ਇਸ ਤੋਂ ਬਾਅਦ 'ਨੀਰੂ ਬਾਜਵਾ' ਨੂੰ ਤੁਸੀਂ ਹੋਰ ਪਸੰਦ ਕਰਨ ਲੱਗੋਗੇ

Written by  Misha Sarowal   |  July 11th 2018 07:50 AM  |  Updated: July 12th 2018 02:18 AM

ਇਸ ਤੋਂ ਬਾਅਦ 'ਨੀਰੂ ਬਾਜਵਾ' ਨੂੰ ਤੁਸੀਂ ਹੋਰ ਪਸੰਦ ਕਰਨ ਲੱਗੋਗੇ

ਨੀਰੂ ਬਾਜਵਾ ਇਕ ਅਜਿਹਾ ਨਾਮ ਹੈ, ਜਿਸਦੀ ਬੇਮਿਸਾਲ ਅਦਾਕਾਰੀ ਨੂੰ ਕੋਈ ਨਕਾਰ ਨਹੀਂ ਸਕਦਾ। ਵੱਡੇ ਪਰਦੇ ਤੋਂ ਲੈ ਕੇ ਆਪਣੀ ਨਿਜੀ ਜ਼ਿੰਦਗੀ ਤੱਕ , ਨੀਰੂ ਬਾਜਵਾ ਆਪਣਾ ਹਰ ਕਿਰਦਾਰ ਬਾਖੂਬੀ ਨਿਭਾਉਂਦੇ ਹਨ । ਇਕ ਸੰਪੂਰਨ ਪਤਨੀ ਹੋਣ ਦੇ ਨਾਲ ਨਾਲ ਆਪ ਮਾਂ ਹੋਣ ਦਾ ਫਰਜ਼ ਵੀ ਪੂਰੀ ਤਰ੍ਹਾਂ ਨਿਭਾਉਂਦੇ ਹਨ। ਆਪਣੀ ਸੂਪਰਹਿਟ ਫ਼ਿਲਮਾਂ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਜਿੱਤਣ ਵਾਲੀ ਇਹ ਅਦਾਕਾਰਾ ਆਪਣੀ ਨਿਜੀ ਜ਼ਿੰਦਗੀ ‘ਚ ਆਪਣੇ ਪਰਿਵਾਰ ਨੂੰ ਬੇਹੱਦ ਮਹੱਤਵ ਦਿੰਦੀ ਹੈ। ਇਸ ਦੀ ਗਵਾਹੀ ਨੀਰੂ ਵੱਲੋਂ ਸ਼ੇਅਰ ਕੀਤੀਆਂ ਗਈਆਂ ਪੋਸਟ ਦਿੰਦਿਆਂ ਹਨ।  ਆਓ ਤੁਹਾਨੂੰ ਦਿਖਾਉਂਦੇ ਹਾਂ ਓਹਨਾ ਦੇ ਨਿਜੀ ਜੀਵਨ ਦੀਆਂ ਕੁਝ ਅਜਿਹੀ ਝਲਕੀਆਂ ਜੋ ਤੁਹਾਨੂੰ ਇਸ ਅਦਾਕਾਰਾ ਨੂੰ ਹੋਰ ਪਸੰਦ ਕਰਨ ‘ਤੇ ਮਜਬੂਰ ਕਰ ਦੇਣਗੀਆਂ।

 

 

1. ਆਪਣੇ ਪਤੀ ਤੇ ਆਪਣੀ ਬੇਟੀ ਨਾਲ ਖਿਚਵਾਈ ਗਈ ਇਸ ਤਸਵੀਰ ਦੀ ਖਾਸ ਚੀਜ਼ ਇਸ ਦੀ ਕੈਪਸ਼ਨ ਹੈ... ਜਿਸ ਵਿਚ ਨੀਰੂ ਲਿਖਦੇ ਹਨ-

ਸਾਡਾ ਇਕੋ ਇਕ ਮਕਸਦ ਹੈ ਸਾਡੀ ਬੇਟੀ ਨੂੰ ਇਕ ਮਜ਼ਬੂਤ, ਸੁਤੰਤਰ, ਸਭ ਤੋਂ ਖੁਸ਼ਬਹਾਲ ਔਰਤ ਬਣਾਉਣਾ। ਸਾਨੂੰ ਆਪਣੀਆਂ ਧੀਆਂ ਨੂੰ ਮਜ਼ਬੂਤ ​​ਬਣਾਉਣਾ ਚਾਹੀਦਾ ਹੈ।

 

https://www.instagram.com/p/Bk0uAvkHvOt/?taken-by=neerubajwa

 

2. ਤੁਸੀਂ ਸ਼ਾਇਦ ਹੀ ਕਦੇ ਮਾਂ ਧੀ ਦੀ ਜੋੜੀ ਦਾ ਕੁਝ ਅਜਿਹਾ ਨਜ਼ਾਰਾ ਵੇਖਿਆ ਹੋਵੇਗਾ।  ਸਟੇਜ ‘ਤੇ ਆਪਣੇ ਮਸ਼ਹੂਰ ਗਾਣੇ “ਲੌਂਗ ਲਾਚੀ” ‘ਤੇ ਨੱਚ ਰਹੀ ਨੀਰੂ ਨੂੰ ਜੱਦ ਬੇਟੀ ਦਾ ਸਾਥ ਮਿਲਦਾ ਹੈ ‘ਤੇ ਨਜਾਰਾ ਕੁਝ ਵਖਰਾ ਹੀ ਹੋ ਜਾਉਂਦਾ ਹੈ।  ਨਾਲ ਹੀ ਉਹ ਇਹ ਵੀ ਦੱਸਦੇ ਹਨ ਕਿ ‘ਲੌਂਗ ਲਾਚੀ’ ਉਨਾਂ ਦੀ ਬੇਟੀ ਦਾ ਵੀ ਮਨਪਸੰਦ ਗੀਤ ਹੈ ਤੇ ਉਸ ਨੂੰ ਸਟੇਜ ‘ਤੇ ਲਿਆਉਣ ਵਾਲੇ ਕਿਊਟ ਇਨਸਾਨ ਨੀਰੂ ਦੇ ਪਤੀ ਹਨ।

 

https://www.instagram.com/p/Bkl-WAfHcZF/?taken-by=neerubajwa

 

3. ਆਪਣੇ ਪਿਤਾ ਜਸਵੰਤ ਬਾਜਵਾ ਨਾਲ ‘ਫਾਦਰਸ ਡੇਅ’ ‘ਤੇ ਇਹ ਤਸਵੀਰ ਪੋਸਟ ਭਾਵੁਕ ਕਰ ਦਿੰਦੀ ਹੈ। ਕੁੜੀ ਦਾ ਆਪਣੇ ਪਿਤਾ ਨਾਲ ਰਿਸ਼ਤਾ ਤੇ ਇਸ ਰਿਸ਼ਤੇ ਵਿਚਾਲੇ ਪਿਆਰ ਨੂੰ ਸਮਝਾਉਣਾ ਔਖਾ ਹੀ ਨਹੀਂ ਸਗੋਂ ਨਾਮੁਮਕਿਨ ਹੈ।  ਨੀਰੂ ਵੀ ਆਪਣੇ ਪਿਤਾ ਨੂੰ ਬੇਹੱਦ ਯਾਦ ਕਰਦੇ ਹਨ ਤੇ ਆਪਣੀ ਸਫਲਤਾ ਦਾ ਕਰੈਡਿਟ ਵੀ ਉਨਾਂ ਨੂੰ ਦਿੰਦੇ ਹਨ।

 

https://www.instagram.com/p/BkJNNs_Hm02/?taken-by=neerubajwa

 

4. ਇਕ ਪਤਨੀ , ਇਕ ਮਾਂ ਹੋਣ ਦੇ ਨਾਲ ਨਾਲ ਨੀਰੂ ਨੇ ਆਪਣੇ ਜੀਵਨ ‘ਚ ਇਕ ਸਹਾਇਕ ਭੈਣ ਹੋਣ ਦਾ ਕਿਰਦਾਰ ਵੀ ਬਹੁਤ ਸੋਹਣੇ ਢੰਗ ਨਾਲ ਨਿਭਾਇਆ ਹੈ।  ਰੁਬੀਨਾ ਨੂੰ ਹਰ ਵਾਰ ਸਹਿਯੋਗ ਦੇਣ ਵਾਲੀ ਨੀਰੂ , ਰੁਬੀਨਾ ਨੂੰ ਬੇਹੱਦ ਪਿਆਰ ਕਰਦੀ ਹੈ। ਇਸ ਦੀ ਗਵਾਹੀ ਉਨਾਂ ਦਾ ਇੰਸਟਾਗ੍ਰਾਮ ਬਾਖੂਬੀ ਦਿੰਦਾ ਹੈ।

