Advertisment

ਯੁੱਧਵੀਰ ਮਾਣਕ ਦੀ ਸਿਹਤ 'ਚ ਹੋਇਆ ਸੁਧਾਰ, ਜਲਦ ਬਣ ਸਕਦੇ ਨੇ ਸਟੇਜਾਂ ਦੀ ਸ਼ਾਨ, ਜੈਜ਼ੀ ਬੀ ਨੇ ਸਾਂਝੀ ਕੀਤੀ ਜਾਣਕਾਰੀ

author-image
By Aaseen Khan
New Update
ਯੁੱਧਵੀਰ ਮਾਣਕ ਦੀ ਸਿਹਤ 'ਚ ਹੋਇਆ ਸੁਧਾਰ, ਜਲਦ ਬਣ ਸਕਦੇ ਨੇ ਸਟੇਜਾਂ ਦੀ ਸ਼ਾਨ, ਜੈਜ਼ੀ ਬੀ ਨੇ ਸਾਂਝੀ ਕੀਤੀ ਜਾਣਕਾਰੀ
Advertisment
ਯੁੱਧਵੀਰ ਮਾਣਕ ਦੀ ਸਿਹਤ 'ਚ ਹੋਇਆ ਸੁਧਾਰ, ਜਲਦ ਬਣ ਸਕਦੇ ਨੇ ਸਟੇਜਾਂ ਦੀ ਸ਼ਾਨ, ਜੈਜ਼ੀ ਬੀ ਨੇ ਸਾਂਝੀ ਕੀਤੀ ਜਾਣਕਾਰੀ : ਜੈਜ਼ੀ ਬੀ ਪੰਜਾਬ ਦੇ ਭੰਗੜਾ ਕਰਾਊਨ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ। ਚੰਗੇ ਗਾਇਕ ਹੋਣ ਦੇ ਨਾਲ ਨਾਲ ਉਹ ਦਿਲ ਤੋਂ ਵੀ ਹਮੇਸ਼ਾ ਆਪਣਿਆਂ ਦਾ ਸਾਥ ਨਿਭਾਉਂਦੇ ਹਨ। ਮਾਣਕ ਪਰਿਵਾਰ ਨਾਲ ਜੈਜ਼ੀ ਬੀ ਦਾ ਹਮੇਸ਼ਾ ਤੋਂ ਹੀ ਬਹੁਤ ਗੂੜ੍ਹਾ ਪਿਆਰ ਰਿਹਾ ਹੈ। ਭਾਵੇਂ ਉਸ ਪਰਿਵਾਰ 'ਤੇ ਕਿੰਨੀਆਂ ਹੀ ਮੁਸ਼ਕਿਲਾਂ ਆਈਆਂ ਹੋਣ ਜੈਜ਼ੀ ਬੀ ਨੇ ਹਮੇਸ਼ਾ ਆਪਣੇ ਉਸ ਪਰਿਵਾਰ ਦਾ ਸਾਥ ਨਿਭਾਇਆ ਹੈ। ਜਿਵੇਂ ਕਿ ਸਭ ਨੂੰ ਜਾਣਕਾਰੀ ਹੈ ਕਿ ਯੁੱਧਵੀਰ ਮਾਣਕ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ। ਜੈਜ਼ੀ ਬੀ ਨੂੰ ਯੁੱਧਵੀਰ ਮਾਣਕ ਨਾਲ ਕਈ ਲਾਈਵ ਸ਼ੋਅਜ਼ 'ਚ ਵੀ ਦੇਖਿਆ ਗਿਆ ਹੈ।
Advertisment
ਜੈਜ਼ੀ ਬੀ ਸਮੇਂ ਸਮੇਂ 'ਤੇ ਯੁੱਧਵੀਰ ਦੀ ਸਿਹਤ ਦੀ ਜਾਣਕਾਰੀ ਤਸਵੀਰਾਂ ਜਾਂ ਵੀਡੀਓ ਸਾਂਝੀ ਕਰ ਦਿੰਦੇ ਰਹਿੰਦੇ ਹਨ। ਹੁਣ ਜੈਜ਼ੀ ਬੀ ਹੋਰਾਂ ਨੇ ਯੁੱਧਵੀਰ ਮਾਣਕ ਨਾਲ ਵੀਡੀਓ ਕਾਲ ਕਰਦੇ ਹੋਏ ਦੀ ਤਸਵੀਰ ਸਾਂਝੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ "ਯੁੱਧਵੀਰ ਮਾਣਕ ਨਾਲ ਗੱਲ ਹੋਈ ਯੁੱਧਵੀਰ ਮਾਣਕ ਪੁਰਾਣੇ ਸਮਿਆਂ ਦੀ ਤਰ੍ਹਾਂ ਹੀ ਗੱਲ ਕਰ ਰਿਹਾ ਹੈ। ਉਹ ਪਹਿਲਾਂ ਨਾਲੋਂ ਬਹੁਤ ਠੀਕ ਹੈ। ਤੁਸੀਂ ਆਪਣੀਆਂ ਅਰਦਾਸਾਂ ਵਿਚ ਰੱਖਿਓ ਛੋਟੇ ਵੀਰ ਨੂੰ,ਮਾਲਕ ਦੀ ਕਿਰਪਾ"। ਹੋਰ ਵੇਖੋ : ਗਿੱਪੀ ਗਰੇਵਾਲ ਤੇ ਐਮੀ ਵਿਰਕ ਦਾ ਸਿਨੇਮਾ 'ਤੇ ਹੋਵੇਗਾ ਭੇੜ, ਇੱਕੋ ਦਿਨ ਹੋ ਰਹੀਆਂ ਨੇ ਦੋਨਾਂ ਦੀਆਂ ਫ਼ਿਲਮਾਂ ਰਿਲੀਜ਼
ਯੁੱਧਵੀਰ ਮਾਣਕ ਦੀ ਗਾਇਕੀ ਦੀ ਪੰਜਾਬ ਦੇ ਅਖਾੜਿਆਂ ਦੀਆਂ ਸਟੇਜਾਂ ਅਤੇ ਪੰਜਾਬੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹਨ। ਉਮੀਦ ਹੈ ਯੁੱਧਵੀਰ ਮਾਣਕ ਹੁਣ ਛੇਤੀ ਹੀ ਸਿਹਤਯਾਬ ਹੋ ਕੇ ਆਪਣੇ ਪਿਤਾ ਦੀ ਤਰਾਂ ਸਟੇਜਾਂ ਦਾ ਸ਼ਿੰਗਾਰ ਬਣਨਗੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment