ਬਚਪਨ 'ਚ ਹੀ ਪਿਤਾ ਹੰਸ ਰਾਜ ਹੰਸ ਤੋਂ ਗਾਇਕੀ ਦੇ ਗੁਰ ਸਿੱਖਣ ਲੱਗ ਪਏ ਸਨ ਨਵਰਾਜ ਤੇ ਯੁਵਰਾਜ ਹੰਸ,ਵੀਡੀਓ ਵਾਇਰਲ

written by Shaminder | January 18, 2020

ਯੁਵਰਾਜ ਹੰਸ ,ਨਵਰਾਜ ਹੰਸ ਦਾ ਇੱਕ ਵੀਡੀਓ ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਹ ਵੀਡੀਓ ਉਨ੍ਹਾਂ ਦੇ ਬਚਪਨ ਦਾ ਹੈ । ਜਿਸ 'ਚ ਦੋਵੇਂ ਜਣੇ ਆਪਣੇ ਪਿਤਾ ਹੰਸ ਰਾਜ ਹੰਸ ਨਾਲ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ 'ਚ ਦੋਵੇਂ ਜਣੇ ਬਾਲ ਉਮਰ 'ਚ ਹਨ ਅਤੇ 'ਮੈਂ ਤੈਨੂੰ ਸੱਜਦਾ ਈ ਤਾਂ ਕੀਤਾ' ਗੀਤ ਗਾ ਰਹੇ ਹਨ । ਹੋਰ ਵੇਖੋ:ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਘਰ ਆਉਣ ਵਾਲੀ ਕਿਹੜੀ ਵੱਡੀ ਖੁਸ਼ੀ, ਲੋਕ ਦੇ ਰਹੇ ਨੇ ਵਧਾਈਆਂ https://www.instagram.com/p/B7YJh4qlg_V/ ਇਸ ਵੀਡੀਓ ਦੇ ਨਾਲ –ਨਾਲ ਯੁਵਰਾਜ ਨੇ ਆਪਣੇ ਪਿਤਾ ਦੇ ਨਾਲ ਹਾਲ 'ਚ ਹੀ ਗਾਇਆ ਗੀਤ 'ਰਹਿਣ ਦੇ ਨੀ ਰਹਿਣ ਦੇ ਨੀ ਰਹਿਣ ਦੇ' ਗੀਤ ਦਾ ਵੀਡੀਓ ਵੀ ਕੰਬਾਈਨ ਕੀਤਾ ਹੈ । ਜਿਸ 'ਚ ਤਿੰਨੇ ਪਿਉ ਪੁੱਤਰ ਗਾ ਰਹੇ ਹਨ, ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਦੋਨਾਂ ਭਰਾਵਾਂ ਨੇ ਬਚਪਨ ਤੋਂ ਹੀ ਆਪਣੇ ਪਿਤਾ ਤੋਂ ਗਾਇਕੀ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ ਸਨ । https://www.instagram.com/p/B7RE5_6lDu9/ ਯੁਵਰਾਜ ਅਤੇ ਨਵਰਾਜ ਜਿੱਥੇ ਗਾਇਕੀ ਦੇ ਖੇਤਰ 'ਚ ਮੱਲਾਂ ਮਾਰ ਰਹੇ ਹਨ,ਉੱਥੇ ਹੀ ਦੋਵੇਂ ਜਣੇ ਅਦਾਕਾਰੀ ਦੇ ਖੇਤਰ 'ਚ ਵੀ ਆ ਚੁੱਕੇ ਹਨ ਅਤੇ ਯੁਵਰਾਜ ਹੰਸ ਤਾਂ ਕਈ ਫ਼ਿਲਮਾਂ ਕਰ ਚੁੱਕੇ ਹਨ । ਜਿਸ 'ਚ ਉਨ੍ਹਾਂ ਦੀ ਫ਼ਿਲਮ 'ਯਾਰ ਅਣਮੁੱਲੇ' ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । https://www.instagram.com/p/B44a7BPFB96/ ਇਸ ਤੋਂ ਇਲਾਵਾ ਉਹ ਹੁਣ ਕਈ ਫ਼ਿਲਮਾਂ 'ਚ ਕੰਮ ਕਰ ਰਹੇ ਹਨ ਅਤੇ ਯਾਰ ਅਣਮੁੱਲੇ -੨ ਵੀ ਲੈ ਕੇ ਆ ਰਹੇ ਨੇ । ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਪ੍ਰਭ ਗਿੱਲ ਵੀ ਨਜ਼ਰ ਆਉਣਗੇ । ਨਵਰਾਜ ਹੰਸ ਦੀ ਗੱਲ ਕੀਤੀ ਜਾਵੇ ਤਾਂ ਉਹ ਗਾਇਕੀ ਦੇ ਖੇਤਰ 'ਚ ਸਰਗਰਮ ਹਨ ਅਤੇ ਹੁਣ ਤੱਕ ਕਈ ਬਾਲੀਵੁੱਡ ਦੀਆਂ ਫ਼ਿਲਮਾਂ ਲਈ ਵੀ ਗਾ ਚੁੱਕੇ ਹਨ ।

0 Comments
0

You may also like