ਧੋਨੀ ਦੇ ਸੰਨਿਆਸ ’ਤੇ ਯੁਵਰਾਜ ਸਿੰਘ ਨੇ ਪਾਈ ਇਹ ਖ਼ਾਸ ਵੀਡੀਓ, ਖੱਟੀ-ਮਿੱਠੀ ਯਾਦਾਂ ਨੂੰ ਕੀਤਾ ਸ਼ੇਅਰ

written by Lajwinder kaur | August 17, 2020

ਐੱਮ.ਐੱਸ ਧੋਨੀ ਜਿਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਿਹਾ ਦਿੱਤਾ ਹੈ । ਧੋਨੀ ਦੀ ਰਿਟਾਇਰਮੈਂਟ ਨੂੰ ਲੈ ਕੇ ਦੇਸ਼-ਵਿਦੇਸ਼ਾਂ ‘ਚ ਉਨ੍ਹਾਂ ਨੂੰ ਚਾਹੁਣ ਵਾਲਿਆਂ ਨੇ ਭਾਵੁਕ ਪੋਸਟ ਪਾ ਕੇ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਸਨ । ਪਰ ਸਭ ਦੀਆਂ ਨਜ਼ਰਾਂ ਯੁਵਰਾਜ ਸਿੰਘ ਉੱਤੇ ਵੀ ਸਨ ਕਿ ਉਹ ਧੋਨੀ ਦੇ ਸੰਨਿਆਸ ਉੱਤੇ ਕੀ ਪ੍ਰਤੀਕਿਰਿਆ ਦਿੰਦੇ ਨੇ । ਯੁਵਰਾਜ ਸਿੰਘ ਨੇ ਚੁੱਪੀ ਤੋੜਦੇ ਹੋਏ ਇੱਕ ਬਹੁਤ ਹੀ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ ।

ਇਸ ਵੀਡੀਓ ‘ਚ ਉਨ੍ਹਾਂ ਨੇ ਆਪਣੀ ਤੇ ਮਹਿੰਦਰ ਸਿੰਘ ਧੋਨੀ ਦੇ ਨਾਲ ਖੱਟੀ ਮਿੱਠੀ ਯਾਦਾਂ ਨੂੰ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਧੋਨੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਉਹ ਹਮੇਸ਼ਾ ਯੁਵਰਾਜ ਦੇ ਛੇ ਛੱਕੇ ਯਾਦ ਰੱਖਣਗੇ । ਯੁਵਰਾਜ ਸਿੰਘ ਨੇ ਟੀ-20 ਵਿਸ਼ਵ ਕੱਪ 2007 ਦੇ ਲੀਗ ਮੈਚ ਦੌਰਾਨ ਇੰਗਲੈਂਡ ਖ਼ਿਲਾਫ਼ ਇਕ ਓਵਰ ਵਿਚ 6 ਛੱਕੇ ਮਾਰੇ ਸਨ। ਯੁਵੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਪਣੇ ਸਾਥੀ ਕ੍ਰਿਕੇਟਰ ਅਤੇ ਕਪਤਾਨ ਰਹੇ ਮਹਿੰਦਰ ਸਿੰਘ ਧੋਨੀ ਨਵੀਂ ਪਾਰੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ । ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ।

0 Comments
0

You may also like