ਰਾਜ ਗਾਇਕ ਹੰਸ ਰਾਜ ਹੰਸ ਨੇ ਆਪਣੇ ਪੋਤੇ ਹਰੀਦਾਨ ਯੁਵਰਾਜ ਹੰਸ ਲਈ ਗਾਈ ਲੋਰੀ, ਲੋਰੀ ਸੁਣਕੇ ਯੁਵਰਾਜ ਹੰਸ ਹੋਏ ਭਾਵੁਕ

Written by  Rupinder Kaler   |  May 16th 2020 11:43 AM  |  Updated: May 16th 2020 11:43 AM

ਰਾਜ ਗਾਇਕ ਹੰਸ ਰਾਜ ਹੰਸ ਨੇ ਆਪਣੇ ਪੋਤੇ ਹਰੀਦਾਨ ਯੁਵਰਾਜ ਹੰਸ ਲਈ ਗਾਈ ਲੋਰੀ, ਲੋਰੀ ਸੁਣਕੇ ਯੁਵਰਾਜ ਹੰਸ ਹੋਏ ਭਾਵੁਕ

ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਘਰ ਹਾਲ ਵਿੱਚ ਪੁੱਤਰ ਦਾ ਜਨਮ ਹੋਇਆ ਹੈ, ਇਸ ਜੋੜੇ ਨੇ ਆਪਣੇ ਬੇਟੇ ਦਾ ਨਾਂਅ ਹਰੀਦਾਨ ਯੁਵਰਾਜ ਹੰਸ ਰੱਖਿਆ ਹੈ ।ਇਸ ਦੀ ਜਾਣਕਾਰੀ ਬੀਤੇ ਦਿਨ ਯੁਵਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਦਿੱਤੀ ਸੀ । ਇਸ ਸਭ ਦੇ ਚਲਦੇ ਯੁਵਰਾਜ ਹੰਸ ਨੇ ਇੱਕ ਹੋਰ ਆਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਯੁਵਰਾਜ ਹੰਦ ਦੇ ਬੇਟੇ ਦੇ ਦਾਦਾ ਹੰਸ ਰਾਜ ਹੰਸ ਲੋਰੀ ਗਾਉਂਦੇ ਹੋਏ ਸੁਣਾਈ ਦੇ ਰਹੇ ਹਨ ।

https://www.instagram.com/p/CAF9tVaFTaJ/

ਯੁਵਰਾਜ ਹੰਸ ਨੇ ਇਸ ਆਡੀਓ ਨੂੰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕਰਦੇ ਹੋਏ ਇੱਕ ਕੈਪਸ਼ਨ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ‘ਤੇਰਾ ਨਾਂ ਰੱਖਿਆ ਹਰੀਦਾਨ ਵੇ ਤੂੰ ਮੰਮੀ ਡੈਡੀ ਦੀ ਜਾਨ ਵੇ’ ਇਹ ਹਰੀਦਾਨ ਦੇ ਦਾਦੇ ਦੀ ਬਹੁਤ ਹੀ ਭਾਵੁਕ ਲੋਰੀ ਹੈ । ਲਾਕਡਾਊਨ ਕਰਕੇ ਹਰੀਦਾਨ ਦੇ ਦਾਦਾ ਉਸ ਨੂੰ ਮਿਲਣ ਨਹੀਂ ਆ ਸਕੇ । ਜਿਸ ਕਰਕੇ ਉਹਨਾਂ ਨੇ ਵੱਟਐਪਸ ਤੇ ਇਹ ਆਡੀਓ ਭੇਜ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ । ਧੰਨਵਾਦ ਪਿਤਾ ਜੀ ਮੈਨੂੰ ਉਮੀਦ ਹੈ ਕਿ ਤੁਸੀਂ ਛੇਤੀ ਆਓਗੇ । ਪਰ ਇਹ ਆਡੀਓ ਸੁਣਕੇ ਮੈਂ ਬਹੁਤ ਭਾਵੁਕ ਹੋ ਗਿਆ’ ।

https://www.instagram.com/p/CAKyE_SF2-f/

ਯੁਵਰਾਜ ਹੰਸ ਵੱਲੋਂ ਸ਼ੇਅਰ ਕੀਤੀ ਇਸ ਆਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਇਸ ਤੇ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ ।

https://www.instagram.com/p/CANPIBXFUkU/?igshid=kbhn097dficr


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network