ਯੁਜ਼ਵੇਂਦਰ ਚਾਹਲ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਧਨਾਸ਼ਰੀ ਵਰਮਾ ਨੂੰ ਦਿੱਤੀ ਜਨਮਦਿਨ ਦੀ ਦਿੱਤੀ ਵਧਾਈ

written by Lajwinder kaur | September 28, 2021

ਕਿਊਟ ਕਪਲ ਯੁਜ਼ਵੇਂਦਰ ਚਾਹਲ Yuzvendra Chahal ਤੇ ਧਨਾਸ਼ਰੀ ਵਰਮਾ  Dhanashree Verma ਜਿਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾਂਦਾ ਹੈ। ਯੁਜ਼ਵੇਂਦਰ ਚਾਹਲ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਧਨਾਸ਼ਰੀ ਵਰਮਾ ਨੂੰ ਜਨਮਦਿਨ (Happy Birthday Dhanashree Verma) ਦੀ ਵਧਾਈ ਦਿੱਤੀ ਹੈ।

ਹੋਰ ਪੜ੍ਹੋ: ਸ਼ਿਲਪਾ ਸ਼ੈੱਟੀ ਨੇ ਆਪਣੀ ਧੀ ਸਮੀਸ਼ਾ ਦਾ ਕਿਊਟ ਜਿਹਾ ਵੀਡੀਓ ਕੀਤਾ ਸ਼ੇਅਰ, ਦੋ ਮਿਲੀਅਨ ਤੋਂ ਵੱਧ ਵਾਰ ਦੇਖਿਆ  ਗਿਆ ਇਹ ਵੀਡੀਓ

Dhanashree Verma and yuzvendra chahal celebrates six month marriage anniversary

ਉਨ੍ਹਾਂ ਨੇ ਧਨਾਸ਼ਰੀ ਵਰਮਾ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਜਨਮਦਿਨ ਮੁਬਾਰਕ, ਮੇਰੇ ਪਿਆਰ… You deserve the very best out of life because you are the very best thing that has ever happened to me. ਹੈਪੀ ਬਰਥਡੇਅ ਮੇਰੀ  angel ਜਿਸ ਨੇ ਮੇਰੀ ਜ਼ਿੰਦਗੀ ਰੌਸ਼ਨੀ ਦੇ ਨਾਲ ਭਰ ਦਿੱਤੀ ਹੈ। ਮੈਂ ਬਹੁਤ ਧੰਨਵਾਦੀ ਹਾਂ ਕਿ ਮੈਂ ਤੁਹਾਡੇ ਲਈ ਆਪਣਾ ਰਸਤਾ ਲੱਭਣ ਦੇ ਯੋਗ ਸੀ। ਜਨਮਦਿਨ ਮੁਬਾਰਕ ਦੁਬਾਰਾ ਪਤਨੀ’ । ਪ੍ਰਸ਼ੰਸਕ ਕਮੈਂਟ ਕਰਕੇ ਧਨਾਸ਼ਰੀ ਵਰਮਾ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

yuzi chahal happy birthday to his wife dhanshree verma-min

ਹੋਰ ਪੜ੍ਹੋ: ਸੰਨੀ ਦਿਓਲ ਪਹਾੜਾਂ ‘ਚ ਆਪਣੀ ਮਾਂ ਪ੍ਰਕਾਸ਼ ਕੌਰ ਦੇ ਨਾਲ ਬਰਫ 'ਚ ਖੇਡਦੇ ਹੋਏ ਨਜ਼ਰ ਆਏ, ਮਾਂ-ਪੁੱਤ ਦਾ ਇਹ ਵੀਡੀਓ ਛੂਹ ਰਿਹਾ ਹੈ ਹਰ ਇੱਕ ਦੇ ਦਿਲ ਨੂੰ

ਦੱਸ ਦਈਏ ਏਨਾਂ ਦਿਨੀਂ ਇਹ ਜੋੜੀ ਆਈਪੀਐਲ 2021 ਦੇ ਦੂਜੇ ਭਾਗ ਲਈ ਯੂਏਈ ਪਹੁੰਚੀ ਹੋਈ ਹੈ। ਯੁਜਵੇਂਦਰ ਚਾਹਲ ਆਰਸੀਬੀ ਲਈ ਖੇਡ ਰਹੇ ਹਨ । ਦੱਸ ਦਈਏ ਧਨਾਸ਼ਰੀ ਵਰਮਾ ਤੇ ਯੁਜ਼ਵੇਂਦਰ ਚਾਹਲ ਪਿਛਲੇ ਸਾਲ ਵਿਆਹ ਦੇ ਬੰਧਨ ‘ਚ ਬੱਝ ਗਏ ਸੀ। ਧਨਾਸ਼ਰੀ ਵਰਮਾ ਪੇਸ਼ੇ ਤੋਂ ਡਾਕਟਰ ਨੇ ਪਰ ਉਨ੍ਹਾਂ ਨੇ ਆਪਣਾ ਕਰੀਅਰ ਬਤੌਰ ਯੂਟਿਊਬ ਡਾਂਸਰ ਬਣਾਇਆ ਹੈ। ਉਨ੍ਹਾਂ ਪਿੱਛੇ ਜਿਹੇ ਉਹ ਜੱਸੀ ਗਿੱਲ ਦੇ ਗੀਤ ‘Oye Hoye Hoye’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਆਪਣੀ ਸ਼ਾਨਦਾਰ ਡਾਂਸ ਵੀਡੀਓ ਬਣਾ ਕੇ ਯੂਟਿਊਬ ਤੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ।

0 Comments
0

You may also like