ਰੇਦਾਨ ਹੰਸ ਨੂੰ ਆਪਣੇ ਪਾਪਾ ਯੁਵਰਾਜ ਹੰਸ ‘ਤੇ ਆਇਆ ਗੁੱਸਾ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਪਿਉ-ਪੁੱਤ ਦਾ ਇਹ ਵੀਡੀਓ

written by Lajwinder kaur | June 18, 2021

ਪੰਜਾਬੀ ਐਕਟਰ ਯੁਵਰਾਜ ਹੰਸ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਪਿਛਲੇ ਸਾਲ ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਨੇ ਬੇਟੇ ਨੂੰ ਜਨਮ ਦਿੱਤਾ ਸੀ। ਜਿਸ ਕਰਕੇ ਯੁਵਰਾਜ ਤੇ ਮਾਨਸੀ ਆਪਣੇ ਪੁੱਤਰ ਰੇਦਾਨ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੇ ਨੇ। ਯੁਵਰਾਜ ਹੰਸ ਨੇ ਆਪਣਾ ਇੱਕ ਨਵਾਂ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ।

Mansi Sharma and Yuvraj Hans Celebrates His son Hredaan First Birthday  image source-instagram
ਹੋਰ ਪੜ੍ਹੋ : ਭਾਗਿਆਸ਼੍ਰੀ ਨੇ ਲੋਕਾਂ ਨੂੰ ਪ੍ਰੇਰਣਾ ਦੇਣ ਲਈ ਸਾਂਝਾ ਕੀਤਾ ਆਪਣੀ ਮਾਂ ਦਾ ਵੀਡੀਓ, ਕੋਵਿਡ ਤੇ ਏਨੀਆਂ ਸਰਜਰੀਆਂ ਦੇ ਦਰਦ ਤੋਂ ਬਾਅਦ ਵੀ ਜ਼ਿੰਦਗੀ ਨੂੰ ਜਿਉਂਦੀ ਹੈ ਜ਼ਿੰਦਾਦਿਲੀ ਦੇ ਨਾਲ
: ਰੁਬੀਨਾ ਬਾਜਵਾ ਨੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਦਿਲਕਸ਼ ਅਦਾਵਾਂ ਦੇ ਨਾਲ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ
inside image of yuvraaj hans with son image source-instagram
ਇਸ ਵੀਡੀਓ ‘ਚ ਉਹ ਆਪਣੇ ਪੁੱਤਰ ਨੂੰ ਤੰਗ ਕਰਦੇ ਹੋਏ ਇੱਕ ਗੁੱਡੇ ਨੂੰ ਪਿਆਰ ਕਰਦੇ ਹੋਏ ਨਜ਼ਰ ਆ ਰਹੇ ਨੇ। ਜਦੋਂ ਰੇਦਾਨ ਇਹ ਦੇਖਦਾ ਹੈ ਕਿ ਉਸਦੇ ਪਾਪਾ ਕਿਸੇ ਹੋਰ ਨੂੰ ਲਾਡ ਲਡਾ ਰਹੇ ਨੇ ਤਾਂ ਉਹ ਗੁੱਸਾ ਹੋ ਜਾਂਦਾ ਹੈ ਤੇ ਆਪਣੇ ਕਿਊਟ ਅੰਦਾਜ਼ ਦੇ ਨਾਲ ਉਸ ਗੁੱਡੇ ਵਾਲੇ ਬੱਚੇ ਨੂੰ ਦੂਰ ਕਰਨ ਦੇ ਲਈ ਕਹਿੰਦਾ ਹੈ। ਪ੍ਰਸ਼ੰਸਕਾਂ ਨੂੰ ਪਿਉ-ਪੁੱਤ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
mansi sharma made funny video with husabnd yuvraaj hans and son hredaan image source-instagram
ਦੱਸ ਦਈਏ 13 ਜੂਨ ਨੂੰ ਯੁਵਰਾਜ ਹੰਸ ਨੇ ਆਪਣਾ 34ਵਾਂ ਬਰਥਡੇਅ ਸੈਲੀਬ੍ਰੇਟ ਕੀਤਾ ਹੈ। ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਕਈ ਪੰਜਾਬੀ ਫ਼ਿਲਮਾਂ ਚ ਕੰਮ ਕਰ ਚੁੱਕੇ ਨੇ। ਉਨ੍ਹਾਂ ਦੀ ਯਾਰ ਅਣਮੁੱਲੇ ਰਿਟਰਨਜ਼ ਤੇ ਪਰਿੰਦੇ ਵਰਗੀਆਂ ਕਈ ਫ਼ਿਲਮਾਂ ਬਣਕੇ ਤਿਆਰ ਹਨ, ਪਰ ਕੋਵਿਡ ਕਰਕੇ ਰਿਲੀਜ਼ ਨਹੀਂ ਹੋ ਪਾਈਆਂ।
 
View this post on Instagram
 

A post shared by Yuvraaj Hans (@yuvrajhansofficial)

0 Comments
0

You may also like