ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਪ੍ਰਕਾਸ਼ ਪੁਰਬ ’ਤੇ ਸ਼੍ਰੀ ਦਰਬਾਰ ਸਾਹਿਬ ’ਚ ਟੇਕਿਆ ਮੱਥਾ

written by Rupinder Kaler | January 04, 2020

ਯੁਵਰਾਜ ਹੰਸ ਤੇ ਉਹਨਾਂ ਦੀ ਪਤਨੀ ਤੇ ਅਦਾਕਾਰਾ ਮਾਨਸੀ ਸ਼ਰਮਾ ਨੇ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਹੈ । ਇਹ ਜੋੜੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਇੱਥੇ ਮੱਥਾ ਟੇਕਣ ਪਹੁੰਚੀ ਸੀ । ਯੁਵਰਾਜ ਰੰਸ ਨੇ ਅੰਮ੍ਰਿਤਸਰ ਦੀ ਇਸ ਫੇਰੀ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹਂੈਡਲ ਤੇ ਸ਼ੇਅਰ ਕੀਤੀਆਂ ਹਨ । ਯੁਵਰਾਜ ਹੰਸ ਵੱਲੋਂ ਜੋ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ ਉਹ ਸ਼੍ਰੀ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਸ਼ਹਿਰ ਦੇ ਕੁਝ ਮਹੱਤਵਪੂਰਨ ਸਥਾਨਾਂ ਦੀਆਂ ਹਨ । https://www.instagram.com/p/B62SpXLlbp8/ ਇਸ ਤਸਵੀਰ ਵਿੱਚ ਯੁਵਰਾਜ ਹੰਸ ਤੇ ਮਾਨਸੀ ਸ਼੍ਰੀ ਦਰਬਾਰ ਸਾਹਿਬ ਵਿੱਚ ਖੜੇ ਦਿਖਾਈ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਛੇਤੀ ਹੀ ਫ਼ਿਲਮ ਪਰਿੰਦੇ ਵਿੱਚ ਨਜ਼ਰ ਆਉਣ ਵਾਲੇ ਹਨ । ਜਿਸ ਤਰ੍ਹਾਂ ਉਹ ਅਸਲ ਜ਼ਿੰਦਗੀ ਵਿੱਚ ਪਤੀ ਪਤਨੀ ਹਨ ਉਸੇ ਤਰ੍ਹਾਂ ਉਹ ਇਸ ਫ਼ਿਲਮ ਵਿੱਚ ਵੀ ਇੱਕ ਜੋੜੀ ਦੇ ਤੌਰ ਤੇ ਨਜ਼ਰ ਆਉਣਗੇ । ਇਸ ਤੋਂ ਇਲਾਵਾ ਯੁਵਰਾਜ ਹੰਸ ਯਾਰ ਅਣਮੁੱਲੇ ਰਿਟਰਨ ਵਿੱਚ ਵੀ ਨਜ਼ਰ ਆਉਣ ਵਾਲੇ ਹਨ । ਇਹ ਫ਼ਿਲਮ 6 ਮਾਰਚ 2020 ਵਿੱਚ ਰਿਲੀਜ਼ ਹੋਣ ਵਾਲੀ ਹੈ ।

0 Comments
0

You may also like