ਪੰਜਾਬ ਦੇ ਇੱਕ ਪਿੰਡ ਚ ਨੌਜਵਾਨਾਂ ਨੇਂ ਮਿਲ ਕੇ ਕੁੱਝ ਐਸਾ ਕੀਤਾ ਕਿ ਵੇਖ ਕੇ ਹਰ ਕੋਈ ਹੋ ਜਾਂਦਾ ਹੈ ਹੈਰਾਨ, ਵੇਖੋ ਤਸਵੀਰਾਂ ਅਤੇ ਵੀਡੀਓ

written by Anmol Sandhu | July 10, 2018

ਪੰਜਾਬ ਗੁਰੂਆਂ ਪੀਰਾਂ ਅਤੇ ਪੰਜ ਦਰਿਆਵਾਂ ਦੀ ਧਰਤੀ ਦੇ ਨਾਲ ਜਾਣ ਵਾਲਾ ਉਹ ਸੂਬਾ ਹੈ ਜਿੱਥੇ ਕਿ ਲੋਕ ਆਪਣੇ ਸੱਭਿਆਚਾਰ ਨਾਲ ਬਹੁਤ ਪਿਆਰ ਕਰਦੇ ਸਨ ਅਤੇ ਅੱਜ ਵੀ ਕਰਦੇ ਹਨ ਪਰ ਅੱਜ ਕੱਲ ਚੱਲ ਰਹੇ ਇਸ ਇਸ ਛੇਵੇਂ ਨਸ਼ਿਆਂ ਦੇ ਦਰਿਆ ਨੇਂ ਪੰਜਾਬ ਦੀ ਪੂਰੀ ਨੁਹਾਰ ਹੀ ਬਦਲ ਦਿੱਤੀ ਹੈ | ਇਸੇ ਨਸ਼ਿਆਂ ਦੇ ਕਹਿਰ ਨੂੰ ਵੇਖ ਕੇ ਪੰਜਾਬ ਦੇ ਇਕ ਪਿੰਡ ਭਾਈ ਬਖਤੌਰ ਦੇ ਨੌਂਜਵਾਨਾ ਨੇਂ ਕਮੇਟੀ ਬਣਾ ਕੇ ਨਸਿਆਂ ਨੂੰ ਰੋਕਣ ਦਾ ਉਪਰਾਲਾ ਕੀਤਾ ਹੈ ਅਤੇ ਆਪਣੇ ਪਿੰਡ ਦੀ ਸੂਰਤ ਨੂੰ ਬਦਲ ਦਿੱਤਾ |

A post shared by entertainment (@aakashr9) on Jul 9, 2018 at 5:46am PDT

bhai bakhtor

ਪਿੰਡ ਦੇ ਨੌਜਵਾਨਾਂ ਵੱਲੋ ਕੀਤਾ ਇਹ ਉਪਰਾਲਾ ਬਹੁਤ ਹੀ ਸਲਾਂਗਾਯੋਗ ਹੈ | ਇਸ ਪਿੰਡ ਦੇ ਨੌਜਵਾਨਾਂ ਨੇਂ ਮਿਲਕੇ ਆਪਣੇ ਪਿੰਡ ਨੂੰ ਇੱਕ ਐਸੀ ਸੁੰਦਰਤਾ ਦਾ ਰੂਪ ਦਿੱਤਾ ਹੈ ਜਿਸਨੂੰ ਵੇਖ ਕੇ ਖੁਸ਼ੀ ਹੀ ਨਹੀਂ ਬਲਕਿ ਪ੍ਰੇਰਨਾ ਵੀ ਮਿਲਦੀ ਹੈ |ਕੈਮੇਟੀ ਦੇ ਨੌਜਵਾਨਾਂ ਨੇਂ ਮਿਲ ਕੇ ਆਪਣੇ ਪਿੰਡ ਵਿੱਚ ਬਹੁਤ ਸਾਰੇ ਰੁੱਖ ਲਾਏ ਨਾਲ ਹੀ ਅਤੇ ਪਿੰਡ ਵਿੱਚ ਦੀਵਾਰਾਂ ਤੇ ਬਹੁਤ ਵਧੀਆਂ ਸੰਦੇਸ਼ ਦੇ ਪੋਸਟਰ ਵੀ ਬਣਵਾਏ ਹਨ ਜਿਵੇਂ ਕਿ " ਬੇਟੀ ਬਚਾਓ ਬੇਟੀ ਪੜਾਓ,  ਪਾਣੀ ਬਚਾਉ ਅਤੇ ਉਸ ਪੋਸਟਰ ਦੇ ਰਾਹੀਂ ਨਸ਼ਿਆਂ ਦੇ ਖਿਲਾਫ ਵੀ ਬਹੁਤ ਵਧੀਆਂ ਸੰਦੇਸ਼ ਦਿੱਤਾ ਹੈ |

bhai bakhtor bhai bakhtor

ਪਿੰਡ ਦੀ ਮੇਨ ਸੱਥ ਦੀ ਮੁਰੰਮਤ ਕਰਾ ਕੇ ਉਸ ਨੂੰ ਕੁੱਝ ਇਸ ਤਰਾਂ ਦਾ ਰੂਪ ਦਿੱਤਾ ਹੀ ਕਿ ਉਸ ਨੂੰ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ ਨਾਲ ਹੀ ਇਹਨਾਂ ਨੇਂ ਹਰ ਐਤਵਾਰ ਨੂੰ ਸਾਰੇ ਪਿੰਡ ਦੀ ਸਫਾਈ ਕਰਨ ਦੀ ਵੀ ਜੁਮੇਵਾਰੀ ਚੱਕੀ ਹੈ | ਇਸ ਕੰਮ ਨੂੰ ਕਰਨ ਵਿੱਚ ਜਿਨਾਂ ਵੀ ਖਰਚਾ ਆਇਆ ਹੈ ਸਾਰਾ ਇਹਨਾਂ ਨੇਂ ਆਪਣੇ ਕੋਲੋਂ ਲਾਇਆ ਹੈ | ਸਾਡੇ ਸੱਭ ਲਈ ਇਹ ਇਕ ਬਹੁਤ ਵਧੀਆਂ ਸੰਦੇਸ਼ ਹੈ ਜੇਕਰ ਹਰ ਪਿੰਡ ਵਿੱਚ ਇਸੇ ਤਰਾਂ ਇਕ ਕੈਮੇਟੀ ਬਣਾ ਕੇ ਇਹਨਾਂ ਨਸ਼ਿਆਂ ਦੇ ਖਿਲਾਫ ਆਵਾਜ਼ ਉਠਾਈ ਜਾਵੇਂ ਤਾਂ ਬਹੁਤ ਹੀ ਜਲਦੀ ਇਹ ਨਸ਼ਿਆਂ ਦਾ ਛੇਵਾਂ ਦਰਿਆ ਸੁੱਕ ਹੋ ਜਾਵੇਗਾ |

bhai bakhtorbhai bakhtor

 

https://www.instagram.com/p/BlAuSRTHsbE/

You may also like