ਦੱਸੋ ਤਸਵੀਰ ‘ਚ ਨਜ਼ਰ ਆ ਰਿਹਾ ਬੱਚਾ ਕੌਣ ਹੈ, ਇੰਡੀਆ ਕ੍ਰਿਕੇਟ ਟੀਮ ਨੂੰ ਕਈ ਵਾਰ ਦਿਵਾ ਚੁੱਕੇ ਨੇ ਜਿੱਤ

written by Lajwinder kaur | May 13, 2019

ਤਸਵੀਰ ‘ਚ ਨਜ਼ਰ ਆ ਰਹੇ ਬੱਚੇ ਬਾਰੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਹ ਕੌਣ ਹੈ। ਇਹ ਬੱਚਾ ਵੱਡਾ ਹੋ ਕਿ ਕ੍ਰਿਕੇਟਰ ਬਣਿਆ ਤੇ ਇਸ ਦਾ ਨਾਮ ਮਹਾਨ ਖਿਡਾਰੀਆਂ ਦੀ ਲਿਸਟ ‘ਚ ਸ਼ਮਿਲ ਹੋਇਆ ਹੈ। ਜੀ ਹਾਂ ਛੇ ਛੱਕਿਆਂ ਵਾਲਾ ਰਿਕਾਰਡ ਕਾਇਮ ਕਰਨ ਵਾਲੇ ਯੁਵਰਾਜ ਸਿੰਘ ਹੈ ਜਿਨ੍ਹਾਂ ਨੂੰ ‘ਸਿਕਸਰ ਕਿੰਗ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਹੋਰ ਵੇਖੋ:ਟੁੱਟੇ ਦਿਲਾਂ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ ਜੈਜ਼ ਧਾਮੀ ਦਾ ਨਵਾਂ ਗੀਤ ‘ਕਈ ਸਾਲ’, ਵੇਖੋ ਵੀਡੀਓ ਯੁਵਰਾਜ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਮਦਰਸ ਡੇਅ ਉੱਤੇ ਇਹ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਉਨ੍ਹਾਂ ਨੇ ਆਪਣੀ ਮਾਂ ਲਈ ਬਹੁਤ ਹੀ ਵਧੀਆ ਕੈਪਸ਼ਨ ਲਿਖੀ ਹੈ, ‘For everything our mothers do for us, let's celebrate them today. This Mother's day, celebrate the one true champion in your life - your mother. She’s the one who’s always had your back, made sure you’re well fed and looked after. Thank your mom for all the love and care she's given you. Thank you ma for everything you’ve done! Yuvraj Singh ਯੁਵਰਾਜ ਸਿੰਘ ਜੋ ਕਿ ਭਾਰਤੀ ਕ੍ਰਿਕੇਟ ਦੇ ਖਿਡਾਰੀ ਨੇ ਤੇ ਜਿਨ੍ਹਾਂ ਨੇ ਆਪਣੀ ਬੈਟਿੰਗ ਤੇ ਬੋਲਿੰਗ ਦੇ ਨਾਲ ਭਾਰਤ ਨੂੰ ਕਈ ਵਾਰ ਮੈਚ ਜਿਤਾਏ ਹਨ। ਜੇ ਗੱਲ ਕਰੀਏ ਉਨ੍ਹਾਂ ਦੀ ਫੀਲਡਿੰਗ ਤਾਂ ਉਹ ਉਸ ‘ਚ ਬਾਕਮਾਲ ਰਹੇ ਹਨ। ਇਸ ਵਾਰ ਉਹ ਆਈ. ਪੀ. ਐੱਲ ਮੁੰਬਈ ਇੰਡੀਅਨਸ ਟੀਮ ਵੱਲੋਂ ਖੇਡ ਰਹੇ ਸਨ ਤੇ ਇਹ ਟੀਮ ਇਸ ਵਾਰ ਆਈ. ਪੀ. ਐੱਲ ਜੇਤੂ ਟੀਮ ਰਹੀ ਹੈ।  

0 Comments
0

You may also like