ਤੁਹਾਡੇ ਵਾਲ ਤੁਹਾਨੂੰ ਦੱਸ ਸਕਦੇ ਹਨ ਤੁਸੀਂ ਤੰਦਰੁਸਤ ਹੋ ਜਾਂ ਨਹੀਂ, ਇਹ ਹਨ ਕੁਝ ਨੁਕਤੇ

Written by  Rupinder Kaler   |  September 19th 2020 03:29 PM  |  Updated: September 19th 2020 03:37 PM

ਤੁਹਾਡੇ ਵਾਲ ਤੁਹਾਨੂੰ ਦੱਸ ਸਕਦੇ ਹਨ ਤੁਸੀਂ ਤੰਦਰੁਸਤ ਹੋ ਜਾਂ ਨਹੀਂ, ਇਹ ਹਨ ਕੁਝ ਨੁਕਤੇ

ਕੁਝ ਲੋਕ ਅਜਿਹੇ ਹੁੰਦੇ ਹਨ ਜਿਹੜੇ ਆਪਣੇ ਵਾਲਾਂ ਦਾ ਬਹੁਤ ਖਿਆਲ ਰੱਖਦੇ ਹਨ । ਇਹ ਵਾਲ ਹੀ ਹਨ ਜਿਹੜੇ ਕਿਸੇ ਦੀ ਵੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦੇ ਹਨ । ਪਰ ਕੀ ਤੁਸੀਂ ਜਾਣਦੇ ਹੋ ਕਿ ਵਾਲ ਤੁਹਾਡੀ ਸਿਹਤ ਦਾ ਵੀ ਹਾਲ ਦੱਸ ਸਕਦੇ ਹਨ, ਕੀ ਤੁਸੀਂ ਤੰਦਰੁਸਤ ਹੋ ਜਾਂ ਨਹੀਂ ।

ਤੇਲ ਵਾਲੇ ਵਾਲ

ਜੇਕਰ ਤੁਸੀਂ ਆਪਣੇ ਵਾਲ ਧੋ ਲੈਂਦੇ ਹੋ, ਫਿਰ ਵੀ ਉਹ ਹਮੇਸ਼ਾਂ ਤੇਲਯੁਕਤ ਹੁੰਦੇ ਹਨ, ਇਸਦਾ ਅਰਥ ਇਹ ਹੈ ਕਿ ਤੁਸੀਂ ਬਹੁਤ ਜ਼ਿਆਦਾ ਤੇਲ ਵਾਲਾ ਭੋਜਨ ਖਾ ਰਹੇ ਹੋ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਸੰਤੁਲਿਤ ਭੋਜਨ ਖਾਓ, ਜਿਸ ਵਿੱਚ ਆਇਰਨ, ਵਿਟਾਮਿਨ ਬੀ, ਅਤੇ ਵਿਟਾਮਿਨ ਡੀ ਵਰਗੇ ਪੌਸ਼ਟਿਕ ਤੱਤ ਹੋਣ ।

ਸਮੇਂ ਤੋਂ ਪਹਿਲਾਂ ਵਾਲ ਚਿੱਟੇ ਹੋਣਾ

ਸਮੇਂ ਤੋਂ ਪਹਿਲਾਂ ਵਾਲਾਂ ਦਾ ਚਿੱਟਾ ਹੋਣਾ ਅੰਦਰੂਨੀ ਕਾਰਨਾਂ ਕਰਕੇ ਹੁੰਦਾ ਹੈ। ਉਹ ਹੀ ਤਣਾਅ ਕੋਰਟੀਸੋਲ ਹਾਰਮੋਨ ਦੇ ਉਤਪਾਦਨ ਨੂੰ ਵਧਾ ਸਕਦਾ ਹੈ। ਜਿਸ ਨਾਲ ਵਾਲ ਤੇਜੀ ਨਾਲ ਚਿੱਟੇ ਹੁੰਦੇ ਹਨ । ਕਿਉਂਕਿ ਜਦੋਂ ਤੁਸੀਂ ਤਣਾਅ ‘ਚ ਹੋ, ਤਣਾਅ ਦਾ ਹਾਰਮੋਨ ਤੁਹਾਡੇ ਸਰੀਰ ‘ਚ ਕੋਰਟੀਸੋਲ ਛੱਡਣਾ ਸ਼ੁਰੂ ਕਰਦਾ ਹੈ।

ਵਾਲ ਪਤਲੇ ਹੋਣਾ

ਹਾਈਪਰਥਾਈਰਾਇਡਿਜਮ ਇੱਕ ਥਾਈਰੋਇਡ ਗਲੈਂਡ ਦੁਆਰਾ ਤਿਆਰ ਕੀਤਾ ਹਾਰਮੋਨ ਹੈ, ਇਸ ਦਾ ਸੰਤੁਲਨ ਵਿਗੜਨ 'ਤੇ ਤੁਹਾਡੇ ਵਾਲ ਸੁੱਕੇ ਅਤੇ ਪਤਲੇ ਹੋ ਸਕਦੇ ਹਨ।

ਵਾਲ ਝੜਨਾ

ਪ੍ਰੋਟੀਨ ਸਾਡੇ ਵਾਲਾਂ ਦੇ ਵਾਧੇ ‘ਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ਲਈ ਤੁਹਾਡੇ ਸਰੀਰ ‘ਚ ਪ੍ਰੋਟੀਨ ਦੀ ਘਾਟ ਕਾਰਨ ਵਾਲਾਂ ਦੀ ਕੁਆਲਟੀ ਵਿਗੜ ਸਕਦੀ ਹੈ। ਜਿਸ ਨਾਲ ਵਾਲ ਝੜ ਸਕਦੇ ਹਨ।

ਵਾਲਾਂ ਦੇ ਰੋਮ ਪਤਲਾ ਹੋਣਾ

ਥਾਈਰੋਇਡ ਤੋਂ ਇਲਾਵਾ ਹੋਰ ਹਾਰਮੋਨਜ਼ ਜਿਵੇਂ ਕਿ ਐਸਟ੍ਰੋਜਨ, ਖਾਸ ਕਰਕੇ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ (ਪੀਸੀਓਐਸ) ਅਤੇ ਮੀਨੋਪੌਜ਼ ਦਾ ਅਸੰਤੁਲਨ, ਮਹਿਲਾਵਾਂ 'ਚ ਘੱਟ ਐਸਟ੍ਰੋਜਨ ਦਾ ਉਤਪਾਦਨ ਕਰਦਾ ਹੈ ਜੋ ਵਾਲ ਪਤਲੇ ਹੋਣ ਦਾ ਕਾਰਨ ਬਣਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network