ਹਰੀ ਮਿਰਚ ਹੈ ਸਿਹਤ ਲਈ ਬਹੁਤ ਲਾਭਦਾਇਕ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

Written by  Shaminder   |  April 14th 2021 05:29 PM  |  Updated: April 14th 2021 05:29 PM

ਹਰੀ ਮਿਰਚ ਹੈ ਸਿਹਤ ਲਈ ਬਹੁਤ ਲਾਭਦਾਇਕ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

ਹਰੀ ਮਿਰਚ ਇਸਦਾ ਜ਼ਿਕਰ ਆਉਂਦਿਆਂ ਹੀ ਇੱਕ ਤਿੱਖੇ ਅਤੇ ਮੂੰਹ ਨੂੰ ਜਲਾਉਣ ਵਾਲੀ ਚੀਜ਼ ਦਾ ਖਿਆਲ ਜ਼ਹਿਨ 'ਚ ਆਉਂਦਾ ਹੈ । ਪਰ ਇਹ ਹਰੀ ਮਿਰਚ ਤੁਹਾਡੀ ਸਿਹਤ ਲਈ ਕਿੰਨੀ ਲਾਹੇਵੰਦ ਹੈ ਇਸਦੇ ਫਾਇਦੇ ਜਾਣੋਗੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ।ਕਿਉਂਕਿ ਇਹ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਅੱਜ ਅਸੀਂ ਤੁਹਾਨੂੰ ਹਰੀ ਮਿਰਚ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ ਜਿਨਾਂ ਨੂੰ ਜਾਣ ਕੇ ਤੁਸੀਂ ਵੀ ਆਪਣੇ ਖਾਣੇ 'ਚ

ਸ਼ਾਮਿਲ ਕਰਨਾ ਨਹੀਂ ਭੁੱਲੋਗੇ ।

green-pepper

ਹੋਰ ਪੜ੍ਹੋ : ਕੱਚੇ ਅੰਬ ਦੀ ਚੱਟਣੀ ਖਾਣ ਵਿੱਚ ਹੀ ਸਵਾਦ ਨਹੀਂ ਹੁੰਦੀ ਬਲਕਿ ਇਸ ਦੇ ਕਈ ਫਾਇਦੇ ਵੀ ਹੁੰਦੇ ਹਨ

green pepper

ਕਿਉਂਕਿ ਇਹ ਵਜ਼ਨ ਘੱਟ ਕਰਨ ਤੋਂ ਲੈ ਕੇ ਕੈਂਸਰ ਤੋਂ ਬਚਾਉਣ ਤੱਕ ਦਾ ਕੰਮ ਕਰਦੀ ਹੈ । ਇਹ ਵਿਟਾਮਿਨ ਈ

ਨਾਲ ਭਰਪੂਰ ਹੁੰਦੀ ਹੈ ਜੋ ਕੁਦਰਤੀ ਆਇਲ ਪੈਦਾ ਕਰਦੀ ਹੈ । ਜਿਸ ਨਾਲ ਸਕਿਨ ਚਮਕ ਉੱਠਦੀ ਹੈ ਇਸ 'ਚ ਅਜਿਹੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਝੁਰੜੀਆਂ ਤੋਂ ਬਚਾਉਂਦੇ ਹਨ ਅਤੇ ਉਮਰ ਦਾ ਅਸਰ ਘਟਾਉਂਦੇ ਹਨ ।ਇਸ 'ਚ ਮੌਜੂਦ ਵਿਟਾਮਿਨ ਸੀ ਸ਼ਰੀਰ 'ਚ ਬੱਲਡ ਸ਼ੂਗਰ ਦੀ ਮਾਤਰਾ ਨੂੰ ਸੰਤੁਲਿਤ ਰੱਖਦੇ ਹਨ ਜਿਸ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ ।

green chilli pic1

ਹਰੀ ਮਿਰਚ ਫਾਈਬਰ ਨਾਲ ਭਰਪੂਰ ਹੁੰਦੀ ਹੈ ਜੋ ਡਾਈਜੇਸ਼ਨ ਨੂੰ ਸੁਧਾਰਦੀ ਹੈ ।ਹਰੀ ਮਿਰਚ ਸ਼ਰੀਰ 'ਚ ਇਨਡੋਰਫਿਨ ਹਾਰਮੋਨ ਰਿਲੀਜ਼ ਕਰਦੀ ਹੈ ਜੋ ਮੂਡ ਵਧੀਆ ਰੱਖਣ 'ਚ ਮੱਦਦਗਾਰ ਹੁੰਦੀ ਹੈ । ਇਸਦੀ ਐਂਟੀ ਬੈਕਟੀਰੀਅਲਪ੍ਰਾਪਰਟੀ ਇੰਫੈਕਸ਼ਨ ਤੋਂ ਬਚਾਉਂਦੀ ਹੈ ਅਤੇ ਇਮਉਨਿਟੀ ਵਧਾਉਂਦੀ ਹੈ । ਇਹ ਆਇਰਨ ਦਾ ਵਧੀਆ ਸਰੋਤ ਹੈ ਅਤੇ ਸ਼ਰੀਰ 'ਚ ਖੂਨ ਦੀ ਕਮੀ ਨੂੰ ਦੂਰ ਕਰਦੀ ਹੈ ਅਤੇ ਅਨੀਮਿਆ ਤੋਂ ਬਚਾਉਂਦੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network