ਯੁਵਿਕਾ ਚੌਧਰੀ ਦੇ ਜਨਮਦਿਨ 'ਤੇ ਪ੍ਰਿੰਸ ਨਰੂਲਾ ਨੇ ਤੋਹਫ਼ਿਆਂ ਦੀ ਲਗਾਈ ਝੜੀ, ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

Written by  Aaseen Khan   |  August 03rd 2019 12:27 PM  |  Updated: August 03rd 2019 12:29 PM

ਯੁਵਿਕਾ ਚੌਧਰੀ ਦੇ ਜਨਮਦਿਨ 'ਤੇ ਪ੍ਰਿੰਸ ਨਰੂਲਾ ਨੇ ਤੋਹਫ਼ਿਆਂ ਦੀ ਲਗਾਈ ਝੜੀ, ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

ਟੀਵੀ ਦੀ ਦੁਨੀਆਂ ਦਾ ਚਰਚਿਤ ਜੋੜਾ ਯੁਵਿਕਾ ਚੌਧਰੀ 'ਤੇ ਪ੍ਰਿੰਸ ਨਰੂਲਾ ਨੇ ਪਿਛਲੇ ਸਾਲ 12 ਅਕਤੂਬਰ ਨੂੰ ਵਿਆਹ ਕਰਵਾ ਲਿਆ ਸੀ। ਦੋਨਾਂ ਦੀਆਂ ਤਸਵੀਰਾਂ ਅਤੇ ਵੀਡਿਓਜ਼ ਅਕਸਰ ਸ਼ੋਸ਼ਲ ਮੀਡੀਆ ਤੇ ਛਾਈਆਂ ਰਹਿੰਦੀਆਂ ਹਨ। ਕੁਝ ਅਜਿਹਾ ਹੀ ਨਜ਼ਾਰਾ ਹਾਲ 'ਚ ਯੁਵਿਕਾ ਦੇ ਜਨਮਦਿਨ 'ਤੇ ਦੇਖਣ ਨੂੰ ਮਿਲਿਆ ਹੈ। 2 ਅਗਸਤ ਨੂੰ ਯੁਵਿਕਾ ਚੌਧਰੀ ਨੇ ਵਿਆਹ ਤੋਂ ਬਾਅਦ ਆਪਣਾ ਪਹਿਲਾ ਜਨਮਦਿਨ ਮਨਾਇਆ ਹੈ,ਜਿਸ 'ਚ ਪਤੀ ਪ੍ਰਿੰਸ ਨਰੂਲਾ ਨੇ ਤੋਹਫ਼ਿਆਂ ਦੀ ਬਰਸਾਤ ਕਰ ਦਿੱਤੀ।

yuvika chaudhary yuvika chaudhary

ਪ੍ਰਿੰਸ ਨੇ ਪਤਨੀ ਦੇ ਬਰਥਡੇ ਨੂੰ ਖ਼ਾਸ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ ਹੈ। ਉਹਨਾਂ ਵੱਲੋਂ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਦੋਨੋਂ ਪਤੀ ਪਤਨੀ ਕਾਫ਼ੀ ਖੁਸ ਵੀ ਨਜ਼ਰ ਆਏ। ਇਸ ਖ਼ਾਸ ਮੌਕੇ 'ਤੇ ਪ੍ਰਿੰਸ ਨੇ ਯੁਵਿਕਾ ਲਈ 7 ਸਪੈਸ਼ਲ ਕੇਕ ਬਣਵਾਏ ਜਿਹੜੇ ਅਲੱਗ ਅਲੱਗ ਰੰਗ ਦੇ ਸਨ ਅਤੇ ਜਿੰਨ੍ਹਾਂ 'ਚ 6 'ਤੇ ਯੁਵਿਕਾ ਦਾ ਨਾਮ ਲਿਖਿਆ ਸੀ ਅਤੇ ਇਕ 'ਤੇ ਮੇਕ ਅਕਸੈੱਸਰੀ ਲਗਾਈ ਗਈ ਸੀ। ਪ੍ਰਿੰਸ ਨੇ ਪਤਨੀ ਲਈ ਇੱਕ ਗ੍ਰੈਂਡ ਪਾਰਟੀ ਵੀ ਰੱਖੀ ਤੇ ਇਸ ਮੌਕੇ ਯੁਵਿਕਾ ਨੂੰ ਮਹਿੰਗੀ ਜਿਊਲਰੀ ਵੀ ਤੋਹਫ਼ੇ 'ਚ ਦਿੱਤੀ ਹੈ।

yuvika chaudhary yuvika chaudhary

ਪ੍ਰਿੰਸ ਤੇ ਯੁਵਿਕਾ ਦੀ ਮੁਲਾਕਾਤ ਇੱਕ ਟੀਵੀ ਰਿਐਲਟੀ ਸ਼ੋਅ ਦੌਰਾਨ ਹੋਈ ਸੀ ਉੱਥੇ ਹੀ ਪ੍ਰਿੰਸ ਨੇ ਯੁਵਿਕਾ ਨੂੰ ਪਰਪੋਜ਼ ਵੀ ਕੀਤਾ ਸੀ। ਦੱਸ ਦਈਏ ਰਿਐਲਟੀ ਸ਼ੋਅਜ਼ ਦੇ ਕਿੰਗ ਕਹੇ ਜਾਣ ਵਾਲੇ ਪ੍ਰਿੰਸ ਨਰੂਲਾ ਨੇ ਹੀ ਉਸ ਸ਼ੋਅ ਦਾ ਖ਼ਿਤਾਬ ਆਪਣੇ ਨਾਮ ਕੀਤਾ ਸੀ।

ਹੋਰ ਵੇਖੋ : ਉਮਰ ਦੇ ਇਸ ਪੜ੍ਹਾਅ 'ਤੇ ਇਸ ਬਜ਼ੁਰਗ ਨੇ ਗੁਰਦਾਸ ਮਾਨ ਦੇ ਗਾਣੇ ‘ਬਾਬੇ ਭੰਗੜਾ ਪਾਉਂਦੇ ਨੇ’ ‘ਤੇ ਕਰਵਾਈ ਅੱਤ, ਦੇਖੋ ਵਾਇਰਲ ਵੀਡੀਓ

prince narula prince narula


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network