ਕ੍ਰਿਕੇਟਰ ਯੁਵਰਾਜ ਸਿੰਘ ਕੈਨੇਡਾ 'ਚ ਵੱਸੇ ਪੰਜਾਬੀਆਂ ਨਾਲ ਕਰ ਰਹੇ ਹਨ ਖੂਬ ਮਸਤੀ, ਵੀਡੀਓ ਕੀਤੀ ਸਾਂਝੀ 

Written by  Rupinder Kaler   |  August 07th 2019 06:02 PM  |  Updated: August 07th 2019 06:02 PM

ਕ੍ਰਿਕੇਟਰ ਯੁਵਰਾਜ ਸਿੰਘ ਕੈਨੇਡਾ 'ਚ ਵੱਸੇ ਪੰਜਾਬੀਆਂ ਨਾਲ ਕਰ ਰਹੇ ਹਨ ਖੂਬ ਮਸਤੀ, ਵੀਡੀਓ ਕੀਤੀ ਸਾਂਝੀ 

ਕ੍ਰਿਕੇਟਰ ਯੁਵਰਾਜ ਸਿੰਘ ਏਨੀਂ ਦਿਨੀਂ ਕੈਨੇਡਾ ਵਿੱਚ ਹਨ । ਕੈਨੇਡਾ ਵਿੱਚ ਉਹ ਖੂਬ ਇਨਜੁਆਏ ਕਰ ਰਹੇ ਹਨ । ਜਿਸ ਦਾ ਅੰਦਾਜ਼ਾ ਉਹਨਾਂ ਵੱਲੋਂ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ । ਯੁਵਰਾਜ ਸਿੰਘ ਆਪਣੇ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਦੋਸਤਾਂ ਨਾਲ ਇੱਥੋਂ ਦੀਆਂ ਮਸ਼ਹੂਰ ਥਾਵਾਂ ਤੇ ਘੁੰਮ ਰਹੇ ਹਨ, ਤੇ ਇੱਥੋਂ ਦੇ ਮੌਸਮ ਦਾ ਮਜ਼ਾ ਲੈ ਰਹੇ ਹਨ ।

https://www.instagram.com/p/B0ZMrwMjOec/

ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਯੁਵਰਾਜ ਨੇ ਇਸ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ‘Unfortunate with the loss today ,but loving every moment of being in Canada ??! Beautiful country people are lovely , awesome food and last but not the least , @gt20canada is rocking , never thought il enjoy my cricket so much after retiring’

https://www.instagram.com/p/B0upV6Ej2lX/

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕ੍ਰਿਕੇਟਰ ਯੁਵਰਾਜ ਸਿੰਘ ਗਲੋਬਲ ਟੀ-20 ਕੈਨੇਡਾ ਲੀਗ ਵਿੱਚ ਖੇਡਣ ਲਈ ਇੱਥੇ ਪਹੁੰਚੇ ਹੋਏ ਹਨ । ਇਸ ਟੂਰਨਾਮੈਂਟ ਵਿੱਚ ਯੁਵਰਾਜ ਸਿੰਘ ਟੋਰਾਂਟੋ ਨੈਸ਼ਨਲ ਟੀਮ ਦੀ ਅਗਵਾਈ ਕਰ ਰਹੇ ਹਨ ।

https://www.instagram.com/p/B0JZ-sIjyha/

ਇਸ ਤੋਂ ਪਹਿਲਾਂ ਯੁਵਰਾਜ ਦੀ ਇਸ ਨਵੀਂ ਸ਼ੁਰੂਆਤ ਤੇ ਗਾਇਕ ਗੁਰੂ ਰੰਧਾਵਾ ਨੇ ਯੁਵਰਾਜ ਸਿੰਘ ਨੂੰ ਸ਼ੁਭਕਾਮਨਾਵਾਂ ਦਿੱਤੀਆ ਸਨ । ਗੁਰੂ ਰੰਧਾਵਾ ਨੇ ਇਸ ਸਬੰਧ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਸੀ ।ਗੁਰੂ ਰੰਧਾਵਾ ਨੇ ਟੂਰਨਾਮੈਂਟ ਦੇ ਉਦਘਾਟਨ ਦੌਰਾਨ ਪ੍ਰਫਾਰਮੈਂਸ ਵੀ ਦਿੱਤੀ ਸੀ । ਇਸ ਉਦਘਾਟਨੀ ਸਮਾਰੋਹ ਦੌਰਾਨ ਗੁਰੂ ਰੰਧਾਵਾ ਤੇ ਯੁਵਰਾਜ ਸਿੰਘ ਨੇ ਹਿੱਟ ਗਾਣਿਆਂ ਤੇ ਭੰਗੜਾ ਵੀ ਪਾਇਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network