ਯੁਵਰਾਜ ਹੰਸ ਚੰਡੀਗੜ ‘ਚ ਹੋਣ ਵਾਲੇ ਬੀਅਰ ਫੈਸਟੀਵਾਲ ‘ਚ ਪਰਫਾਰਮ ਕਰਨਗੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਇਸ ਫੈਸਟੀਵਲ ਦਾ ਵੀਡਿਓ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ । ਚੰਡੀਗੜ੍ਹ ‘ਚ ਹਰ ਵਾਰ ਇਸ ਤਰ੍ਹਾਂ ਦਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ । ਜਿਸ ‘ਚ ਲੋਕ ਇੱਕਠੇ ਹੋ ਕੇ ਸੰਗੀਤ ਅਤੇ ਬੀਅਰ ਦਾ ਲੁਤਫ ਉਠਾ ਕੇ ਆਪਣਾ ਸਮਾਂ ਬਿਤਾਉਂਦੇ ਨੇ । ਇਸ ਦੌਰਾਨ ਹੋਰ ਕਈ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਨੇ ।ਇਹ ਫੈਸਟੀਵਲ ਦੁਪਹਿਰ ਤੋਂ ਸ਼ੁਰੂ ਹੋਵੇਗਾ ਅਤੇ ਦੇਰ ਰਾਤ ਤੱਕ ਚੱਲਦਾ ਰਹੇਗਾ ।
ਹੋਰ ਵੇਖੋ : ਤੁਸੀਂ ਜਾਣਦੇ ਹੋ? ਯੁਵਰਾਜ ਹੰਸ ਕਰਵਾ ਚੁੱਕੇ ਹਨ ਵਿਆਹ, ਵੇਖੋ ਤਸਵੀਰਾਂ
ਇਸ ਦੌਰਾਨ ਤੁਸੀਂ ਜ਼ਾਇਕੇਦਾਰ ਖਾਣੇ ਦਾ ਮਜ਼ਾ ਵੀ ਉਠਾ ਸਕਦੇ ਹੋ । ਇਸ ਦੌਰਾਨ ਜਿੱਥੇ ਸੰਗੀਤ ਦੀਆਂ ਸੁਰਾਂ ਨਾਲ ਗਾਇਕ ਲੋਕਾਂ ਦਾ ਮਨੋਰੰਜਨ ਕਰਨਗੇ ,ਉੱਥੇ ਹੀ ਵੱਖ-ਵੱਖ ਸੱਭਿਆਚਾਰਾਂ ਦਾ ਸੁਮੇਲ ਵੀ ਇਸ ਮੇਲੇ ‘ਚ ਤੁਹਾਨੂੰ ਵੇਖਣ ਨੂੰ ਮਿਲੇਗਾ । ਯੁਵਰਾਜ ਹੰਸ ਵੀ ਇਸ ਮੇਲੇ ‘ਚ ਆਪਣੀ ਪਰਫਾਰਮੈਂਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ । ਉਨ੍ਹਾਂ ਨੇ ਆਪਣੇ ਸਰੋਤਿਆਂ ਲਈ ਇਸ ਮੇਲੇ ‘ਚ ਆਉਣ ਲਈ ਪੋਸਟਰ ਆਪਣੇ ਇੰਸਟਾਗ੍ਰਾਮ ‘ਤੇ ਪਾਇਆ ਹੈ ।
ਉਨ੍ਹਾਂ ਦੇ ਫੈਨਸ ਨੇ ਵੀ ਇਸ ਪੋਸਟਰ ‘ਤੇ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ ਅਤੇ ਇਸ ਨੂੰ ਪਸੰਦ ਕੀਤਾ ਹੈ । ਜੇ ਤੁਸੀਂ ਵੀ ਹੋ ਚੰਡੀਗੜ੍ਹ ਸ਼ਹਿਰ ਦੇ ਨਿਵਾਸੀ ਤਾਂ ਤਿਆਰ ਹੋ ਜਾਓ ਯੁਵਰਾਜ ਹੰਸ ਦੀ ਪਰਫਾਰਮੈਂਸ ਵੇਖਣ ਲਈ ।ਕਿਉਂਕਿ ਸੁਰਾਂ ਦੀ ਇਸ ਸੁਰੀਲੀ ਸ਼ਾਮ ਨੂੰ ਜਿੱਥੇ ਤੁਹਾਡੇ ਲਈ ਜ਼ਾਇਕੇਦਾਰ ਖਾਣਾ ਹੋਵੇਗਾ ,ਉੱਥੇ ਹੀ ਇਸ ਰਾਤ ਨੂੰ ਹੋਰ ਵੀ ਸ਼ਾਨਦਾਰ ਬਨਾਉਣ ਲਈ ਸੰਗੀਤ ਨਾਲ ਜੁੜੇ ਲੋਕ ਸਾਜ਼ ਵਜਾ ਕੇ ਤੁਹਾਡਾ ਮਨੋਰੰਜਨ ਕਰਨਗੇ ਕੁਝ ਲੋਕ ਕਲਾਕਾਰ ਵੀ ।