ਯੁਵਰਾਜ ਹੰਸ ਤੇ ਮਾਨਸੀ ਦੀ ਰਿਸੈਪਸ਼ਨ ਪਾਰਟੀ 'ਤੇ ਹੰਸ ਰਾਜ ਹੰਸ ਤੇ ਭਰਾ ਨਵਰਾਜ ਹੰਸ ਨੇ ਗੀਤ ਗਾ ਕੇ ਬੰਨਿਆ ਸਮਾਂ, ਦੇਖੋ ਵੀਡਿਓ 

Written by  Rupinder Kaler   |  February 23rd 2019 10:41 AM  |  Updated: February 23rd 2019 11:43 AM

ਯੁਵਰਾਜ ਹੰਸ ਤੇ ਮਾਨਸੀ ਦੀ ਰਿਸੈਪਸ਼ਨ ਪਾਰਟੀ 'ਤੇ ਹੰਸ ਰਾਜ ਹੰਸ ਤੇ ਭਰਾ ਨਵਰਾਜ ਹੰਸ ਨੇ ਗੀਤ ਗਾ ਕੇ ਬੰਨਿਆ ਸਮਾਂ, ਦੇਖੋ ਵੀਡਿਓ 

ਪਾਲੀਵੁੱਡ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ, ਪਹਿਲਾ ਨਿੰਜਾ, ਫਿਰ ਅਲਫਾਜ਼ ਤੇ ਹੁਣ ਯੁਵਰਾਜ ਹੰਸ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਯੁਵਰਾਜ ਹੰਸ ਦੇ ਵਿਆਹ ਤੇ ਰਿਸੈਪਸ਼ਨ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ । ਵਿਆਹ ਤੋਂ ਬਾਅਦ ਹੋਈ ਰਿਸੈਪਸ਼ਨ ਪਾਰਟੀ ਵਿੱਚ ਸੰਗੀਤ ਜਗਤ ਦੇ ਕਈ ਵੱਡੇ ਸਿਤਾਰੇ ਨਜ਼ਰ ਆਏ ।

https://www.instagram.com/p/BuLMcR4lt92/?utm_source=ig_embed

ਯੁਵਰਾਜ ਹੰਸ ਦੇ ਵਿਆਹ ਦੀ ਰਿਸੈਪਸ਼ਨ ਦੀ ਇੱਕ ਵੀਡਿਓ ਸਭ ਤੋਂ ਖਾਸ ਹੈ ਇਸ ਵੀਡਿਓ ਵਿੱਚ ਯੁਵਰਾਜ ਹੰਸ ਦੇ ਪਿਤਾ ਹੰਸ ਰਾਜ ਹੰਸ ਤੇ  ਨਵਰਾਜ ਹੰਸ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਇਹ ਵੀਡਿਓ ਇਸ ਰਿਸੈਪਸ਼ਨ  ਨੂੰ ਬਹੁਤ ਹੀ ਖਾਸ ਬਣਾਉਦੀ ਹੈ । ਯੁਵਰਾਜ ਹੰਸ ਨੇ ਇਸ ਵੀਡਿਓ ਨੂੰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।

https://www.instagram.com/p/BuJbJDXF9cI/?utm_source=ig_embed

ਲੋਕ ਇਸ ਵੀਡਿਓ ਨੂੰ ਬਹੁਤ ਲਾਈਕ ਕਰ ਰਹੇ ਹਨ । ਇਸ ਵਿੱਚ ਯੁਵਰਾਜ ਦੇ ਵਿਆਹ ਨੂੰ ਲੈ ਕੇ ਉਹਨਾਂ ਦੇ ਭਰਾ ਨਵਰਾਜ ਹੰਸ ਤੇ ਪਿਤਾ ਹੰਸ ਰਾਜ ਹੰਸ ਕਾਫੀ ਖੁਸ਼ ਨਜ਼ਰ ਆ ਰਹੇ ਹਨ । ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਕ੍ਰਿਕਟਰ ਹਰਭਜਨ ਸਿੰਘ, ਅਦਾਕਾਰਾ ਗੀਤਾ ਬਸਰਾ ਤੇ ਕਮੇਡੀਅਨ ਕਪਿਲ ਸ਼ਰਮਾ ਪਹੁੰਚੇ ਹੋਏ ਸਨ ।

https://www.instagram.com/p/BuMVF3Gl09-/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network