ਕ੍ਰਿਕੇਟ ਖਿਡਾਰੀ ਯੁਜਵੇਂਦਰ ਚਾਹਲ ਦੀ ਮੰਗੇਤਰ ਨੇ ਪੰਜਾਬੀ ਗੀਤ ‘ਤੇ ਕੀਤਾ ਡਾਂਸ, ਵੀਡੀਓ ਹੋਇਆ ਵਾਇਰਲ, ਕੁਝ ਦਿਨ ਪਹਿਲਾਂ ਹੋਇਆ ਹੈ ਰੋਕਾ

written by Shaminder | August 17, 2020

ਭਾਰਤੀ ਕ੍ਰਿਕੇਟ ਟੀਮ ਦੇ ਤੇਜ਼ ਗੇਂਦਬਾਜ਼ ਯੁਜਵੇਂਦਰ ਚਾਹਲ ਨੇ ਹਾਲ ਹੀ ‘ਚ ਆਪਣੇ ਰੋੋਕੇ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਉਨ੍ਹਾਂ ਨੇ ਮਸ਼ਹੂਰ ਯੂ-ਟਿਊਬਰ ਅਤੇ ਡਾਂਸਰ ਧਨਾਸ਼ਰੀ ਵਰਮਾ ਦੇ ਨਾਲ ਮੰਗਣਾ ਕਰਵਾਇਆ ਹੈ । ਧਨਾਸ਼ਰੀ ਵਰਮਾ ਉਂਝ ਤਾਂ ਪੇਸ਼ੇ ਤੋਂ ਡਾਕਟਰ ਹੈ, ਪਰ ਉਨ੍ਹਾਂ ਨੇ ਡਾਂਸਰ ਦੇ ਤੌਰ ‘ਤੇ ਵੱਖਰੀ ਪਛਾਣ ਬਣਾਈ ਹੈ ।

https://www.instagram.com/p/CDoB1dPlfK4/

ਧਨਾਸ਼੍ਰੀ ਦਾ ਇੱਕ ਵੀਡੀਓ ਇੰਟਰਨੈੱਟ ‘ਤੇ ਖੂਬ ਤਹਿਲਕਾ ਮਚਾ ਰਿਹਾ ਹੈ । ਇਸ ਵੀਡੀਓ ‘ਚ ਉਹ ਪੰਜਾਬੀ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।ਯੁਜਵੇਂਦਰ ਚਾਹਲ ਦੀ ਮੰਗੇਤਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CD8oFAzlsU1/

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਇਹ ਮੇਰਾ ਪਰਸਨਲ ਪਸੰਦੀਦਾ ਹੈ । ਇਸ ਥ੍ਰੋਬੈਕ ਨੂੰ ਸ਼ੇਅਰ ਕਰਨ ਲਈ ਕਾਫੀ ਇੰਤਜ਼ਾਰ ਕਰ ਰਹੀ ਸੀ’।ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਯੁਜਵੇਂਦਰ ਨੇ ਆਪਣੇ ਰੋਕੇ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ।

https://www.instagram.com/p/CDs_5Nbl3Pq/

You may also like