Advertisment

ਯੁਵਰਜ ਹੰਸ ਅਤੇ ਮਾਨਸੀ ਸ਼ਰਮਾ ਦੇ ਲਾਡਲੇ ਹਰੀਦਾਨ ਯੁਵਰਾਜ ਹੰਸ ਦੀਆਂ ਕਿਊਟ ਤਸਵੀਰਾਂ ਆਈਆਂ ਸਾਹਮਣੇ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

author-image
By Shaminder
New Update
ਯੁਵਰਜ ਹੰਸ ਅਤੇ ਮਾਨਸੀ ਸ਼ਰਮਾ ਦੇ ਲਾਡਲੇ ਹਰੀਦਾਨ ਯੁਵਰਾਜ ਹੰਸ ਦੀਆਂ ਕਿਊਟ ਤਸਵੀਰਾਂ ਆਈਆਂ ਸਾਹਮਣੇ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ
Advertisment
ਹਰੀਦਾਨ ਯੁਵਰਾਜ ਹੰਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਹਰੀਦਾਨ ਇੱਕ ਜਗ੍ਹਾ ‘ਤੇ ਸੁੱਤਾ ਹੋਇਆ ਨਜ਼ਰ ਆ ਰਿਹਾ ਹੈ। ਜਦੋਂਕਿ ਦੂਜੀ ਤਸਵੀਰ ‘ਚ ਉਹ ਆਪਣੇ ਪਿਤਾ ਯੁਵਰਾਜ ਹੰਸ ਦੀ ਗੋਦ ‘ਚ ਸੁੱਤਾ ਹੋਇਆ ਹੈ । ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ ਅਤੇ ਇਨ੍ਹਾਂ ਨੂੰ ਹਰੀਦਾਨ ਦੇ ਆਫੀਸ਼ੀਅਲ ਅਕਾਊਂਟ ‘ਤੇ ਵੀ ਸ਼ੇਅਰ ਕੀਤਾ ਗਿਆ ਹੈ ।
Advertisment
https://www.instagram.com/p/CCAa-d3jkV5/ ਦੱਸ ਦਈਏ  12 ਮਈ 2020 ਦਾ ਦਿਨ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਲਈ ਬਹੁਤ ਖ਼ਾਸ ਹੈ ਕਿਉਂਕਿ ਇਸ ਦਿਨ ਦੋਹਾਂ ਦੀ ਜ਼ਿੰਦਗੀ ਵਿੱਚ ਉਹਨਾਂ ਦੇ ਬੇਟੇ ਹਰੀਦਾਨ ਦੀ ਐਂਟਰੀ ਹੋਈ ਹੈ । ਹਰੀਦਾਨ ਯੁਵਰਾਜ ਹੰਸ ਦੇ ਜਨਮ ਤੋਂ ਬਾਅਦ ਯੁਵਰਾਜ ਹੰਸ ਲਗਾਤਾਰ ਆਪਣੇ ਪ੍ਰਸ਼ੰਸਕਾਂ ਲਈ ਤਸਵੀਰਾਂ ਸ਼ੇਅਰ ਕਰ ਰਹੇ ਹਨ । publive-image ਇਹਨਾਂ ਤਸਵੀਰਾਂ ਨਾਲ ਉਹ ਲਗਾਤਾਰ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਹਨ ।ਦੱਸ ਦਈਏ ਕਿ ਯੁਵਰਾਜ ਅਤੇ ਮਾਨਸੀ ਸ਼ਰਮਾ ਬਹੁਤ ਹੀ ਜਲਦ ਫ਼ਿਲਮ ‘ਪਰਿੰਦੇ’ ‘ਚ ਇੱਕਠੇ ਨਜ਼ਰ ਆਉਣ ਵਾਲੇ ਹਨ । ਇਸ ਤੋਂ ਇਲਾਵਾ ਯੁਵਰਾਜ ਹੰਸ ਲਗਾਤਾਰ ਗੀਤ ਵੀ ਕੱਢ ਰਹੇ ਹਨ । https://www.instagram.com/p/CB3YQfQjhcN/ ਉਹ ਜਲਦ ਹੀ ਇੱਕ ਹੋਰ ਫ਼ਿਲਮ ‘ਯਾਰ ਅਣਮੁੱਲੇ ਰਿਟਰਨਸ’ ‘ਚ ਵੀ ਵਿਖਾਈ ਦੇਣਗੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਪ੍ਰਭ ਗਿੱਲ ਵੀ, ਹਰੀਸ਼ ਵਰਮਾ ਸਣੇ ਹੋਰ ਕਈ ਕਲਾਕਾਰ ਵੀ ਵਿਖਾਈ ਦੇਣਗੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment