Advertisment

38 ਸਾਲ ਦੇ ਹੋਏ ਯੁਵਰਾਜ ਸਿੰਘ, ਜਨਮ ਦਿਨ ’ਤੇ ਦੇਖੋ ਉਹਨਾਂ ਦੇ ਵਿਆਹ ਦੀਆਂ ਕੁਝ ਖ਼ਾਸ ਤਸਵੀਰਾਂ

author-image
By Rupinder Kaler
New Update
38 ਸਾਲ ਦੇ ਹੋਏ ਯੁਵਰਾਜ ਸਿੰਘ, ਜਨਮ ਦਿਨ ’ਤੇ ਦੇਖੋ ਉਹਨਾਂ ਦੇ ਵਿਆਹ ਦੀਆਂ ਕੁਝ ਖ਼ਾਸ ਤਸਵੀਰਾਂ
Advertisment
ਯੁਵਰਾਜ ਸਿੰਘ ਦਾ 12 ਦਸੰਬਰ ਨੂੰ ਜਨਮ ਦਿਨ ਹੁੰਦਾ ਹੈ, ਉਹ 38 ਸਾਲ ਦੇ ਹੋ ਗਏ ਹਨ । ਬਾਲੀਵੁੱਡ ਤੇ ਕ੍ਰਿਕੇਟ ਦਾ ਕੁਨੇਕਸ਼ਨ ਬਹੁਤ ਪੁਰਾਣਾ ਰਿਹਾ ਹੈ । ਦੇਖਿਆ ਜਾਂਦਾ ਹੈ ਕਿ ਕ੍ਰਿਕੇਟਰ ਅਕਸਰ ਬਾਲੀਵੁੱਡ ਦੀਆਂ ਹੀਰੋਇਨਾਂ ਤੇ ਫ਼ਿਦਾ ਹੋ ਜਾਂਦੇ ਹਨ । ਯੁਵਰਾਜ ਸਿੰਘ ਤੇ ਹੇਜ਼ਲ ਕੀਚ ਨਾਲ ਵੀ ਕੁਝ ਇਸ ਤਰ੍ਹਾਂ ਹੀ ਹੋਇਆ ਸੀ । ਇਸ ਜੋੜੀ ਦੀ ਲਵ ਸਟੋਰੀ ਵੀ ਕਿਸੇ ਫ਼ਿਲਮ ਤੋਂ ਘੱਟ ਨਹੀਂ । publive-image ਦੋਹਾਂ ਦੇ ਵਿਆਹ ਨੂੰ ਪੂਰੇ ਤਿੰਨ ਸਾਲ ਹੋ ਗਏ ਹਨ । ਦੋਹਾਂ ਨੇ 2016 ਵਿੱਚ ਵਿਆਹ ਕਰਵਾਇਆ ਸੀ । ਹੇਜ਼ਲ ਕੀਚ ਇੰਗਲੈਂਡ ਦੀ ਰਹਿਣ ਵਾਲੀ ਹੈ । ਹੇਜ਼ਲ ਬਾਲੀਵੁੱਡ ਵਿੱਚ ਵੀ ਕਾਫੀ ਮਸ਼ਹੂਰ ਰਹੀ ਹੈ । ਉਹਨਾਂ ਨੇ ਕਈ ਫ਼ਿਲਮਾਂ ਵਿੱਚ ਆਈਟਮ ਡਾਂਸ ਕੀਤਾ ਹੈ । ਪਰ ਹੇਜ਼ਲ ਨੂੰ ਸਹੀ ਪਹਿਚਾਣ ਸਲਮਾਨ ਖ਼ਾਨ ਨੇ ਦਿਵਾਈ ਸੀ । publive-image ਹੇਜ਼ਲ ਸਲਮਾਨ ਦੀ ਫ਼ਿਲਮ ਬਾਡੀਗਾਰਡ ਵਿੱਚ ਦਿਖਾਈ ਦਿੱਤੀ ਸੀ । ਇਸ ਫ਼ਿਲਮ ਵਿੱਚ ਹੇਜ਼ਲ ਸੈਕੇਂਡ ਲੀਡ ਰੋਲ ਵਿੱਚ ਸੀ । ਇਸ ਸਭ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਯੁਵਰਾਜ ਸਿੰਘ ਦਾ ਬਾਲੀਵੁੱਡ ਨਾਲ ਪੁਰਾਣਾ ਨਾਤਾ ਰਿਹਾ ਹੈ ।ਉਹਨਾਂ ਦੀ ਗਰਲਫ੍ਰੈਂਡ ਤੋਂ ਲੈ ਕੇ ਵਾਈਫ ਤੱਕ ਬਾਲੀਵੁੱਡ ਦੀਆਂ ਹਸੀਨਾਵਾਂ ਹੀ ਰਹੀਆਂ ਹਨ । ਜਿਸ ਕਰਕੇ ਉਹ ਕਾਫੀ ਲਾਈਮ ਲਾਈਟ ਵਿੱਚ ਰਹੇ ਹਨ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment