ਕਾਜੂ ਖਾਣ ਦੇ ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ

Written by  Lajwinder kaur   |  December 17th 2020 05:48 PM  |  Updated: December 17th 2020 05:48 PM

ਕਾਜੂ ਖਾਣ ਦੇ ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ

ਸਰਦ ਰੁੱਤ ‘ਚ ਲੋਕੀਂ ਸੁੱਕੇ ਮੇਵੇ ਬਹੁਤ ਸ਼ੌਕ ਨਾਲ ਖਾਉਂਦੇ ਨੇ ।  ਸੁੱਕੇ ਮੇਵੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਨੇ । ਡਰਾਈ ਫੂਡ ਸਰੀਰ ਨੂੰ ਤਾਕਤ ਦਿੰਦੇ ਨੇ । ਅੱਜ ਗੱਲ ਕਰਦੇ ਹਾਂ ਕਾਜੂ ਦੀ ਜੋ ਕਿ ਇੱਕ ਡਰਾਈ ਫ਼ੂਡ ਹੈ । ਇਸਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਬਿਮਾਰੀਆਂ ਨਾਲ ਲੜਨ ਦੀ ਊਰਜਾ ਮਿਲਦੀ ਹੈ। ਇਹ ਖੂਨ ਦਾ ਸੰਚਾਰ ਵੀ ਵਧਾਉਂਦੀ ਹੈ। ਕਾਜੂ ‘ਚ ਮੈਗਨੀਸ਼ੀਅਮ , ਕਾਪਰ , ਆਇਰਨ , ਪੋਟਾਸ਼ੀਅਮ ,ਜਿੰਕ ਵਰਗੇ ਬਹੁਤ ਗੁਣਕਾਰੀ ਤੱਤ ਹੁੰਦੇ ਹਨ । ਇਨ੍ਹਾਂ ਨੂੰ ਮਠਿਆਈਆਂ, ਨਮਕੀਨ ਅਤੇ ਸਨੈਕਸ ‘ਚ ਵੀ ਵਰਤਿਆਂ ਜਾਂਦਾ ਹੈ। ਇਸ ਤੋਂ ਇਲਾਵਾ ਕਾਜੂ ਦਾ ਪੇਸਟ ਬਣਾ ਕੇ ਬਹੁਤ ਸਾਰੇ ਲੋਕ ਸਬਜ਼ੀਆਂ ‘ਚ ਵਰਤੋਂ ਕਰਦੇ ਨੇ । ਆਓ ਜਾਣਦੇ ਹਾਂ ਕਾਜੂ ਦੇ ਫਾਇਦਿਆਂ ਬਾਰੇ- inside pic of cashews benefits ਪੇਟ ਦੀ ਗੈਸ ਤੋਂ ਰਾਹਤ- ਪੇਟ ‘ਚ ਗੈਸ ਜਾਂ ਆਫਾਰੇ ਦੀ ਪ੍ਰੇਸ਼ਾਨੀ ਹੈ ਤਾਂ ਕਾਜੂ ਨੂੰ ਪਾਣੀ ਦੇ ਨਾਲ ਪੀਸ ਕੇ ਚਟਨੀ ਬਣਾ ਕੇ, ਇਸ ‘ਚ ਥੋੜਾ ਜਿਹਾ ਨਮਕ ਮਿਲਾਕੇ ਖਾਓ । ਜਿਸ ਨਾਲ ਪੇਟ ਨੂੰ ਰਾਹਤ ਮਿਲਦੀ ਹੈ ।

cashews picture

ਅਨੀਮੀਆ- ਕਾਜੂ ਦੇ ਸੇਵਨ ਦੇ ਨਾਲ ਅਨੀਮੀਆ ਤੋਂ ਰਾਹਤ ਮਿਲਦੀ ਹੈ । ਕਾਜੂ ‘ਚ ਆਇਰਨ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ । ਇਸ ਨਾਲ ਸਰੀਰ ‘ਚ ਆਇਰਨ ਦੀ ਕਮੀ ਦੂਰ ਹੋ ਜਾਂਦੀ ਹੈ। ਜੋ ਖੂਨ ਵਧਾਉਣ ‘ਚ ਸਹਾਇਤਾ ਮਿਲਦੀ ਹੈ ।

pic of cashews

ਕਮਜ਼ੋਰੀ ਦੂਰ - ਸਰੀਰ ‘ਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਰੋਜ਼ਾਨਾ ਕਾਜੂ ਦੇ ਨਾਲ ਕਿਸ਼ਮਿਸ਼ ਖਾਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਤੇ ਸਰੀਰ ਨੂੰ ਤਾਕਤ ਮਿਲਦੀ ਹੈ ।

cashews benefits ਮਜ਼ਬੂਤ ਹੱਡੀਆਂ- ਕਾਜੂ ‘ਚ ਕੈਲਸ਼ੀਅਮ ਹੁੰਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨੇ । ਬੱਚਿਆਂ ਨੂੰ ਕਾਜੂ ਦੀ ਵਰਤੋਂ ਜ਼ਰੂਰ ਕਰਵਾਓ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਸਹਾਇਤਾ ਕਰਦੀ ਹੈ।

cashews benefits

ਪੇਟ ਦੇ ਕੀੜੇ- ਛੋਟੇ ਬੱਚੇ ਦੇ ਪੇਟ 'ਚ ਅਕਸਰ ਕੀੜਿਆਂ ਤੋਂ ਤੰਗ ਰਹਿੰਦੇ ਨੇ । ਬੱਚਿਆਂ ਦੇ ਪੇਟ ‘ਚ ਕੀੜੇ ਹੋਣ ਤਾਂ ਰੋਜ਼ਾਨਾ ਦੁੱਧ ਦੇ ਨਾਲ ਕਾਜੂ ਖਾਣ ਨਾਲ ਪੇਟ ਦੇ ਕੀੜੇ ਨਿਕਲ ਜਾਂਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network