Advertisment

ਸ਼ਾਹਿਦ ਕਪੂਰ ਨੇ ਖਰੀਦੀ ਨਵੀਂ ਕਾਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

author-image
By Shaminder
New Update
ਸ਼ਾਹਿਦ ਕਪੂਰ ਨੇ ਖਰੀਦੀ ਨਵੀਂ ਕਾਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ
Advertisment
ਸ਼ਾਹਿਦ ਕਪੂਰ (Shahid Kapoor)ਨੇ ਬੀਤੇ ਦਿਨੀਂ ਆਪਣਾ ਜਨਮ ਦਿਨ ਮਨਾਇਆ ਸੀ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ ।ਇਸ ਮੌਕੇ ‘ਤੇ ਉਨ੍ਹਾਂ ਦੇ ਵੱਲੋਂ ਇੱਕ ਸ਼ਾਨਦਾਰ ਪਾਰਟੀ ਵੀ ਦਿੱਤੀ ਗਈ ਸੀ। ਸ਼ਾਹਿਦ ਕਪੂਰ ਨੇ ਆਪਣੇ ਜਨਮਦਿਨ ‘ਤੇ ਇੱਕ ਨਵੀਂ ਲਗਜ਼ਰੀ ਕਾਰ
Advertisment
(New Car)ਵੀ ਖਰੀਦੀ ਹੈ।ਸ਼ਾਹਿਦ ਕਪੂਰ ਨੇ ਆਪਣੇ ਆਪ ਨੂੰ ਇੱਕ ਮਰਸੀਡੀਜ਼ ਮੇਬੈਕ ਐਸ-ਕਲਾਸ ਗਿਫਟ ਕੀਤੀ ਹੈ ਅਤੇ ਇਸਦੀ ਕੀਮਤ ਲਗਭਗ ੩ ਕਰੋੜ ਰੁਪਏ ਹੈ।ਇਸ ਕਾਰ ਦੀ ਕੀਮਤ ਤਿੰਨ ਕਰੋੜ ਰੁਪਏ ਦੱਸੀ ਜਾਂਦੀ ਹੈ । ਸ਼ਾਹਿਦ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਕਬੀਰ ਸਿੰਘ’ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ । mira Kapoor with Shahid Kapoor image From instagram ਹੋਰ ਪੜ੍ਹੋ : ਐਮੀ ਵਿਰਕ ਅਤੇ ਵਿੱਕੀ ਕੌਸ਼ਲ ਜਲਦ ਸਕ੍ਰੀਨ ਕਰਨਗੇ ਸਾਂਝਾ, ਵਿੱਕੀ ਕੌਸ਼ਲ ਦੇ ਨਾਲ ਐਮੀ ਵਿਰਕ ਨੇ ਕੀਤੀ ਮੁਲਾਕਾਤ ਜਿਸ ਤੋਂ ਬਾਅਦ ਉਹ ਆਪਣੀ ਫ਼ਿਲਮ ‘ਜਰਸੀ’ ਨੂੰ ਲੈ ਕੇ ਚਰਚਾ ‘ਚ ਹਨ । ਸ਼ਾਹਿਦ ਕਪੂਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਮੀਰਾ ਰਾਜਪੂਤ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਹਨ ਇਕ ਧੀ ਅਤੇ ਇੱਕ ਪੁੱਤਰ। ਸੋਸ਼ਲ ਮੀਡੀਆ ‘ਤੇ ਅਕਸਰ ਐਕਟਿਵ ਰਹਿਣ ਵਾਲੇ ਸ਼ਾਹਿਦ ਕਪੂਰ ਨੇ ਬੀਤੇ ਦਿਨੀਂ ਆਪਣੀ ਪਤਨੀ ਮੀਰਾ ਦੇ ਨਾਲ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ ।
Advertisment
shahid kapoor And mira Kapoor ਜਿਸ ਨੂੰ ਸਾਂਝਾ ਕਰਦੇ ਹੋਏ ਸ਼ਾਹਿਦ ਨੇ ਦੱਸਿਆ ਸੀ ਕਿ ਮੀਰਾ ਰਾਜਪੂਤ ਦਾ ਪਹਿਲਾ ਪਿਆਰ ਉਨ੍ਹਾਂ ਦਾ ਮੋਬਾਈਲ ਫੋਨ ਹੈ । ਜਿਸ ਦਾ ਉਹ ਕਦੇ ਵੀ ਖਹਿੜਾ ਨਹੀਂ ਛੱਡਦੀ । ਮੀਰਾ ਰਾਜਪੂਤ ਤੋਂ ਪਹਿਲਾਂ ਸ਼ਾਹਿਦ ਕਪੂਰ ਕਰੀਨਾ ਕਪੂਰ ਦੇ ਨਾਲ ਅਫੇਅਰ ਨੂੰ ਲੈ ਕੇ ਸੁਰਖੀਆਂ ‘ਚ ਰਹੇ ਸਨ ਅਤੇ ਦੋਹਾਂ ਦੇ ਵਿਆਹ ਦੀਆਂ ਖਬਰਾਂ ਵੀ ਵਾਇਰਲ ਹੋਈਆਂ ਸਨ ਅਤੇ ਦੋਵਾਂ ਦੀ ਇੱਕ ਦੂਜੇ ਨੂੰ ਕਿੱਸ ਕਰਦੇ ਹੋਇਆਂ ਦੀ ਤਸਵੀਰ ਵੀ ਵਾਇਰਲ ਹੋਈ ਸੀ ।ਪਰ ਇਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਤੋਂ ਦੂਰੀ ਬਣਾ ਲਈ ਸੀ ਅਤੇ ਕਰੀਨਾ ਨੇ ਸੈਫ ਨੂੰ ਆਪਣਾ ਹਮਸਫਰ ਚੁਣ ਲਿਆ ਸੀ ਜਦੋਂਕਿ ਸ਼ਾਹਿਦ ਨੇ ਮੀਰਾ ਰਾਜਪੂਤ ਨਾਲ ਵਿਆਹ ਕਰਵਾਇਆ ।
 
View this post on Instagram
 

A post shared by Voompla (@voompla)

Advertisment

Stay updated with the latest news headlines.

Follow us:
Advertisment
Advertisment
Latest Stories
Advertisment