Advertisment

ਯੁੱਧਵੀਰ ਮਾਣਕ ਦੀ ਸਿਹਤ 'ਚ ਸੁਧਾਰ,ਮਨਮੋਹਨ ਵਾਰਿਸ ਨਾਲ ਸਟੇਜ 'ਤੇ ਆਏ ਨਜ਼ਰ,ਵੀਡੀਓ ਵਾਇਰਲ

author-image
By Shaminder
New Update
ਯੁੱਧਵੀਰ ਮਾਣਕ ਦੀ ਸਿਹਤ 'ਚ ਸੁਧਾਰ,ਮਨਮੋਹਨ ਵਾਰਿਸ ਨਾਲ ਸਟੇਜ 'ਤੇ ਆਏ ਨਜ਼ਰ,ਵੀਡੀਓ ਵਾਇਰਲ
Advertisment
ਮਨਮੋਹਨ ਵਾਰਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਸ ਵੀਡੀਓ 'ਚ ਮਨਮੋਹਨ ਵਾਰਿਸ ਕਿਤੇ ਪਰਫਾਰਮ ਕਰ ਰਹੇ ਹਨ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਮਨਮੋਹਨ ਵਾਰਿਸ ਦੇ ਨਾਲ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਵੀ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਮਨਮੋਹਨ ਵਾਰਿਸ ਯੁੱਧਵੀਰ ਮਾਣਕ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ  ਅਤੇ ਇਸ ਦੇ ਨਾਲ ਹੀ ਉਹ ਯੁੱਧਵੀਰ ਮਾਣਕ ਤੋਂ ਪੁੱਛਦੇ ਵੀ ਹਨ ਕਿ ਉਹ ਅੱਜ ਸਟੇਜ 'ਤੇ ਕਿਹੜਾ ਗਾਣਾ ਪਰਫਾਰਮ ਕਰਨ । ਹੋਰ ਵੇਖੋ:ਲੋਕ ਗਾਇਕ ਮਨਮੋਹਨ ਵਾਰਿਸ ਦੀ ਗਾਇਕੀ ਹਰ ਕਿਸੇ ਨੂੰ ਦਿੰਦੀ ਹੈ ਖ਼ਾਸ ਸੁਨੇਹਾ,ਜਾਣੋਂ ਉਨ੍ਹਾਂ ਦੇ ਸੰਗੀਤਕ ਸਫ਼ਰ ਅਤੇ ਪਰਿਵਾਰ ਬਾਰੇ
Advertisment
ਜਿਸ ਤੋਂ ਬਾਅਦ ਯੁੱਧਵੀਰ ਮਾਣਕ ਗਾਣੇ ਦੀ ਫਰਮਾਇਸ਼ ਦੱਸਦੇ ਹਨ ਅਤੇ ਫਿਰ ਉਹੀ ਗੀਤ ਮਨਮੋਹਨ ਵਾਰਿਸ ਗਾ ਕੇ ਸੁਣਾਉਂਦੇ ਹਨ । ਯੁੱਧਵੀਰ ਮਾਣਕ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਖ਼ੁਸ਼ ਦਿਖਾਈ ਦੇ ਰਹੇ ਨੇ ਅਤੇ ਪਹਿਲਾਂ ਨਾਲੋਂ ਤੰਦਰੁਸਤ ਜਾਪਦੇ ਨੇ । https://www.instagram.com/p/Bw3jldiB0Y-/ ਦੱਸ ਦਈਏ ਕਿ ਯੁੱਧਵੀਰ ਮਾਣਕ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਨੇ ਅਤੇ ਉਨ੍ਹਾਂ ਦਾ ਇਲਾਜ ਵਿਦੇਸ਼ 'ਚ ਚੱਲ ਰਿਹਾ ਹੈ । ਜੈਜ਼ੀ ਬੀ ਵੀ ਆਪਣੇ ਉਸਤਾਦ ਕੁਲਦੀਪ ਮਾਣਕ ਦੇ ਇਸ ਜ਼ਿਗਰ ਦੇ ਟੁਕੜੇ ਯਾਨੀ ਕਿ ਯੁੱਧਵੀਰ ਮਾਣਕ ਦੀ ਇਲਾਜ 'ਚ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਨ । yudhveer manak के लिए इमेज परिणाम
Advertisment

Stay updated with the latest news headlines.

Follow us:
Advertisment
Advertisment
Latest Stories
Advertisment