ਯੁਵਰਾਜ ਹੰਸ ਦਾ ਇਸ ਕਿਊਟ ਬੱਚੀ ਦੇ ਨਾਲ ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ 

Written by  Shaminder   |  August 14th 2019 03:26 PM  |  Updated: August 14th 2019 03:26 PM

ਯੁਵਰਾਜ ਹੰਸ ਦਾ ਇਸ ਕਿਊਟ ਬੱਚੀ ਦੇ ਨਾਲ ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ 

ਯੁਵਰਾਜ ਹੰਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਯੁਵਰਾਜ ਹੰਸ ਇੱਕ ਬੱਚੇ ਨਾਲ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਯੁਵਰਾਜ ਹੰਸ ਬੱਚੇ ਨੂੰ ਜਦੋਂ ਕਹਿੰਦੇ ਹਨ ਕਿ 'ਆਈ ਲਵ ਯੂ' ਤਾਂ ਬੱਚਾ ਸ਼ਰਮਾ ਜਾਂਦਾ ਹੈ । ਇਸ ਵੀਡੀਓ 'ਚ ਬੱਚੇ ਦਾ ਕਿਊਟ ਅੰਦਾਜ਼ ਸਭ ਨੂੰ ਵਧੀਆ ਲੱਗ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਵੇਖੋ:http://Search ਯੁਵਰਾਜ ਹੰਸ ਗਾਇਕ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਖਰੀਦੀ ਨਵੀਂ ਕਾਰ, ਭਰਾ ਨਵਰਾਜ ਹੰਸ ਨੇ ਕੁਝ ਇਸ ਤਰ੍ਹਾਂ ਦਿੱਤੀ ਵਧਾਈ !

https://www.instagram.com/p/B05a7ZSlYiq/

ਯੁਵਰਾਜ ਹੰਸ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ਅਤੇ ਹੁਣ ਉਹ ਆਪਣੀ ਪਤਨੀ ਨਾਲ ਬਹੁਤ ਜਲਦ ਇੱਕ ਫ਼ਿਲਮ ਲੈ ਕੇ ਆ ਰਹੇ ਨੇ । ਜਿਸ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ।

https://www.instagram.com/p/BzqSfCDlpnw/

ਯੁਵਰਾਜ ਹੰਸ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਉਹ ਯਾਰਾ ਵੇ ਫ਼ਿਲਮ ਵਿੱਚ ਨਜ਼ਰ ਆਏ ਸਨ । ਇਸ ਫ਼ਿਲਮ ਤੋਂ ਬਾਅਦ ਉਹ ਕਈ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਹਨ । ਫ਼ਿਲਮ ਪਰਿੰਦੇ ਨੂੰ ਲੈ ਕੇ ਯੁਵਰਾਜ ਹੰਸ ਕਾਫੀ ਉਤਸ਼ਾਹਿਤ ਹਨ ਕਿਉਂਕਿ ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਵੀ ਨਜ਼ਰ ਆਵੇਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network