ਯੁਵਰਾਜ ਹੰਸ ਘਰ ‘ਚ ਰਹਿ ਕੇ ਪਤਨੀ ਦੀ ਇਸ ਤਰ੍ਹਾਂ ਕਰ ਰਹੇ ਨੇ ਸੇਵਾ, ਕੁਝ ਦਿਨ ਪਹਿਲਾਂ ਹੋਇਆ ਸੀ ਪਤਨੀ ਮਾਨਸੀ ਦਾ ਬੇਬੀ ਸ਼ਾਵਰ

Written by  Shaminder   |  March 30th 2020 04:15 PM  |  Updated: March 30th 2020 04:15 PM

ਯੁਵਰਾਜ ਹੰਸ ਘਰ ‘ਚ ਰਹਿ ਕੇ ਪਤਨੀ ਦੀ ਇਸ ਤਰ੍ਹਾਂ ਕਰ ਰਹੇ ਨੇ ਸੇਵਾ, ਕੁਝ ਦਿਨ ਪਹਿਲਾਂ ਹੋਇਆ ਸੀ ਪਤਨੀ ਮਾਨਸੀ ਦਾ ਬੇਬੀ ਸ਼ਾਵਰ

ਯੁਵਰਾਜ ਹੰਸ ਦੀ ਪਤਨੀ ਮਾਨਸੀ ਸ਼ਰਮਾ ਪ੍ਰੈਗਨੇਂਟ ਹੈ ਅਜਿਹੇ ‘ਚ ਉਨ੍ਹਾਂ ਦੇ ਪਤੀ ਅਦਾਕਾਰ ਅਤੇ ਗਾਇਕ ਯੁਵਰਾਜ ਹੰਸ ਉਨ੍ਹਾਂ ਦੀ ਦੇਖਭਾਲ ‘ਚ ਜੁਟੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ‘ਚ ਉਨ੍ਹਾਂ ਦੇ ਪਤੀ ਉਨ੍ਹਾਂ ਦੀਆਂ ਲੱਤਾਂ ਘੁੱਟਦੇ ਹੋਏ ਨਜ਼ਰ ਆ ਰਹੇ ਨੇ ਅਤੇ ਖੂਬ ਸੇਵਾ ਕਰ ਰਹੇ ਨੇ ।

ਦਰਅਸਲ ਦੋਨਾਂ ਨੇ ਟਿਕਟੌਕ ਵੀਡੀਓ ਬਣਾਈ ਹੈ ਜਿਸ ‘ਚ ਯੁਵਰਾਜ ਹੰਸ ਟਿਕਟੌਕ ਕਰ ਰਹੇ ਹਨ ਕਿ “ਪੀਐੱਮ ਨੇ ਸਭ ਨੂੰ ਘਰ ਰਹਿਣ ਲਈ ਕਿਹਾ ਹੈ, ਪਰ ਉਹ ਇਹ ਨਹੀਂ ਜਾਣਦੇ ਕਿ ਘਰ ਰਹਿਣਾ ਸੌਖਾ ਨਹੀਂ ਹੈ”  ਦੱਸ ਦਈਏ ਕਿ ਮਾਨਸੀ ਸ਼ਰਮਾ ਪ੍ਰੈਗਨੇਂਟ ਹਨ ਅਤੇ ਦੋਵੇਂ ਜਲਦ ਹੀ ਮਾਤਾ ਪਿਤਾ ਬਣਨ ਵਾਲੇ ਹਨ ।ਪਿਛਲੇ ਦਿਨੀਂ ਹੀ ਮਾਨਸੀ ਸ਼ਰਮਾ ਦਾ ਬੇਬੀ ਸ਼ਾਵਰ ਹੋਇਆ ਸੀ। ਜਿਸ ਦੀਆਂ ਤਸਵੀਰਾਂ ਯੁਵਰਾਜ ਹੰਸ ਨੇ ਸਾਂਝੀਆਂ ਕੀਤੀਆਂ ਸਨ ।

https://www.instagram.com/p/B-RBpfnpJjX/

ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਘਰ ਛੇਤੀ ਹੀ ਗੁੱਡ ਨਿਊਜ਼ ਆਉਣ ਵਾਲੀ ਹੈ । 21 ਫਰਵਰੀ 2019 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੀ ਇਹ ਜੋੜੀ ਛੇਤੀ ਹੀ ਮਾਤਾ ਪਿਤਾ ਬਣਨ ਜਾ ਰਹੀ ਹੈ ।ਬੀਤੇ ਦਿਨ ਜਿੱਥੇ ਯੁਵਰਾਜ ਹੰਸ ਨੇ ਇਸ ਖ਼ਬਰ ਤੇ ਮੋਹਰ ਲਗਾ ਦਿੱਤੀ ਸੀ ਕਿ ਉਹਨਾਂ ਦੇ ਘਰ ਛੇਤੀ ਹੀ ਗੁੱਡ ਨਿਊਜ਼ ਆਉਣ ਵਾਲੀ ਹੈ ।

https://www.instagram.com/p/B-MT9ibJVqd/

ਇਹਨਾਂ ਤਸਵੀਰਾਂ ਵਿੱਚ ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਦਿਖਾਈ ਦੇ ਰਹੇ ਹਨ । ਜਲੰਧਰ ਵਿੱਚ ਹੋਏ ਬੇਬੀ ਸ਼ਾਵਰ ਦੀ ਪਾਰਟੀ ਦਾ ਥੀਮ ਗੁਲਾਬੀ ਰੰਗ ਰੱਖਿਆ ਗਿਆ ਸੀ । ਕੇਕ ਤੋਂ ਲੈ ਕੇ ਗੁਲਾਬੀ ਰੰਗ ਦੇ ਗੁਬਾਰਿਆਂ ਤੱਕ ਸਭ ਕੁਝ ਗੁਲਾਬੀ ਦਿਖਾਈ ਦੇ ਰਿਹਾ ਸੀ । ਇੱਥੋਂ ਤੱਕ ਕਿ ਯੁਵਰਾਜ ਹੰਸ ਤੇ ਮਾਨਸੀ ਨੇ ਡ੍ਰੈੱਸ ਤੱਕ ਗੁਲਾਬੀ ਪਹਿਨੀ ਹੋਈ ਸੀ ।

https://www.instagram.com/p/B98fZFepb0v/

ਯੁਵਰਾਜ ਹੰਸ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਉਹਨਾਂ ਦੀ ਫ਼ਿਲਮ ਯਾਰ ਅਣਮੁੱਲੇ ਰਿਟਰਨ ਦਾ ਟਰੇਲਰ ਰਿਲੀਜ਼ ਹੋਇਆ ਹੈ ।ਇਸ ਤੋਂ ਇਲਾਵਾ ਯੁਵਰਾਜ ਹੰਸ ਮਾਨਸੀ ਨਾਲ ਪਰਿੰਦੇ ਫ਼ਿਲਮ ਵਿੱਚ ਵੀ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network