ਯੁੱਧਵੀਰ ਮਾਣਕ ਦੀ ਸਿਹਤ 'ਚ ਸੁਧਾਰ,ਮਨਮੋਹਨ ਵਾਰਿਸ ਨਾਲ ਸਟੇਜ 'ਤੇ ਆਏ ਨਜ਼ਰ,ਵੀਡੀਓ ਵਾਇਰਲ

written by Shaminder | July 18, 2019

ਮਨਮੋਹਨ ਵਾਰਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਸ ਵੀਡੀਓ 'ਚ ਮਨਮੋਹਨ ਵਾਰਿਸ ਕਿਤੇ ਪਰਫਾਰਮ ਕਰ ਰਹੇ ਹਨ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਮਨਮੋਹਨ ਵਾਰਿਸ ਦੇ ਨਾਲ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਵੀ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਮਨਮੋਹਨ ਵਾਰਿਸ ਯੁੱਧਵੀਰ ਮਾਣਕ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ  ਅਤੇ ਇਸ ਦੇ ਨਾਲ ਹੀ ਉਹ ਯੁੱਧਵੀਰ ਮਾਣਕ ਤੋਂ ਪੁੱਛਦੇ ਵੀ ਹਨ ਕਿ ਉਹ ਅੱਜ ਸਟੇਜ 'ਤੇ ਕਿਹੜਾ ਗਾਣਾ ਪਰਫਾਰਮ ਕਰਨ । ਹੋਰ ਵੇਖੋ:ਲੋਕ ਗਾਇਕ ਮਨਮੋਹਨ ਵਾਰਿਸ ਦੀ ਗਾਇਕੀ ਹਰ ਕਿਸੇ ਨੂੰ ਦਿੰਦੀ ਹੈ ਖ਼ਾਸ ਸੁਨੇਹਾ,ਜਾਣੋਂ ਉਨ੍ਹਾਂ ਦੇ ਸੰਗੀਤਕ ਸਫ਼ਰ ਅਤੇ ਪਰਿਵਾਰ ਬਾਰੇ ਜਿਸ ਤੋਂ ਬਾਅਦ ਯੁੱਧਵੀਰ ਮਾਣਕ ਗਾਣੇ ਦੀ ਫਰਮਾਇਸ਼ ਦੱਸਦੇ ਹਨ ਅਤੇ ਫਿਰ ਉਹੀ ਗੀਤ ਮਨਮੋਹਨ ਵਾਰਿਸ ਗਾ ਕੇ ਸੁਣਾਉਂਦੇ ਹਨ । ਯੁੱਧਵੀਰ ਮਾਣਕ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਖ਼ੁਸ਼ ਦਿਖਾਈ ਦੇ ਰਹੇ ਨੇ ਅਤੇ ਪਹਿਲਾਂ ਨਾਲੋਂ ਤੰਦਰੁਸਤ ਜਾਪਦੇ ਨੇ । https://www.instagram.com/p/Bw3jldiB0Y-/ ਦੱਸ ਦਈਏ ਕਿ ਯੁੱਧਵੀਰ ਮਾਣਕ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਨੇ ਅਤੇ ਉਨ੍ਹਾਂ ਦਾ ਇਲਾਜ ਵਿਦੇਸ਼ 'ਚ ਚੱਲ ਰਿਹਾ ਹੈ । ਜੈਜ਼ੀ ਬੀ ਵੀ ਆਪਣੇ ਉਸਤਾਦ ਕੁਲਦੀਪ ਮਾਣਕ ਦੇ ਇਸ ਜ਼ਿਗਰ ਦੇ ਟੁਕੜੇ ਯਾਨੀ ਕਿ ਯੁੱਧਵੀਰ ਮਾਣਕ ਦੀ ਇਲਾਜ 'ਚ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਨ । yudhveer manak के लिए इमेज परिणाम

0 Comments
0

You may also like