 

https://www.instagram.com/p/Bg9O9pgHvNF/?taken-by=neerubajwa

 

5. ‘ਮਦਰਸ ਡੇਅ’ ‘ਤੇ ਪਾਈ ਗਈ ਇਸ ਤਸਵੀਰ ‘ਚ 3 ਪੀੜੀਆਂ ਦਾ ਅਜਿਹਾ ਨਜ਼ਾਰਾ ਤੁਸੀਂ ਨਹੀਂ ਦੇਖਿਆ ਹੋਵੇਗਾ। ਆਪਣੀ ਮਾਂ ਤੇ ਆਪਣੀ ਸੱਸ ਨੂੰ ਧੰਨਵਾਦ ਕਰਦੇ ਹੋਏ ਨੀਰੂ ਆਪਣੇ ਮਾਂ ਹੋਣ ਦੇ ਅਨੁਭਵ ਨੂੰ ਬੇਹੱਦ ਖਾਸ ਦੱਸਦੇ ਹਨ। ਸੱਚ ਹੀ ਕਿਹਾ ਹੈ ਕਿਸੇ ਨੇ ਕਿ ਮਾਂ ਹੋਣ ਤੋਂ ਵੱਧ ਖੂਬਸੂਰਤ ਇਹਸਾਸ ਹੋਰ ਕੋਈ ਨਹੀਂ ਤੇ ਨੀਰੂ ਇਸ ਚੀਜ਼ ਨੂੰ ਪੂਰੀ ਤਰ੍ਹਾਂ ਕਬੂਲਦੇ ਹਨ।

 

https://www.instagram.com/p/Bir1quCHjW7/?taken-by=neerubajwa

 

6. ਨੀਰੂ ਬਾਜਵਾ ਤੇ ਪਤੀ ਹੈਰੀ ਜਵੰਧਾ ਦੀ ਜੋੜੀ ਵੀ ਇਕ ਖੂਬਸੂਰਤ ਰਿਸ਼ਤੇ ਦੀ ਮਿਸਾਲ ਹੈ।  ਨੀਰੂ ਕਦੇ ਆਪਣੇ ਪਤੀ ਅੱਗੇ ਆਪਣਾ ਪਿਆਰ ਜ਼ਾਹਿਰ ਕਰਨ ਦਾ ਮੌਕਾ ਨਹੀਂ ਛੱਡ ਦੇ।  ਤੇ ਨਾ ਹੀ ਹੈਰੀ ਕਦੇ ਹਿਸ ਇਜ਼ਹਾਰ ਤੋਂ ਪਿੱਛੇ ਹਟੇ ਹਨ. ਵੱਡੇ ਪੜ੍ਹਦੇ ਤੇ ਰੋਮਾਂਸ ਕਰਨ ਵਾਲੀ ਨੀਰੂ ਆਪਣੇ ਨਿਜੀ ਜੀਵਨ ਵਿਚ ਵੀ ਬਹੁਤ ਰੋਮਾੰਟਿਕ ਹਨ।

https://www.instagram.com/p/BcOlZwmlBrE/?taken-by=neerubajwa

 

ਪਰਿਵਾਰ ਨੂੰ ਮਹੱਤਵ ਦੇਣ ਵਾਲੀ ਨੀਰੂ ਬਾਜਵਾ ਪ੍ਰੇਰਕ ਤੌਰ ‘ਤੇ ਸਾਹਮਣੇ ਆਉਂਦੇ ਹਨ ਤੇ ਆਪਣੀ ਜ਼ਿੰਦਗੀ ਦੇ ਹਰ ਕਿਰਦਾਰ ਨੂੰ ਬਾਖੂਬੀ ਨਿਭਾਉਣ ਲਈ ਅਸੀਂ ਨੀਰੂ , ਤੁਹਾਨੂੰ ਸਲਾਮ ਕਰਦੇ ਹਾਂ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network