪੀਣ ਦੇ ਫਾਇਦੇ ਬਾਰੇ ਦੱਸਾਂਗੇ ।

Copper Vessels-min

ਹੋਰ ਪੜ੍ਹੋ : ਅਦਾਕਾਰ ਅੰਮ੍ਰਿਤਪਾਲ ਸਿੰਘ ਦੇ ਦਿਲ ਦਾ ਹੋਇਆ ਅਪਰੇਸ਼ਨ, ਤਸਵੀਰਾਂ ਸਾਂਝੀਆਂ ਕਰਕੇ ਦੱਸਿਆ ਪ੍ਰਸ਼ੰਸਕਾਂ ਨੂੰ ਹਾਲ

ਤਾਂਬੇ ਦੇ ਭਾਂਡੇ ‘ਚ ਪਾਣੀ ਪੀਣ ਦੇ ਨਾਲ ਸਰੀਰ ‘ਚ ਤਿੰਨ ਦੋਸ਼ਾਂ ਵਾਤ, ਕਫ ਅਤੇ ਪਿੱਤ ਨੂੰ ਸੰਤੁਲਿਤ ਰੱਖਣ ‘ਚ ਮਦਦ ਮਿਲਦੀ ਹੈ ।ਪਰ ਤਾਂਬੇ ਦੇ ਭਾਂਡੇ ‘ਚ ਕਰੀਬ ੮ ਘੰਟੇ ਤੱਕ ਰੱਖਿਆ ਗਿਆ ਪਾਣੀ ਹੀ ਲਾਹੇਵੰਦ ਹੁੰਦਾ ਹੈ ।

copper Vessel-min Image From Google

ਜਦੋਂ ਪਾਣੀ ਤਾਂਬੇ ਦੇ ਭਾਂਡੇ 'ਚ ਰੱਖਿਆ ਜਾਂਦਾ ਹੈ ਉਦੋਂ ਤਾਂਬਾ ਹੌਲੀ ਨਾਲ ਪਾਣੀ 'ਚ ਮਿਲ ਕੇ ਉਸ ਨੂੰ ਸਕਾਰਾਤਮਕ ਗੁਣ ਪ੍ਰਦਾਨ ਕਰਦਾ ਹੈ।ਇਸ ਪਾਣੀ ਬਾਰੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਕਦੇ ਵੀ ਬਾਸੀ (ਬੇਸਵਾਦ) ਨਹੀਂ ਹੁੰਦਾ ਅਤੇ ਇਸ ਨੂੰ ਲੰਬੀ ਮਿਆਦ ਤੱਕ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕਈ ਤੱਤਾਂ ਦੀ ਕਮੀ ਵੀ ਇਹ ਪਾਣੀ ਪੂਰੀ ਕਰਦਾ ਹੈ ।

 

You may also like