Advertisment

'ਕੇਸਰੀ' 'ਚ ਯੁਵਰਾਜ ਹੰਸ ਦਾ ਗੀਤ ਕਰ ਰਿਹਾ ਹੈ ਸਭ ਨੂੰ ਭਾਵੁਕ, ਨਵਰਾਜ ਹੰਸ ਨੇ ਸਾਂਝੇ ਕੀਤੇ ਗੀਤ ਦੇ ਬੋਲ, ਦੇਖੋ ਵੀਡੀਓ

author-image
By Aaseen Khan
New Update
'ਕੇਸਰੀ' 'ਚ ਯੁਵਰਾਜ ਹੰਸ ਦਾ ਗੀਤ ਕਰ ਰਿਹਾ ਹੈ ਸਭ ਨੂੰ ਭਾਵੁਕ, ਨਵਰਾਜ ਹੰਸ ਨੇ ਸਾਂਝੇ ਕੀਤੇ ਗੀਤ ਦੇ ਬੋਲ, ਦੇਖੋ ਵੀਡੀਓ
Advertisment
'ਕੇਸਰੀ' 'ਚ ਯੁਵਰਾਜ ਹੰਸ ਦਾ ਗੀਤ ਕਰ ਰਿਹਾ ਹੈ ਸਭ ਨੂੰ ਭਾਵੁਕ, ਨਵਰਾਜ ਹੰਸ ਨੇ ਸਾਂਝੇ ਕੀਤੇ ਗੀਤ ਦੇ ਬੋਲ : ਅਕਸ਼ੈ ਕੁਮਾਰ ਦੀ ਫਿਲਮ 'ਕੇਸਰੀ' ਜਿੱਥੇ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ ਉੱਥੇ ਹੀ ਫਿਲਮ ਦੇ ਗਾਣੇ ਵੀ ਦੇਸ਼ ਭਗਤੀ ਅਤੇ ਜਜ਼ਬੇ 'ਚ ਚੋਖਾ ਵਾਧਾ ਕਰ ਰਹੇ ਹਨ। ਹੁਣ ਤੱਕ ਫਿਲਮ 'ਚ ਜੈਜ਼ੀ ਬੀ, ਬੀ ਪਰਾਕ ਅਤੇ ਅਰਿਜੀਤ ਸਿੰਘ ਅਤੇ ਅਸੀਸ ਕੌਰ ਦਾ ਡਿਊਟ ਗਾਣਾ ਰਿਲੀਜ਼ ਹੋ ਚੁੱਕਿਆ ਹੈ। ਫਿਲਮ 'ਚ ਹੁਣ ਤੱਕ ਪੰਜਾਬੀ ਗਾਣੇ ਹੀ ਸੁਣਨ ਨੂੰ ਮਿੱਲੇ ਹਨ। ਅਤੇ ਹੁਣ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ। ਜੀ ਹਾਂ ਉਹ ਇਹ ਹੈ ਕਿ ਫਿਲਮ ਕੇਸਰੀ 'ਚ ਯੁਵਰਾਜ ਹੰਸ ਦਾ ਗੀਤ ਵੀ ਸੁਣਨ ਨੂੰ ਮਿਲ ਰਿਹਾ ਹੈ।
Advertisment
ਜਿਸ ਦਾ ਖੁਲਾਸਾ ਨਵਰਾਜ ਹੰਸ ਨੇ ਕੇਸਰੀ ਫਿਲਮ ਦੀ ਸਿਨੇਮਾ 'ਚੋਂ ਇੱਕ ਕਲਿੱਪ ਸਾਂਝੀ ਕਰਕੇ ਕੀਤਾ ਹੈ। ਨਵਰਾਜ ਨੇ ਕੈਪਸ਼ਨ 'ਚ ਲਿਖਿਆ ਹੈ " Meri jaan yuggi buggi @yuvrajhansofficial main lafzaan wich express nahi kar sakdaa mainu kinnna proud hoya teri awaaz sunke theatre wich yaar siddi dil te wajjdi aa teri awaaz . we all are proud of meri bugri and Big respect Anurag bhaji for making this master piece, pranam shahedaaan nu.
 
View this post on Instagram
 

#thoughts ?

A post shared by Yuvraj Hans (@yuvrajhansofficial) on

ਹੋਰ ਵੇਖੋ : 'ਕੇਸਰੀ' ਫਿਲਮ ਬਣੀ ਅਕਸ਼ੈ ਕੁਮਾਰ ਦੇ ਕੈਰੀਅਰ ਦੀ ਦੂਜੀ ਸਭ ਤੋਂ ਵੱਡੀ ਫਿਲਮ, ਪਹਿਲੇ ਦਿਨ ਤੋੜੇ ਕਮਾਈ ਦੇ ਰਿਕਾਰਡ ਯੁਵਰਾਜ ਹੰਸ ਦਾ ਇਹ ਗੀਤ ਹਾਲੇ ਰਿਲੀਜ਼ ਤਾਂ ਨਹੀਂ ਕੀਤਾ ਗਿਆ ਹੈ ਪਰ ਫਿਲਮ 'ਚ ਸੁਣਨ ਨੂੰ ਮਿਲ ਰਿਹਾ ਹੈ। ਗਾਣੇ ਦੇ ਬੋਲ ਤਾਂ ਵਾਕਈ 'ਚ ਕਾਫੀ ਖੂਬਸੂਰਤ ਹਨ ਜਿਹੜੇ ਹਰ ਕਿਸੇ ਨੂੰ ਭਾਵੁਕ ਕਰ ਦੇਣਗੇ। ਫਿਲਮ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ’ 21 ਮਾਰਚ ਨੂੰ ਹੋਲੀ ਦੀ ਪਾਵਨ ਤਿਉਹਾਰ ‘ਤੇ ਰਿਲਜ਼ੀ ਹੋ ਚੁੱਕੀ ਹੈ। ਫਿਲਮ ਨੇ ਬਾਕਸ ਆਫਿਸ 'ਤੇ ਪਹਿਲੀ ਦਿਨ ਹੀ ਗ੍ਰੈਂਡ ਓਪਨਿੰਗ ਕੀਤੀ ਹੈ। ਕੇਸਰੀ ਫਿਲਮ ਨੇ ਪਹਿਲੇ ਦਿਨ 22 ਕਰੋੜ ਦੇ ਲੱਗਭਗ ਕਮਾਈ ਕਰ 2019 ਦੀ ਸਭ ਤੋਂ ਵੱਡੀ ਓਪਨਿੰਗ ਕੀਤੀ ਹੈ। ਅਨੁਰਾਗ ਸਿੰਘ ਵੱਲੋਂ ਨਿਰਦੇਸ਼ਿਤ ਫਿਲਮ ਕੇਸਰੀ 1897 ਦੇ ਸਾਰਾਗੜੀ ਲੜਾਈ 'ਤੇ ਅਧਾਰਿਤ ਹੈ ਜਦੋਂ 21 ਸਿੰਘਾਂ ਨੇ 10 ਹਜ਼ਾਰ ਅਫਗਾਨਾਂ ਦਾ ਡੱਟ ਕੇ ਮੁਕਾਬਲਾ ਕੀਤਾ ਸੀ। ਫਿਲਮ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋਈ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment