ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਆਪਣੇ ਬੇਟੇ ਹਰੀਦਾਨ ਯੁਵਰਾਜ ਹੰਸ ਦਾ ਪਹਿਲੀ ਵਾਰ ਦਿਖਾਇਆ ਚਿਹਰਾ, ਨਵੀਆਂ ਤਸਵੀਰਾਂ ਕੀਤੀਆਂ ਸ਼ੇਅਰ

written by Rupinder Kaler | June 24, 2020

ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਆਪਣੇ ਬੇਟੇ ਹਰੀਦਾਨ ਯੁਵਰਾਜ ਹੰਸ ਦੀਆਂ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਹਰੀਦਾਨ ਦੀ ਸ਼ਕਲ ਵੀ ਨਜ਼ਰ ਆ ਰਹੀ ਹੈ । ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਤਸਵੀਰ ਵਿੱਚ ਮਾਨਸੀ ਨੇ ਹਰੀਦਾਨ ਨੂੰ ਗੋਦ ਵਿੱਚ ਚੁੱਕਿਆ ਹੋਇਆ ਹੈ । ਦੂਜੀ ਤਸਵੀਰ ਵਿੱਚ ਯੁਵਰਾਜ ਹੰਸ ਦਿਖਾਈ ਦੇ ਰਹੇ ਹਨ ਤੇ ਨਾਲ ਹੀ ਹਰੀਦਾਨ ਸੁੱਤਾ ਦਿਖਾਈ ਦੇ ਰਿਹਾ ਹੈ । https://www.instagram.com/p/CBxxb9cF0aj/ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਤਸਵੀਰਾਂ ਹਰੀਦਾਨ ਦੀਆਂ ਯੁਵਰਾਜ ਹੰਸ ਵੱਲੋਂ ਸ਼ੇਅਰ ਕੀਤੀਆਂ ਗਈਆਂ ਸਨ ਉਹਨਾਂ ਵਿੱਚ ਹਰੀਦਾਨ ਦਾ ਕਦੇ ਵੀ ਚਿਹਰਾ ਨਹੀਂ ਦਿਖਾਇਆ ਗਿਆ । ਇਸ ਦਾ ਕਾਰਨ ਵੀ ਯੁਵਰਾਜ ਹੰਸ ਨੇ ਇੱਕ ਪੋਸਟ ਸ਼ੇਅਰ ਕਰਕੇ ਦੱਸਿਆ ਸੀ । ਯੁਵਰਾਜ ਹੰਸ ਨੇ ਦੱਸਿਆ ਸੀ ਕਿ ਉਹਨਾਂ ਦੇ ਘਰ ਵਾਲਿਆਂ ਨੇ ਹਰੀਦਾਨ ਦਾ ਚਿਹਰਾ ਦਿਖਾਉਣ ਤੋਂ ਮਨਾ ਕੀਤਾ ਹੋਇਆ ਹੈ । https://www.instagram.com/p/CBxxyW4JLx_/ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਹਰੀਦਾਨ 40 ਦਿਨਾਂ ਦਾ ਹੋ ਜਾਵੇਗਾ ਉਸ ਤੋਂ ਬਾਅਦ ਦੀ ਉਸ ਦਾ ਚਿਹਰਾ ਦਿਖਾਇਆ ਜਾਵੇਗਾ । ਸ਼ਾਇਦ ਇਸੇ ਲਈ ਹਰੀਦਾਨ ਦਾ ਦੋਹਾਂ ਨੇ ਚਿਹਰਾ ਦਿਖਾਇਆ ਹੈ । https://www.instagram.com/p/CBUzTINpocL/

0 Comments
0

You may also like