Advertisment

ਗਲੋਬਲ ਟੀ-20 ਕਨੈਡਾ ਲੀਗ 'ਚ ਸ਼ਾਮਿਲ ਯੁਵਰਾਜ ਸਿੰਘ ਨੂੰ ਗੁਰੂ ਰੰਧਾਵਾ ਨੇ ਦਿੱਤੀ ਵਧਾਈ 

author-image
By Rupinder Kaler
New Update
ਗਲੋਬਲ ਟੀ-20 ਕਨੈਡਾ ਲੀਗ 'ਚ ਸ਼ਾਮਿਲ ਯੁਵਰਾਜ ਸਿੰਘ ਨੂੰ ਗੁਰੂ ਰੰਧਾਵਾ ਨੇ ਦਿੱਤੀ ਵਧਾਈ 
Advertisment
ਸਾਬਕਾ ਭਾਰਤੀ ਕ੍ਰਿਕੇਟਰ ਯੁਵਰਾਜ ਸਿੰਘ ਗਲੋਬਲ ਟੀ-20 ਕਨੈਡਾ ਲੀਗ ਵਿੱਚ ਸ਼ਾਮਿਲ ਹੋ ਗਏ ਹਨ । ਇਸ ਟੂਰਨਾਮੈਂਟ ਵਿੱਚ ਯੁਵਰਾਜ ਸਿੰਘ ਟੋਰਾਂਟੋ ਨੈਸ਼ਨਲ ਟੀਮ ਦੀ ਅਗਵਾਈ ਕਰਨਗੇ । ਯੁਵਰਾਜ ਦੀ ਇਸ ਨਵੀਂ ਸ਼ੁਰੂਆਤ ਤੇ ਗਾਇਕ ਗੁਰੂ ਰੰਧਾਵਾ ਨੇ ਯੁਵਰਾਜ ਸਿੰਘ ਨੂੰ ਸ਼ੁਭਕਾਮਨਾਵਾਂ ਦਿੱਤੀਆ ਹਨ । ਗੁਰੂ ਰੰਧਾਵਾ ਨੇ ਇਸ ਸਬੰਧ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ । https://www.instagram.com/p/B0aKgorn74A/ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਰੰਧਾਵਾ ਨੇ ਟੂਰਨਾਮੈਂਟ ਦੇ ਉਦਘਾਟਨ ਦੌਰਾਨ ਪ੍ਰਫਾਰਮੈਂਸ ਵੀ ਦਿੱਤੀ ਸੀ । ਇਸ ਉਦਘਾਟਨੀ ਸਮਾਰੋਹ ਦੌਰਾਨ ਗੁਰੂ ਰੰਧਾਵਾ ਤੇ ਯੁਵਰਾਜ ਸਿੰਘ ਨੇ ਹਿੱਟ ਗਾਣਿਆਂ ਤੇ ਭੰਗੜਾ ਵੀ ਪਾਇਆ ਸੀ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਯੁਵਰਾਜ ਸਿੰਘ ਨੇ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ ।
Advertisment
https://www.instagram.com/p/B0UsI7pFtbe/ ਪਰ ਯੁਵਰਾਜ ਸਿੰਘ ਦੀ ਭਾਰਤੀ ਕ੍ਰਿਕੇਟ ਨੂੰ ਜੋ ਦੇਣ ਰਹੀ ਹੈ ਉਹ ਨਾਂ ਭੁਲਣਯੋਗ ਹੈ ।  ਯੁਵਰਾਜ ਸਿੰਘ ਨੇ ਕੌਮਾਂਤਰੀ ਵਿਸ਼ਵ ਕੱਪ ਦੇ ਨਾਲ-ਨਾਲ ਟੀ-20 ਵਿਸ਼ਵ ਕੱਪ ਜਿੱਤਣ ਮੌਕੇ ਵੀ ਭਾਰਤੀ ਟੀਮ ਦਾ ਹਿੱਸਾ ਰਹੇ ਹਨ। ਇਸ ਦੌਰਾਨ ਯੁਵਰਾਜ ਦਾ ਇੱਕ ਓਵਰ ਵਿੱਚ ਛੇ ਛੱਕੇ ਲਾ ਕੇ ਪੂਰੀ ਦੁਨੀਆ ਵਿੱਚ ਆਪਣਾ ਸਿੱਕਾ ਜਮਾ ਦਿੱਤਾ ਸੀ। ਯੁਵਰਾਜ ਨੇ ਆਖਰੀ ਕੌਮਾਂਤਰੀ ਮੈਚ 30 ਜੂਨ, 2017 ਨੂੰ ਵੈਸਟ ਇੰਡੀਜ਼ ਖ਼ਿਲਾਫ਼ ਖੇਡਿਆ ਸੀ। ਯੁਵਰਾਜ ਸਿੰਘ ਨੇ ਭਾਰਤ ਲਈ ਹੁਣ ਤਕ 40 ਟੈਸਟ, 308 ਇੱਕ ਦਿਨਾ ਤੇ 58 ਟੀ-20 ਮੈਚ ਖੇਡ ਚੁੱਕੇ ਹਨ। https://www.instagram.com/p/Bzp-skADXzI/ ਟੈਸਟ ਕ੍ਰਿਕਟ ਵਿੱਚ ਯੁਵਰਾਜ ਨੇ 33.92 ਦੀ ਔਸਤ ਨਾਲ 1900 ਦੌੜਾਂ ਬਣਾਈਆਂ ਹਨ, ਉੱਥੇ ਹੀ ਇੱਕ ਦਿਨਾ ਮੈਚ ਵਿੱਚ ਯੁਵਰਾਜ ਨੇ 8701 ਦੌੜਾਂ ਬਣਾਈਆਂ ਹਨ। ਟੀ-20 ਕ੍ਰਿਕੇਟ ਵਿੱਚ ਯੁਵਰਾਜ ਨੇ 1177 ਦੌੜਾਂ ਬਣਾਈਆਂ ਹਨ। ਚੰਡੀਗੜ੍ਹ ਦੇ ਜੰਮਪਲ ਯੁਵਰਾਜ ਸਿੰਘ ਨੇ ਆਪਣਾ ਪਹਿਲਾ ਕੌਮਾਂਤਰੀ ਇੱਕ ਦਿਨਾ ਮੈਚ 30 ਅਕਤੂਬਰ 2000 ਨੂੰ ਕੀਨੀਆ ਖ਼ਿਲਾਫ਼ ਖੇਡਿਆ ਸੀ। ਪਹਿਲਾ ਕੌਮਾਂਤਰੀ ਟੈਸਟ ਮੈਚ 16 ਅਕਤੂਬਰ 2003 ਨੂੰ ਨਿਊਜ਼ੀਲੈਂਡ ਖ਼ਿਲਾਫ਼ ਖੇਡਿਆ ਸੀ ਤੇ ਆਖ਼ਰੀ ਟੈਸਟ ਮੈਚ ਪੰਜ ਦਸੰਬਰ 2012 ਨੂੰ ਇੰਗਲੈਂਡ ਖ਼ਿਲਾਫ਼ ਖੇਡਿਆ ਸੀ। https://www.instagram.com/p/ByyOriFjFTa/
Advertisment

Stay updated with the latest news headlines.

Follow us:
Advertisment
Advertisment
Latest Stories
Advertisment