Advertisment

ਤੁਹਾਡੇ ਵਾਲ ਤੁਹਾਨੂੰ ਦੱਸ ਸਕਦੇ ਹਨ ਤੁਸੀਂ ਤੰਦਰੁਸਤ ਹੋ ਜਾਂ ਨਹੀਂ, ਇਹ ਹਨ ਕੁਝ ਨੁਕਤੇ

author-image
By Rupinder Kaler
New Update
ਤੁਹਾਡੇ ਵਾਲ ਤੁਹਾਨੂੰ ਦੱਸ ਸਕਦੇ ਹਨ ਤੁਸੀਂ ਤੰਦਰੁਸਤ ਹੋ ਜਾਂ ਨਹੀਂ, ਇਹ ਹਨ ਕੁਝ ਨੁਕਤੇ
Advertisment
ਕੁਝ ਲੋਕ ਅਜਿਹੇ ਹੁੰਦੇ ਹਨ ਜਿਹੜੇ ਆਪਣੇ ਵਾਲਾਂ ਦਾ ਬਹੁਤ ਖਿਆਲ ਰੱਖਦੇ ਹਨ । ਇਹ ਵਾਲ ਹੀ ਹਨ ਜਿਹੜੇ ਕਿਸੇ ਦੀ ਵੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦੇ ਹਨ । ਪਰ ਕੀ ਤੁਸੀਂ ਜਾਣਦੇ ਹੋ ਕਿ ਵਾਲ ਤੁਹਾਡੀ ਸਿਹਤ ਦਾ ਵੀ ਹਾਲ ਦੱਸ ਸਕਦੇ ਹਨ, ਕੀ ਤੁਸੀਂ ਤੰਦਰੁਸਤ ਹੋ ਜਾਂ ਨਹੀਂ । publive-image
Advertisment
ਤੇਲ ਵਾਲੇ ਵਾਲ ਜੇਕਰ ਤੁਸੀਂ ਆਪਣੇ ਵਾਲ ਧੋ ਲੈਂਦੇ ਹੋ, ਫਿਰ ਵੀ ਉਹ ਹਮੇਸ਼ਾਂ ਤੇਲਯੁਕਤ ਹੁੰਦੇ ਹਨ, ਇਸਦਾ ਅਰਥ ਇਹ ਹੈ ਕਿ ਤੁਸੀਂ ਬਹੁਤ ਜ਼ਿਆਦਾ ਤੇਲ ਵਾਲਾ ਭੋਜਨ ਖਾ ਰਹੇ ਹੋ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਸੰਤੁਲਿਤ ਭੋਜਨ ਖਾਓ, ਜਿਸ ਵਿੱਚ ਆਇਰਨ, ਵਿਟਾਮਿਨ ਬੀ, ਅਤੇ ਵਿਟਾਮਿਨ ਡੀ ਵਰਗੇ ਪੌਸ਼ਟਿਕ ਤੱਤ ਹੋਣ । publive-image
Advertisment
ਸਮੇਂ ਤੋਂ ਪਹਿਲਾਂ ਵਾਲ ਚਿੱਟੇ ਹੋਣਾ ਸਮੇਂ ਤੋਂ ਪਹਿਲਾਂ ਵਾਲਾਂ ਦਾ ਚਿੱਟਾ ਹੋਣਾ ਅੰਦਰੂਨੀ ਕਾਰਨਾਂ ਕਰਕੇ ਹੁੰਦਾ ਹੈ। ਉਹ ਹੀ ਤਣਾਅ ਕੋਰਟੀਸੋਲ ਹਾਰਮੋਨ ਦੇ ਉਤਪਾਦਨ ਨੂੰ ਵਧਾ ਸਕਦਾ ਹੈ। ਜਿਸ ਨਾਲ ਵਾਲ ਤੇਜੀ ਨਾਲ ਚਿੱਟੇ ਹੁੰਦੇ ਹਨ । ਕਿਉਂਕਿ ਜਦੋਂ ਤੁਸੀਂ ਤਣਾਅ ‘ਚ ਹੋ, ਤਣਾਅ ਦਾ ਹਾਰਮੋਨ ਤੁਹਾਡੇ ਸਰੀਰ ‘ਚ ਕੋਰਟੀਸੋਲ ਛੱਡਣਾ ਸ਼ੁਰੂ ਕਰਦਾ ਹੈ। publive-image ਵਾਲ ਪਤਲੇ ਹੋਣਾ ਹਾਈਪਰਥਾਈਰਾਇਡਿਜਮ ਇੱਕ ਥਾਈਰੋਇਡ ਗਲੈਂਡ ਦੁਆਰਾ ਤਿਆਰ ਕੀਤਾ ਹਾਰਮੋਨ ਹੈ, ਇਸ ਦਾ ਸੰਤੁਲਨ ਵਿਗੜਨ 'ਤੇ ਤੁਹਾਡੇ ਵਾਲ ਸੁੱਕੇ ਅਤੇ ਪਤਲੇ ਹੋ ਸਕਦੇ ਹਨ।
Advertisment
ਵਾਲ ਝੜਨਾ ਪ੍ਰੋਟੀਨ ਸਾਡੇ ਵਾਲਾਂ ਦੇ ਵਾਧੇ ‘ਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ਲਈ ਤੁਹਾਡੇ ਸਰੀਰ ‘ਚ ਪ੍ਰੋਟੀਨ ਦੀ ਘਾਟ ਕਾਰਨ ਵਾਲਾਂ ਦੀ ਕੁਆਲਟੀ ਵਿਗੜ ਸਕਦੀ ਹੈ। ਜਿਸ ਨਾਲ ਵਾਲ ਝੜ ਸਕਦੇ ਹਨ। publive-image ਵਾਲਾਂ ਦੇ ਰੋਮ ਪਤਲਾ ਹੋਣਾ ਥਾਈਰੋਇਡ ਤੋਂ ਇਲਾਵਾ ਹੋਰ ਹਾਰਮੋਨਜ਼ ਜਿਵੇਂ ਕਿ ਐਸਟ੍ਰੋਜਨ, ਖਾਸ ਕਰਕੇ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ (ਪੀਸੀਓਐਸ) ਅਤੇ ਮੀਨੋਪੌਜ਼ ਦਾ ਅਸੰਤੁਲਨ, ਮਹਿਲਾਵਾਂ 'ਚ ਘੱਟ ਐਸਟ੍ਰੋਜਨ ਦਾ ਉਤਪਾਦਨ ਕਰਦਾ ਹੈ ਜੋ ਵਾਲ ਪਤਲੇ ਹੋਣ ਦਾ ਕਾਰਨ ਬਣਦਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment