Advertisment

ਬੱਚਿਆਂ ਲਈ ਯੁਵਰਾਜ ਸਿੰਘ ਨੇ ਲਗਾਇਆ ਲੰਗਰ, ਵਾਇਰਲ ਹੋਇਆ ਵੀਡੀਓ 

author-image
By Shaminder
New Update
ਬੱਚਿਆਂ ਲਈ ਯੁਵਰਾਜ ਸਿੰਘ ਨੇ ਲਗਾਇਆ ਲੰਗਰ, ਵਾਇਰਲ ਹੋਇਆ ਵੀਡੀਓ 
Advertisment
ਕ੍ਰਿਕੇਟ ਤੋਂ ਸੰਨਿਆਸ ਲੈਣ ਤੋਂ ਬਾਅਦ ਯੁਵਰਾਜ ਸਿੰਘ ਦੀਆਂ ਕਈ ਵੀਡੀਓ ਸਾਹਮਣੇ ਆ ਰਹੀਆਂ ਹਨ । ਉਨ੍ਹਾਂ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ । ਇਸ ਵੀਡੀਓ 'ਚ ਯੁਵਰਾਜ ਸਿੰਘ ਕੁਝ ਬੱਚਿਆਂ ਨਾਲ ਬੈਠੇ ਹੋਏ ਦਿਖਾਈ ਦੇ ਰਹੇ ਹਨ । ਜਿਨ੍ਹਾਂ ਨੂੰ ਉਹ ਖਾਣਾ ਖੁਆ ਰਹੇ ਨੇ । ਹੋਰ ਵੇਖੋ:ਕ੍ਰਿਕੇਟ ਤੋਂ ਬਾਅਦ ਯੁਵਰਾਜ ਸਿੰਘ ਸ਼ੁਰੂ ਕਰਨ ਜਾ ਰਹੇ ਹਨ ਟੀਵੀ ‘ਤੇ ਨਵੀਂ ਪਾਰੀ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਇੱਕ ਬੱਚੀ ਦੇ ਹੱਥ ਅਤੇ ਮੂੰਹ ਖਾਣੇ ਦੇ ਨਾਲ ਲਿੱਬੜ ਜਾਂਦੇ ਹਨ ਤਾਂ ਯੁਵਰਾਜ ਸਿੰਘ ਬਹੁਤ ਹੀ ਪਿਆਰ ਨਾਲ ਉਸ ਦਾ ਮੂੰਹ ਅਤੇ ਹੱਥ ਸਾਫ਼ ਕਰਦੇ ਹਨ ।ਇਹ ਵੀਡੀਓ ਕਦੋਂ ਦਾ ਅਤੇ ਕਿੱਥੋਂ ਦਾ ਹੈ ਇਸ ਦਾ ਖ਼ੁਲਾਸਾ ਤਾਂ ਨਹੀਂ ਹੋ ਸਕਿਆ । yuvraj singh के लिए इमेज परिणाम ਪਰ ਯੁਵਰਾਜ ਸਿੰਘ ਦੇ ਇਸ ਵੀਡੀਓ ਨੂੰ ਵੇਖ ਕੇ ਲੋਕ ਉਨ੍ਹਾਂ ਦੀ ਤਾਰੀਫ਼ ਕਰ ਰਹੇ ਨੇ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ 'ਤੇ ਕਮੈਂਟ ਕਰ ਰਹੇ ਹਨ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment