ਯੁਵਰਾਜ ਹੰਸ ਨੂੰ ਪਸੰਦ ਨਹੀਂ ਆਈ ਸਬਜ਼ੀ ਤਾਂ ਖੁਦ ਹੀ ਬਨਾਉਣ ਲੱਗੇ ਮਟਰ ਪਨੀਰ,ਵੀਡੀਓ ਵਾਇਰਲ

Written by  Shaminder   |  November 18th 2019 10:33 AM  |  Updated: November 18th 2019 10:33 AM

ਯੁਵਰਾਜ ਹੰਸ ਨੂੰ ਪਸੰਦ ਨਹੀਂ ਆਈ ਸਬਜ਼ੀ ਤਾਂ ਖੁਦ ਹੀ ਬਨਾਉਣ ਲੱਗੇ ਮਟਰ ਪਨੀਰ,ਵੀਡੀਓ ਵਾਇਰਲ

ਯੁਵਰਾਜ ਹੰਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਯੁਵਰਾਜ ਹੰਸ ਮਟਰ ਪਨੀਰ ਦੀ ਸਬਜ਼ੀ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਉਹ ਸਬਜ਼ੀ ਨੂੰ ਤੜਕਾ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਕਹਿ ਰਹੇ ਨੇ ਕਿ ਹਲਦੀ ਨਹੀਂ ਹੈਗੀ ਇਨ੍ਹਾਂ ਦੇ ਮਸਾਲਿਆਂ 'ਚ ।

ਹੋਰ ਵੇਖੋ:ਯੁਵਰਾਜ ਹੰਸ ਦੀ ਦਾਦੀ ਨੇ ਦੱਸਿਆ ਕਿੰਝ ਦੀਵਾਲੀ ਦੇ ਦਿਨਾਂ ‘ਚ ਇੱਕ ਹੀ ਸਾਈਕਲ ‘ਤੇ ਬਜ਼ਾਰ ਚਲਿਆ ਜਾਂਦਾ ਸੀ ਸਾਰਾ ਪਰਿਵਾਰ, ਦੇਖੋ ਵੀਡੀਓ

https://www.instagram.com/p/B4-WOmhlQx0/

ਜਿਸ ਤੋਂ ਬਾਅਦ ਉਹ ਆਪਣੀ ਪਸੰਦ ਮੁਤਾਬਕ ਸਬਜ਼ੀ ਨੂੰ ਤੜਕਾ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ । ਯੁਵਰਾਜ ਹੰਸ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਜਲਦ ਯਾਰ ਅਣਮੁੱਲੇ-2 ਲੈ ਕੇ ਆ ਰਹੇ ਨੇ । ਇਸ ਤੋਂ ਪਹਿਲਾਂ ਵੀ ਯਾਰ ਅਣਮੁੱਲੇ ਆਈ ਸੀ, ਜਿਸ 'ਚ ਉਨ੍ਹਾਂ ਦੇ ਨਾਲ ਆਰਿਆ ਬੱਬਰ ਅਤੇ ਹਰੀਸ਼ ਵਰਮਾ ਨਜ਼ਰ ਆਏ ਸਨ ।

https://www.instagram.com/p/B44a7BPFB96/

ਜਿਸ ਤੋਂ ਬਾਅਦ ਹੁਣ ਉਹ ਇਸ ਫ਼ਿਲਮ ਦਾ ਸੀਕਵੇਲ ਲੈ ਕੇ ਆ ਰਹੇ ਨੇ । ਇਸ ਤੋਂ ਇਲਾਵਾ ਉਨ੍ਹਾਂ ਦੀ ਫ਼ਿਲਮ ਪਰਿੰਦੇ ਵੀ ਆਉਣ ਵਾਲੀ ਹੈ ਜਿਸ 'ਚ ਉਹ ਆਪਣੀ ਪਤਨੀ ਮਾਨਸੀ ਸ਼ਰਮਾ ਨਾਲ ਨਜ਼ਰ ਆਉਣਗੇ । ਯੁਵਰਾਜ ਹੰਸ ਇੱਕ ਅਦਾਕਾਰ ਹੋਣ ਦੇ ਨਾਲ- ਨਾਲ ਵਧੀਆ ਗਾਇਕ ਵੀ ਹਨ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗਾਇਕ ਦੇ ਤੌਰ 'ਤੇ ਹੀ ਕੀਤੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network