ਯੁਵਰਾਜ ਸਿੰਘ ਨੇ ਪਤਨੀ ਹੇਜ਼ਲ ਕੀਚ ਨੂੰ ਕੁਝ ਇਸ ਤਰ੍ਹਾਂ ਕੀਤਾ ਮੈਰਿਜ ਐਨੀਵਰਸਰੀ ਵਿਸ਼, ਨਾਮੀ ਖਿਡਾਰੀ ਤੇ ਫੈਨਜ਼ ਦੇ ਰਹੇ ਨੇ ਵਧਾਈਆਂ

written by Lajwinder kaur | December 04, 2020

ਭਾਰਤੀ ਕ੍ਰਿਕੇਟ ਟੀਮ ਦੇ ਧਾਕੜ ਆਲਰਾਊਂਡਰ ਰਹੇ ਯੁਵਰਾਜ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਇਹ ਆਪਣੇ ਫੈਨਜ਼ ਦੇ ਲਈ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਆਪਣੀ ਪਤਨੀ ਹੇਜ਼ਲ ਕੀਚ ਦੇ ਲਈ ਪਿਆਰੀ ਜਿਹੀ ਪੋਸਟ ਪਾਈ ਹੈ । inside pic of yuvraj singh ਹੋਰ ਪੜ੍ਹੋ : ‘ਦਿੱਲੀ ਦੇ ਭੁਲੇਖੇ’ ਗੀਤ ਦੇ ਨਾਲ ਗੁਰਸ਼ਬਦ ਨੇ ਗੁਰੂਆਂ, ਮਿੱਟੀ ਤੇ ਕਿਸਾਨ ਸੰਘਰਸ਼ ਦੀ ਕੀਤੀ ਗੱਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਗੀਤ
ਉਨ੍ਹਾਂ ਆਪਣੇ ਵਿਆਹ ਦੀ ਵ੍ਹਰੇਗੰਢ ਮੌਕੇ ਤੇ ਹੇਜ਼ਲ ਦੇ ਨਾਲ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਹੈਪੀ ਮੈਰਿਜ਼ ਐਨੀਵਰਸਰੀ ਪਿਆਰੀ ਹੇਜ਼ਲ ਕੀਚ..ਚਾਰ ਸਾਲ ਕਿਵੇਂ ਖੰਭ ਲਾ ਕੇ ਉੱਡ ਗਏ’ । ਇਸ ਪੋਸਟ ਉੱਤੇ ਨਾਮੀ ਖਿਡਾਰੀ ਕਮੈਂਟ ਕਰਕੇ ਇਸ ਜੋੜੀ ਨੂੰ ਮੁਬਾਰਕਾਂ ਦੇ ਰਹੇ ਨੇ । feature image of yuvi comments ਦੋਹਾਂ ਦੇ ਵਿਆਹ ਨੂੰ ਪੂਰੇ ਚਾਰ ਸਾਲ ਹੋ ਗਏ ਹਨ । ਦੋਹਾਂ ਨੇ 2016 ਵਿੱਚ ਵਿਆਹ ਕਰਵਾਇਆ ਸੀ । ਇੰਗਲੈਂਡ ਦੀ ਰਹਿਣ ਵਾਲੀ ਦੀ ਰਹਿਣ ਵਾਲੀ ਹੇਜ਼ਲ ਕੀਚ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਹਨਾਂ ਨੇ ਕਈ ਫ਼ਿਲਮਾਂ ਵਿੱਚ ਆਈਟਮ ਡਾਂਸ ਕੀਤਾ ਹੈ । yuvraj wedding pic

0 Comments
0

You may also like