ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਨੇ ਸਾਂਝੀਆਂ ਕੀਤੀਆਂ ਆਪਣੇ ਪੁੱਤਰ ਦੀਆਂ ਨਵੀਆਂ ਤਸਵੀਰਾਂ

written by Shaminder | June 26, 2020

ਮਾਨਸੀ ਅਤੇ ਯੁਵਰਾਜ ਹੰਸ ਨੇ ਆਪਣੇ ਪੁੱਤਰ ਹਰੀਦਾਨ ਯੁਵਰਾਜ ਹੰਸ ਦੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਹਰੀਦਾਨ ਸੁੱਤਾ ਪਿਆ ਹੈ ਅਤੇ ਉਸ ਦੇ ਮੰਮੀ ਪਾਪਾ ਉਸ ਦੇ ਵਾਂਗ ਹੀ ਸੌਂਣ ਦੀ ਕੋਸ਼ਿਸ਼ ਕਰ ਰਹੇ ਹਨ । ਇਸ ਤੋਂ ਇਲਾਵਾ ਹਰੀਦਾਨ ਦੀਆਂ ਹੋਰ ਕਈ ਤਸਵੀਰਾਂ ਵੀ ਹਨ । ਜਿਸ ‘ਚ ਹਰੀਦਾਨ ਮਾਨਸੀ ਦੀ ਗੋਦ ‘ਚ ਨਜ਼ਰ ਆ ਰਿਹਾ ਹੈ ।ਦੱਸ ਦਈਏ ਕਿ ਇਸ ਜੋੜੀ ਦੇ ਘਰ ਮਈ ਮਹੀਨੇ ‘ਚ ਹਰੀਦਾਨ ਨੇ ਜਨਮ ਲਿਆ ਸੀ ।

https://www.instagram.com/p/CB3YmPgjvl4/

ਜਿਸ ਦੀ ਅਨਾਊਂਸਮੈਂਟ ਇਸ ਜੋੜੀ ਵੱਲੋਂ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਸਾਂਝੀ ਕਰਕੇ ਦਿੱਤੀ ਗਈ ਸੀ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਤਸਵੀਰਾਂ ਹਰੀਦਾਨ ਦੀਆਂ ਯੁਵਰਾਜ ਹੰਸ ਵੱਲੋਂ ਸ਼ੇਅਰ ਕੀਤੀਆਂ ਗਈਆਂ ਸਨ ਉਹਨਾਂ ਵਿੱਚ ਹਰੀਦਾਨ ਦਾ ਕਦੇ ਵੀ ਚਿਹਰਾ ਨਹੀਂ ਦਿਖਾਇਆ ਗਿਆ ।

https://www.instagram.com/p/CB3YY3fDbCS/

ਇਸ ਦਾ ਕਾਰਨ ਵੀ ਯੁਵਰਾਜ ਹੰਸ ਨੇ ਇੱਕ ਪੋਸਟ ਸ਼ੇਅਰ ਕਰਕੇ ਦੱਸਿਆ ਸੀ । ਯੁਵਰਾਜ ਹੰਸ ਨੇ ਦੱਸਿਆ ਸੀ ਕਿ ਉਹਨਾਂ ਦੇ ਘਰ ਵਾਲਿਆਂ ਨੇ ਹਰੀਦਾਨ ਦਾ ਚਿਹਰਾ ਦਿਖਾਉਣ ਤੋਂ ਮਨਾ ਕੀਤਾ ਹੋਇਆ ਹੈ ।


ਉਹਨਾਂ ਦਾ ਕਹਿਣਾ ਸੀ ਕਿ ਜਦੋਂ ਹਰੀਦਾਨ 40 ਦਿਨਾਂ ਦਾ ਹੋ ਜਾਵੇਗਾ ਉਸ ਤੋਂ ਬਾਅਦ ਦੀ ਉਸ ਦਾ ਚਿਹਰਾ ਦਿਖਾਇਆ ਜਾਵੇਗਾ । ਸ਼ਾਇਦ ਇਸੇ ਲਈ ਹਰੀਦਾਨ ਦਾ ਦੋਹਾਂ ਨੇ ਚਿਹਰਾ ਦਿਖਾਇਆ ਹੈ ।

You may also like