ਇਸ ਵਜ੍ਹਾ ਕਰਕੇ ਯੁਵਰਾਜ ਹੰਸ ਨਹੀਂ ਦਿਖਾਉਂਦੇ ਆਪਣੇ ਬੇਟੇ ਹਰੀਦਾਨ ਦੀ ਸ਼ਕਲ …!

Written by  Rupinder Kaler   |  June 08th 2020 12:09 PM  |  Updated: June 08th 2020 12:09 PM

ਇਸ ਵਜ੍ਹਾ ਕਰਕੇ ਯੁਵਰਾਜ ਹੰਸ ਨਹੀਂ ਦਿਖਾਉਂਦੇ ਆਪਣੇ ਬੇਟੇ ਹਰੀਦਾਨ ਦੀ ਸ਼ਕਲ …!

ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਲਾਕਡਾਊਨ ਦੇ ਚਲਦੇ ਆਪਣੇ ਬੇਟੇ ਹਰੀਦਾਨ ਯੁਵਰਾਜ ਹੰਸ ਦੇ ਨਾਲ ਕਵਾਲਟੀ ਟਾਈਮ ਬਿਤਾ ਰਹੇ ਹਨ । ਯੁਵਰਾਜ ਹੰਸ ਆਪਣੇ ਬੇਟੇ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਤੇ ਸਾਂਝੀਆਂ ਕਰਦੇ ਰਹਿੰਦੇ ਹਨ । ਉਹਨਾਂ ਦੀਆਂ ਇਹਨਾਂ ਤਸਵੀਰਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲਦਾ ਹੈ । ਹਰ ਕੋਈ ਇਹਨਾਂ ਤਸਵੀਰਾਂ ਨੂੰ ਲਾਈਕ ਤੇ ਸ਼ੇਅਰ ਕਰਦਾ ਹੈ ।

https://www.instagram.com/p/CAuZHYpj4gA/

ਪਰ ਇਹਨਾਂ ਤਸਵੀਰਾਂ ਨੂੰ ਲੈ ਕੇ ਯੁਵਰਾਜ ਹੰਸ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਨਾਲ ਮਲਾਲ ਵੀ ਹੈ ਕਿਉਂਕਿ ਯੁਵਰਾਜ ਹੰਸ ਇਹਨਾਂ ਤਸਵੀਰਾਂ ਵਿੱਚ ਕਦੇ ਵੀ ਹਰੀਦਾਨ ਦੀ ਸ਼ਕਲ ਨਹੀਂ ਦਿਖਾਉਂਦੇ । ਇਸ ਸਭ ਨੂੰ ਲੈ ਕੇ ਯੁਵਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਟ ’ਤੇ ਖੁਲਾਸਾ ਕੀਤਾ ਹੈ ।

https://www.instagram.com/p/CBI_7WJn9zl/

ਯੁਵਰਾਜ ਹੰਸ ਨੇ ਦੱਸਿਆ ਹੈ ਕਿ ‘ਹਰ ਕੋਈ ਹਰੀਦਾਨ ਨੂੰ ਦੇਖਣ ਲਈ ਉਤਸੁਕ ਹੈ, ਸੱਚ ਜਾਣਿਓ ਮੈਂ ਤੁਹਾਡੇ ਤੋਂ ਵੀ ਜ਼ਿਆਦਾ ਉਤਸੁਕ ਹਾਂ, ਕਿ ਤੁਹਾਡੇ ਨਾਲ ਮੈਂ ਹਰੀਦਾਨ ਦੀਆਂ ਤਸਵੀਰਾਂ ਸ਼ੇਅਰ ਕਰਾਂ, ਪਰ ਸਾਡੇ ਸਾਡੇ ਘਰ ਦੇ ਵੱਡਿਆਂ ਨੇ ਕਿਹਾ ਹੈ ਕਿ 40 ਦਿਨਾਂ ਤੱਕ ਇੰਤਜ਼ਾਰ ਕਰ ਲਓ । ਕੁਝ ਦਿਨ ਬਾਅਦ ਫੋਟੋਆਂ ਹੀ ਫੋਟੋਆਂ’ ।

https://www.instagram.com/p/CBI_6sUH-AS/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network