ਕ੍ਰਿਕੇਟਰ ਯੁਵਰਾਜ ਸਿੰਘ ਨੇ 'ਬੋਤਲ ਕੈਪ ਚੈਲੇਂਜ' ਨੂੰ ਕੁਝ ਇਸ ਤਰੀਕੇ ਨਾਲ ਕੀਤਾ ਪੂਰਾ 

written by Rupinder Kaler | July 09, 2019

ਹਾਲੀਵੁੱਡ ਤੋਂ ਸ਼ੁਰੂ ਹੋਇਆ 'ਬੋਤਲ ਕੈਪ ਚੈਲੇਂਜ' ਬਾਲੀਵੁੱਡ ਵਿੱਚ ਅਕਸ਼ੇ ਕੁਮਾਰ ਨੇ ਸਭ ਤੋਂ ਪਹਿਲਾਂ ਪੂਰਾ ਕੀਤਾ ਸੀ । ਇਸ ਚੈਲੇਂਜ ਨੂੰ ਕੁਝ ਅਦਾਕਾਰਾਂ ਨੇ ਸੀਰੀਅਸ ਲਿਆ ਸੀ ਤੇ ਕੁਝ ਨੇ, ਇਸ ਦਾ ਮਜ਼ਾਕ ਉਡਾਇਆ ਸੀ । ਇਸ ਲਈ ਕਈ ਫ਼ਿਲਮੀ ਸਿਤਾਰਿਆਂ ਨੇ ਤਾਂ ਇਸ ਚੈਲੇਂਜ ਨੂੰ ਸਹੀ ਤਰੀਕੇ ਨਾਲ ਪੂਰਾ ਕੀਤਾ ਤੇ ਕਈਆਂ ਨੇ ਆਪਣੇ ਹੀ ਤਰੀਕੇ ਨਾਲ ਇਸ ਦਾ ਮਜ਼ਾਕ ਉਡਾਇਆ ।

https://www.instagram.com/p/BzevF0HnCVA/

ਸਭ ਤੋਂ ਪਹਿਲਾਂ ਇਸ ਚੈਲੇਂਜ ਨੂੰ ਪੂਰਾ ਕਰਨ ਵਾਲੇ ਅਕਸ਼ੇ ਕੁਮਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਸ ਸਬੰਧ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿੱਚ ਅਕਸ਼ੇ ਕੁਮਾਰ 'ਬੋਤਲ ਕੈਪ ਚੈਲੰਜ' ਨੂੰ ਪੂਰਾ ਕਰਦੇ ਨਜ਼ਰ ਆ ਰਹੇ ਹਨ। ਇਸ ਨੂੰ ਦੇਖ ਕੇ ਉਨ੍ਹਾਂ ਦੇ ਫੈਨਸ ਦੇ ਨਾਲ ਇੰਡਸਟਰੀ ਦੇ ਲੋਕ ਵੀ ਹੈਰਾਨ ਹੋ ਗਏ ਸਨ। ਅਕਸ਼ੇ ਕੁਮਾਰ ਨੇ ਲੱਤ ਨਾਲ ਹੀ ਬੋਤਲ ਦਾ ਢੱਕਣ ਖੋਲ੍ਹ ਦਿੱਤਾ।

https://www.instagram.com/p/BzcTHSpHHhq/

ਇਸ ਸਭ ਦੇ ਚਲਦੇ ਕ੍ਰਿਕਟਰ ਯੁਵਰਾਜ ਸਿੰਘ ਨੇ ਵੀ 'ਬੋਤਲ ਕੈਪ ਚੈਲੇਂਜ' ਨੂੰ ਆਪਣੇ ਹੀ ਤਰੀਕੇ ਨਾਲ ਪੂਰਾ ਕੀਤਾ ਹੈ । ਉਹਨਾਂ ਨੇ ਇਸ ਚੈਲੇਂਜ ਨੂੰ ਬੈਟ ਤੇ ਬਾਲ ਨਾਲ ਪੂਰਾ ਕੀਤਾ ਹੈ । ਯੁਵਰਾਜ ਸਿੰਘ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਉਹਨਾਂ ਦੇ ਪ੍ਰਸ਼ੰਸਕ ਇਸ ਨੂੰ ਕਾਫੀ ਲਾਈਕ ਤੇ ਸ਼ੇਅਰ ਕਰ ਰਹੇ ਹਨ ।

https://www.instagram.com/p/Bzp-skADXzI/

ਇਸ ਤੋਂ ਪਹਿਲਾਂ ਇਸ 'ਬੋਤਲ ਕੈਪ ਚੈਲੇਂਜ' ਨੂੰ ਹਾਲੀਵੁੱਡ ਐਕਟਰ ਜੈਸਨ ਸਟਾਥਮ ਨੇ ਕੀਤਾ ਸੀ ।

https://www.instagram.com/p/BzYT3WpBDfe/?utm_source=ig_embed

0 Comments
0

You may also like