ਅਨਮੋਲ ਕਵਾਤਰਾ ਦੀ ਲੋਕ ਸੇਵਾ ਨੂੰ ਇਨ੍ਹਾਂ ਗੱਭਰੂਆਂ ਨੇ ਆਪਣੇ ਗੀਤ ਦੇ ਰਾਹੀਂ ਕੀਤਾ ਪੇਸ਼

Written by  Lajwinder kaur   |  May 22nd 2019 05:37 PM  |  Updated: May 22nd 2019 05:44 PM

ਅਨਮੋਲ ਕਵਾਤਰਾ ਦੀ ਲੋਕ ਸੇਵਾ ਨੂੰ ਇਨ੍ਹਾਂ ਗੱਭਰੂਆਂ ਨੇ ਆਪਣੇ ਗੀਤ ਦੇ ਰਾਹੀਂ ਕੀਤਾ ਪੇਸ਼

ਸਮਾਜ ਸੇਵੀ ਅਨਮੋਲ ਕਵਾਤਰਾ ਜਿਨ੍ਹਾਂ ਨੂੰ ਸਮਾਜ ਭਲਾਈ ਦੇ ਕੰਮਾਂ ਦੇ ਲਈ ਪੂਰੀ ਦੁਨੀਆਂ ‘ਚ ਜਾਣਿਆ ਜਾਂਦਾ ਹੈ। ਉਹ ਵਧੀਆ ਗਾਇਕ ਵੀ ਨੇ ਜਿਨ੍ਹਾਂ ਨੇ ‘ਦਲੇਰੀਆਂ’ ਗੀਤ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਦਮ ਰੱਖਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਮਾਜ ਭਲਾਈ ਦੇ ਕੰਮਾਂ ਲਈ ਲੋਕਾਂ ਵੱਲੋਂ ਬਹੁਤ ਪਿਆਰ ਮਿਲਦਾ ਹੈ। ਜਿਸ ਗੱਲ ਦਾ ਪਤਾ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕੀਤੀਆਂ ਜਾਂਦੀਆਂ ਤਾਰੀਫ਼ਾਂ ਤੋਂ ਲੱਗਦਾ ਹੈ। ਇਸ ਤੋਂ ਪਹਿਲਾਂ ਇੱਕ ਪੁਲਿਸ ਵਾਲੇ ਦੀ ਵੀਡੀਓ ਸਾਹਮਣੇ ਆਈ ਸੀ ਜਿਸ ‘ਚ ਉਸ ਨੇ ਕਿਹਾ ਕਿ ਉਹ ਅਨਮੋਲ ਕਵਾਤਰਾ ਦਾ ਫੈਨ ਹੈ।

View this post on Instagram

 

rab toh utla darza koi hunda oh v de dinda tuhanu?❤️ajj agr tuhda vich a tuhda karka haan?

A post shared by Anmol Kwatra (@anmolkwatra96) on

ਹੋਰ ਵੇਖੋ:ਕਮਲ ਖ਼ਾਨ ਨੇ ‘ਹਾੜੀ ਸਾਉਣੀ’ ਗੀਤ ਦੇ ਰਾਹੀਂ ਬਿਆਨ ਕੀਤਾ ਕਿਸਾਨਾਂ ਦੇ ਦਿਲ ਦੇ ਦਰਦ ਨੂੰ ਤੇ ਕੀਤੀ ਉਨ੍ਹਾਂ ਦੇ ਹੱਕ ਦੀ ਗੱਲ, ਦੇਖੋ ਵੀਡੀਓ

ਅਨਮੋਲ ਕਵਾਤਰਾ ਨੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਚ ਕੁਝ ਗੱਭਰੂਆਂ ਵੱਲੋਂ ਗੀਤ ਗਾਇਆ ਜਾ ਰਿਹਾ ਹੈ। ਇਹ ਗੀਤ ਉਨ੍ਹਾਂ ਨੇ ਅਨਮੋਲ ਕਵਾਤਰਾ ਦੇ ਲੋਕ ਭਲਾਈ ਦੇ ਕੰਮ ਨੂੰ ਲੈ ਕੇ ਗਾਇਆ ਹੈ। ਅਨਮੋਲ ਨੇ ਆਪਣੇ ਇਨ੍ਹਾਂ ਪ੍ਰਸ਼ੰਸਕਾਂ ਦਾ ਧੰਨਵਾਦ ਵੀਡੀਓ ਸ਼ੇਅਰ ਕਰਦੇ ਹੋਏ ਕੀਤਾ ਹੈ। ਲੋਕਾਂ ਨੂੰ ਵੀਡੀਓ ਬਹੁਤ ਪਸੰਦ ਆ ਰਹੀ ਹੈ ਤੇ ਵੀਡੀਓ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network