
ਬਾਲੀਵੁੱਡ ਤੇ ਪਾਲੀਵੁੱਡ ਐਕਟਰੈੱਸ ਯੁਵਿਕਾ ਚੌਧਰੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਨ੍ਹਾਂ ਨੇ ਆਪਣੇ ਪਤੀ ਪ੍ਰਿੰਸ ਨਰੂਲਾ ਦੇ ਨਾਲ ਕਿਊਟ ਜਿਹਾ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ ।
ਹੋਰ ਪੜ੍ਹੋ: ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਗਾਇਕ ਕੰਠ ਕਲੇਰ ਲੈ ਕੇ ਆ ਰਹੇ ਨੇ ਨਵਾਂ ਗੀਤ ‘ਉਦਾਸ’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ
ਇਸ ਵੀਡੀਓ ਚ ਦੋਵੇਂ ਜਣੇ ਓਪਨ ਜੀਪ ਚ ਦਿਖਾਈ ਦੇ ਰਹੇ ਨੇ। ਦੋਵਾਂ ਨੇਹਾ ਕੱਕੜ ਦੇ ਗੀਤ ਖਿਆਲ ਰੱਖਿਆ ਕਰ ਉੱਤੇ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ । ਦੋਵੇਂ ਜਣੇ ਇਸ ਵੀਡੀਓ ਚ ਬਹੁਤ ਹੀ ਪਿਆਰੇ ਦਿਖਾਈ ਦੇ ਰਹੇ ਨੇ । ਦਰਸ਼ਕਾਂ ਨੂੰ ਪਤੀ-ਪਤਨੀ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ । ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਟੀਵੀ ਜਗਤ ਦੀ ਚਰਚਿਤ ਜੋੜੀ ਯੁਵਿਕਾ ਤੇ ਪ੍ਰਿੰਸ ਨੇ ਦੋ-ਤਿੰਨ ਸਾਲ ਤੱਕ ਇੱਕ-ਦੂਜੇ ਨੂੰ ਡੇਟ ਕਰਦੇ ਹੋਏ ਸਾਲ 2018 ‘ਚ ਵਿਆਹ ਕਰਵਾ ਲਿਆ ਸੀ । ਦੋਵੇਂ ਹੈਪਲੀ ਮੈਰਿਡ ਲਾਈਫ ਬਿਤਾ ਰਹੇ ਨੇ । ਦੋਵੇਂ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਆਪਣੀ ਮਸਤੀ ਵਾਲੀ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ।
View this post on Instagram