Advertisment

ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਦੀ ਮਹਿੰਦੀ ਸੈਰੇਮਨੀ ,ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ

author-image
By Shaminder
New Update
ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਦੀ ਮਹਿੰਦੀ ਸੈਰੇਮਨੀ ,ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ
Advertisment
ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਕੱਲ੍ਹ ਵਿਆਹ ਦੇ ਪਵਿੱਤਰ ਰਿਸ਼ਤੇ 'ਚ ਬੱਝਣ ਜਾ ਰਹੇ ਨੇ । ਇਸ ਤੋਂ ਪਹਿਲਾਂ ਇਨ੍ਹਾਂ ਦੋਨਾਂ ਦੀ ਮਹਿੰਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ । ਇਸ ਤੋਂ ਪਹਿਲਾਂ ਵਿਆਹ ਦੀਆਂ ਬਾਕੀ ਰਸਮਾਂ ਵੀ ਸ਼ੁਰੂ ਹੋ ਚੁੱਕੀਆਂ ਨੇ ।ਮਹਿੰਦੀ ਸੈਰੇਮਨੀ ਦੌਰਾਨ ਯੁਵਿਕਾ ਬੇਹੱਦ ਖੂਬਸੂਰਤ ਲੱਗ ਰਹੀ ਸੀ । ਹੋਰ ਵੇਖੋ  : ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੇ ਵਿਆਹ ਦੇ ਕਾਰਡ ਦੀ ਤਸਵੀਰ ਆਈ ਸਾਹਮਣੇ
Advertisment
https://www.instagram.com/p/BowsWTlDEjW/?hl=en&taken-by=viralbhayani ਉਸ ਨੇ ਹਰੇ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ ਜਦਕਿ ਪ੍ਰਿੰਸ ਨਰੂਲਾ ਨੇ ਰਿਵਾਇਤੀ ਤਰੀਕੇ ਨਾਲ ਆਪਣੇ ਆਪ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ । publive-image   ਉਨ੍ਹਾਂ ਨੇ ਕੁੜ੍ਹਤਾ –ਪਜਾਮਾ ਪਾਇਆ ਹੋਇਆ ਸੀ । ਯੁਵਿਕਾ ਨੇ ਚਿੱਟੇ ਰੰਗ ਦੇ ਫੁੱਲਾਂ ਨਾਲ ਖੁਦ ਨੂੰ ਸ਼ਿੰਗਾਰਿਆ ਹੋਇਆ ਸੀ । ਇਨ੍ਹਾਂ ਫੁੱਲਾਂ ਨਾਲ ਯੁਵਿਕਾ ਦੀ ਖੂਬਸੂਰਤੀ ਡੁੱਲ –ਡੁੱਲ ਪੈ ਰਹੀ ਸੀ । ਇਸ ਮਹਿੰਦੀ ਸਮਾਗਮ 'ਚ ਕਈ ਸੈਲੀਬਰੇਟੀ ਵੀ ਪਹੁੰਚੇ ਹੋਏ ਸਨ । ਇਸ ਮਹਿੰਦੀ ਸੈਰੇਮਨੀ ਦੇ ਦੌਰਾਨ ਦੋਨਾਂ ਨੇ ਖੂਬ ਮਸਤੀ ਵੀ ਕੀਤੀ । ਪ੍ਰਿੰਸ ਨਰੂਲਾ ਯੁਵਿਕਾ ਦੀ ਗੋਦ 'ਚ ਵੀ ਬੈਠ ਗਏ ਅਤੇ ਖੂਬ ਹਾਸਾ ਮਜ਼ਾਕ ਕੀਤਾ । publive-image ਇਸ ਤੋਂ ਪਹਿਲਾਂ ਦੋਨਾਂ ਨੇ ਮੁੰਬਈ ਦੇ ਇੱਕ ਰਿਜ਼ਾਰਟ 'ਚ ਪ੍ਰੀਵੈਡਿੰਗ ਫੋਟੋ ਸ਼ੂਟ ਵੀ ਕਰਵਾਇਆ ਸੀ ।ਤੁਹਾਨੂੰ ਦੱਸ ਦਈਏ ਕਿ ਦੋਨਾਂ ਦਾ ਪਿਆਰ ਬਿੱਗ ਬਾਸ ਦੇ ਘਰ 'ਚ ਸ਼ੁਰੂ ਹੋਇਆ ਸੀ ਅਤੇ ਇਸ ਦੌਰਾਨ ਦੋਨਾਂ ਦੀ ਦੋਸਤੀ ਹੋਈ ਸੀ ਅਤੇ ਇਹ ਦੋਸਤੀ ਕਦੋਂ ਪਿਆਰ 'ਚ ਤਬਦੀਲ ਹੋ ਗਈ ਦੋਨਾਂ ਨੂੰ ਪਤਾ ਹੀ ਨਹੀਂ ਲੱਗਿਆ ਦੋਨਾਂ ਦਾ ਇਹ ਪਿਆਰ ਬਿੱਗ ਬੌਸ ਤੋਂ ਬਾਹਰ ਵੀ ਜਾਰੀ ਰਿਹਾ ਅਤੇ ਆਖਿਰਕਾਰ ਇਹ ਜੋੜੀ ਹੁਣ ਵਿਆਹ ਦੇ ਪਵਿੱਤਰ ਬੰਧਨ 'ਚ ਕੱਲ੍ਹ ਨੂੰ ਬੱਝਣ ਜਾ ਰਹੀ ਹੈ । publive-image   ਦੋਵੇਂ ਇੱਕ ਦੂਜੇ ਦਾ ਸਾਥ ਪਾ ਕੇ ਖੁਸ਼ ਵੀ ਨਜ਼ਰ ਆ ਰਹੇ ਨੇ । ਕਿਉਂਕਿ ਦੋਨਾਂ ਦਾ ਪਿਆਰ ਪਰਵਾਨ ਚੜ੍ਹ ਚੁੱਕਿਆ ਹੈ ਅਤੇ ਹੁਣ ਦੋਵੇਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment