ਯੁਵਰਾਜ ਹੰਸ ਨੇ ਜਨਮ ਦਿਨ ‘ਤੇ ਪ੍ਰਸ਼ੰਸਕਾਂ ਵੱਲੋਂ ਭੇਜੀਆਂ ਵਧਾਈਆਂ ਲਈ ਕੀਤਾ ਧੰਨਵਾਦ

written by Shaminder | June 15, 2021

ਯੁਵਰਾਜ ਹੰਸ ਨੇ ਬੀਤੇ ਦਿਨੀਂ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ । ਆਪਣੇ ਪ੍ਰਸ਼ੰਸਕਾਂ ਵੱਲੋਂ ਭੇਜੇ ਗਏ ਵਧਾਈ ਸੁਨੇਹਿਆਂ ਤੋਂ ਬਾਅਦ ਯੁਵਰਾਜ ਹੰਸ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕੀਤਾ ਹੈ ।ਇਸ ਵੀਡੀਓ ‘ਚ ਯੁਵਰਾਜ ਹੰਸ ਆਪਣੇ ਬੇਟੇ ਹਰੀਦਾਨ ਹੰਸ ਦੇ ਨਾਲ ਕੇਕ ਕੱਟਦੇ ਹੋਏ ਵਿਖਾਈ ਦੇ ਰਹੇ ਹਨ ।

Image From Instagram
ਹੋਰ ਪੜ੍ਹੋ : ਜਦੋਂ ਕੈਂਸਰ ਦਾ ਮਰੀਜ਼ ਸੋਨੂੰ ਸੂਦ ਨੂੰ ਦੇਖ ਕੇ ਹੋ ਗਿਆ ਭਾਵੁਕ, ਸੋਨੂੰ ਨੇ ਮਰੀਜ਼ ਨੂੰ ਦਿੱਤਾ ਤੋਹਫੇ ’ਚ ਫੋਨ, ਵੀਡੀਓ ਵਾਇਰਲ 
Yuvraj-Mansi Image From Instagram
ਯੁਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਜਲਦ ਹੀ ਉਹ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰੀ ਲਵਾਉਣ ਜਾ ਰਹੇ ਹਨ ।ਗਾਇਕੀ ਦੇ ਨਾਲ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਆਪਣਾ ਹੁਨਰ ਵਿਖਾ ਚੁੱਕੇ ਹਨ ।
Yuvraj Hans Mansi Sharma Image From Instagram
ਉਨ੍ਹਾਂ ਦੀ ਹਰੀਸ਼ ਵਰਮਾ ਦੇ ਨਾਲ ਆਈ ਫ਼ਿਲਮ ‘ਯਾਰ ਅਣਮੁੱਲੇ’ ਫ਼ਿਲਮ ‘ਚ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ। ਜਲਦ ਹੀ ਉਹ ਆਪਣੀ ਪਤਨੀ ਮਾਨਸੀ ਸ਼ਰਮਾ ਦੇ ਨਾਲ ਫ਼ਿਲਮ ‘ਪਰਿੰਦੇ’ ‘ਚ ਨਜ਼ਰ ਆਉਣਗੇ ।
 
View this post on Instagram
 

A post shared by Yuvraaj Hans (@yuvrajhansofficial)

0 Comments
0

You may also like